ਫ਼ਰੀਦਕੋਟ (ਰਾਜਨ): ਪਤੀ ਦੇ ਰੋਜਾਨਾਂ ਰਾਤ ਨੂੰ ਘਰੇ ਦੇਰੀ ਨਾਲ ਆਉਣ ਦੀ ਸੂਰਤ ਵਿੱਚ ਦੋਹਾਂ ਜੀਆਂ ’ਚ ਅਕਸਰ ਹੁੰਦੀ ਤਕਰਾਰ ਦੇ ਚੱਲਦਿਆਂ ਪਹਿਲਾਂ ਪਤੀ-ਪਤਨੀ ਵਿੱਚ ਹੱਥੋਪਾਈ ਅਤੇ ਫ਼ਿਰ ਪਤਨੀ ਦੀ ਸ਼ਿਕਾਇਤ ’ਤੇ ਉਸਦੇ ਪੇਕੇ ਪਰਿਵਾਰ ਦੇ ਮੈਂਬਰਾਂ ਵੱਲੋਂ ਪਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਤੱਕ ਨੌਬਤ ਆ ਜਾਣ ਦੀ ਸੂਰਤ ਵਿੱਚ ਪੀੜਤ ਪਤੀ ਦੇ ਬਿਆਨਾਂ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ
ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਪਿੰਡ ਘੁਗਿਆਣਾ ਨਿਵਾਸੀ ਬੋਹੜ ਸਿੰਘ ਪੁੱਤਰ ਮੱਘਰ ਸਿੰਘ, ਜਿਸ ਨਾਲ ਉਕਤ ਹੱਡਬੀਤੀ ਵਾਪਰੀ ਦੀ ਗੱਲਬਾਤ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਰਾਜ਼ੀਨਾਮੇ ਸਬੰਧੀ ਚੱਲ ਰਹੀ ਪਰ ਗੱਲ ਸਿਰੇ ਨਾ ਚੜਣ ’ਤੇ ਹੁਣ ਇਸ ਨੇ ਪਿੰਡ ਦੇ ਸਰਪੰਚ ਦੀ ਸਹਾਇਤਾ ਨਾਲ ਸਥਾਨਕ ਥਾਣਾ ਸਦਰ ਵਿਖੇ ਆਪਣੇ ਬਿਆਨ ਦਰਜ ਕਰਵਾ ਕੇ ਦੋ ਸਾਲਿਆਂ ਕੁਲਵੰਤ ਸਿੰਘ ਅਤੇ ਦਾਰਾ ਸਿੰਘ ਵਾਸੀ ਕੁਹਾਰਵਾਲਾ ਤੋਂ ਇਲਾਵਾ 9 ਦੇ ਕਰੀਬ ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਬਿਆਨ ਕਰਤਾ ਬੋਹੜ ਸਿੰਘ ਨੇ ਦੱਸਿਆ ਕਿ ਉਹ ਲੱਕੜ ਦਾ ਕਾਰੋਬਾਰ ਕਰਦਾ ਹੈ ਅਤੇ ਇਸ ਸਿਲਸਿਲੇ ਵਿੱਚ ਉਹ ਰੋਜ਼ਾਨਾਂ ਰਾਤ ਨੂੰ ਘਰੇ ਦੇਰ ਨਾਲ ਆਉਂਦਾ ਹੈ ਪ੍ਰੰਤੂ ਉਸਦੇ ਘਰ ਵਾਲੀ ਕਰਮਜੀਤ ਕੌਰ ਅਕਸਰ ਇਹ ਗੱਲ ਕਹਿ ਕੇ ਕਿ ਉਹ ਰਾਤ ਨੂੰ ਗ਼ਲਤ ਕੰਮ ਕਰਦੇ ਹਨ ਇਸ ਲਈ ਟਾਇਮ ਨਾਲ ਘਰੇ ਨਹੀਂ ਆਉਂਦੇ, ਝਗੜਾ ਕਰਦੀ ਰਹਿੰਦੀ ਸੀ। ਬਿਆਨ ਕਰਤਾ ਅਨੁਸਾਰ ਜਦ ਉਹ ਰੋਜ਼ ਵਾਂਗ ਰਾਤ ਨੂੰ ਕੰਮ ਤੋਂ ਬਾਅਦ ਦੇਰ ਨਾਲ ਘਰ ਆਇਆ ਤਾਂ ਉਸ ਦੀ ਪਤਨੀ ਨੇ ਫਿਰ ਓਹੀ ਝਗੜਾ ਸ਼ੁਰੂ ਕਰ ਦਿੱਤਾ ਅਤੇ ਬਿਆਨ ਕਰਤਾ ਦੇ ਸਮਝਾਉਣ ਦੇ ਬਾਵਜੂਦ ਉਹ ਹੱਥੋਪਾਈ ਕਰਨ ਲੱਗ ਪਈ।
ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ
ਬਿਆਨ ਕਰਤਾ ਅਨੁਸਾਰ ਦੂਸਰੇ ਦਿਨ ਤੜਕੇ ਹੀ ਕਰਮਜੀਤ ਕੌਰ ਨੇ ਆਪਣੇ ਪੇਕੇ ਘਰ ਫੋਨ ਕਰ ਦਿੱਤਾ ਜਿਸ ’ਤੇ ਸਵੇਰੇ 8 ਵਜੇ ਦੇ ਕਰੀਬ ਗੱਡੀਆਂ ’ਤੇ ਸਵਾਰ ਹੋ ਕੇ ਉਸਦੇ ਉਕਤ ਦੋਨੋਂ ਸਾਲੇ ਬੇਸਬਾਲ, ਲੋਹੇ ਦੀ ਰਾਡ ਅਤੇ ਲਾਠੀਆਂ ਨਾਲ ਲੈਸ ਹੋ ਕੇ 9 ਦੇ ਕਰੀਬ ਹੋਰ ਵਿਅਕਤੀ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਆ ਗਏ, ਜਿਨ੍ਹਾਂ ਨੂੰ ਵੇਖ ਕੇ ਬਿਆਨ ਕਰਤਾ ਘਰ ਅੰਦਰ ਵੜ ਗਿਆ ਪ੍ਰੰਤੂ ਇਨ੍ਹਾਂ ਨੇ ਅੰਦਰ ਆ ਕੇ ਬਿਆਨ ਕਰਤਾ ਨੂੰ ਗਲੋਂ ਫੜ੍ਹ ਕੇ ਘਰ ਦੇ ਵਿਹੜੇ ਵਿੱਚ ਸੁੱਟ ਲਿਆ। ਇਸ ਉਪਰੰਤ ਦਾਰਾ ਸਿੰਘ ਨੇ ਉਸ ਦੀ ਪਿੱਠ ’ਤੇ ਲੋਹੇ ਦੀਆਂ ਰਾਡਾਂ ਨਾਲ, ਕੁਲਵੰਤ ਸਿੰਘ ਨੇ ਹੱਥ ਵਿੱਚ ਫੜ੍ਹੇ ਬੇਸਬਾਲ ਨਾਲ ਉਸਦੀਆਂ ਲੱਤਾਂ ’ਤੇ ਕਈ ਵਾਰ ਕੀਤੇ ਅਤੇ ਇਨ੍ਹਾਂ ਨਾਲ ਆਏ ਵਿਅਕਤੀਆਂ ਨੇ ਵੀ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਇਨ੍ਹਾਂ ਟਰੈਕਟਰ ਅਤੇ ਘਰ ਦੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਅਤੇ ਕਮਰੇ ਵਿੱਚ ਜਾਕੇ ਉਸਦੇ ਟਰੈਕਟਰ ਤੇ ਮੋਟਰਸਾਈਕਲ ਦੀਆਂ ਕਾਪੀਆਂ, ਜ਼ਮੀਨ ਦੀ ਰਜਿਸ਼ਟਰੀ ਅਤੇ 10 ਹਜਾਰ ਰੁਪਏ ਨਗਦੀ ਕੱਢ੍ਹ ਕੇ ਧਮਕੀਆਂ ਦਿੰਦੇ ਹੋਏ ਉਸਦੀ ਪਤਨੀ ਕਰਮਜੀਤ ਕੌਰ ਨੂੰ ਵੀ ਨਾਲ ਲੈ ਗਏ। ਇਹਨਾਂ ਬਿਆਨਾਂ ’ਤੇ ਸਥਾਨਕ ਥਾਣਾ ਸਦਰ ਵਿਖੇ ਦਰਜ ਕੀਤੇ ਗਏ ਮੁਕੱਦਮੇਂ ਦੀ ਤਫਤੀਸ਼ ਪੁਲਸ ਵੱਲੋਂ ਜਾਰੀ ਹੈ।
ਇਹ ਵੀ ਪੜ੍ਹੋ: ਸ਼ਰਮਨਾਕ! ਅੰਮ੍ਰਿਤਸਰ 'ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ
ਪਟਿਆਲਾ : 'ਕੌਮੀ ਲੋਕ ਅਦਾਲਤ' 'ਚ ਜੱਜ ਨੇ 6 ਸਾਲਾ ਬੱਚੇ ਦੇ ਵੱਖ ਹੋਏ ਮਾਪਿਆਂ ਨੂੰ ਮੁੜ ਮਿਲਵਾਇਆ
NEXT STORY