ਫਰੀਦਕੋਟ (ਜਗਤਾਰ) - ਫਰੀਦਕੋਟ ਦੀਆਂ ਮੰਡੀਆਂ 'ਚ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਖੱਜਲ ਖੁਆਰ ਹੋ ਰਹੇ ਹਨ, ਜਿਸ ਕਾਰਨ ਮੰਡੀਆਂ 'ਚ ਝੋਨੇ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ। ਦੱਸ ਦੇਈਏ ਕਿ ਫਰੀਦਕੋਟ ਜ਼ਿਲੇ 'ਚ ਕਰੀਬ 89420 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਸਰਕਾਰ ਨੇ ਕਿਸਾਨਾਂ ਵੱਲੋਂ ਲਿਆਂਦੇ ਝੋਨੇ ਦੀ ਖਰੀਦ ਸਮੇਂ ਨਮੀਂ ਦੀ ਮਾਤਰਾ 17 ਫੀਸਦੀ ਰੱਖੀ ਸੀ ਪਰ ਮੌਸਮ ਦੇ ਤਹਿਤ 20 ਤੋਂ 21 ਫੀਸਦੀ ਨਮੀਂ ਵਾਲਾ ਝੋਨਾ ਮੰਡੀਆਂ 'ਚ ਆ ਰਿਹਾ ਹੈ। ਮੰਡੀ 'ਚ ਬੈਠੇ ਕਿਸਾਨ ਆੜਤੀਆਂ ਦੇ ਧਾਰਨੇ ਅਤੇ ਲੇਬਰ ਦੀ ਹੜਤਾਲ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ।
ਮੰਡੀਆਂ 'ਚ ਝੋਨਾ ਲੈ ਕੇ ਬੈਠੇ ਸਰਵਨ ਸਿੰਘ ਤੇ ਜੋਗਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ 4 ਤੋਂ 5 ਦਿਨਾਂ ਤੋਂ ਮੰਡੀਆਂ 'ਚ ਝੋਨਾ ਲੈ ਕੇ ਆਏ ਹੋਏ ਹਨ। ਫਸਲ ਦੀ ਖਰੀਦ ਕਰਨ ਲਈ ਕੋਈ ਵੀ ਅਧਿਕਾਰੀ ਇੱਥੇ ਮੌਜੂਦ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੀ ਸੋਨੇ ਵਰਗੀ ਫਸਲ ਅੱਜ ਮੰਡੀਆਂ 'ਚ ਰੁਲ ਰਹੀ ਹੈ। ਇਸ ਮੌਕੇ ਰਾਹੁਲ ਜੈਨ ਨੇ ਕਿਹਾ ਕਿ ਮੰਡੀਆਂ 'ਚ ਗਿੱਲਾ ਝੋਨਾ ਆਉਣ ਕਾਰਨ ਸਭ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਕਿਉਂਕਿ ਸਰਕਾਰ ਗਿੱਲਾ ਝੋਨਾ ਲੈ ਨਹੀਂ ਰਹੀ। ਇਸੇ ਕਾਰਨ ਕਿਸਾਨਾਂ ਨੇ ਸਰਕਾਰ ਤੋਂ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।
ਚਾਰ ਕਿਲੋ ਚੂਰਾ ਪੋਸਤ ਸਮੇਤ ਦੋ ਕਾਬੂ
NEXT STORY