Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 27, 2026

    3:18:31 PM

  • sonam wangchuk discharged

    ਸੋਨਮ ਵਾਂਗਚੁਕ ਨੂੰ ਮਿਲ ਗਈ ਛੁੱਟੀ ! ਹਸਪਤਾਲ ਤੋਂ...

  • school holidays

    ਅਗਸਤ ਤੇ ਸਤੰਬਰ ਮਹੀਨੇ ਦੌਰਾਨ 21 ਦਿਨਾਂ ਲਈ ਸਕੂਲ...

  • school van punjab school

    ਪੰਜਾਬ 'ਚ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ...

  • australia guru ghar  akal takht strict

    ਆਸਟ੍ਰੇਲੀਆ ਦੇ ਗੁਰੂ ਘਰ 'ਚ ਅੱਗ ਲੱਗਣ ਦੀ ਘਟਨਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਈਥੇਨੌਲ ਵਾਲੇ ਪੈਟਰੋਲ ਨਾਲ ਵਾਹਨਾਂ ਦੀ ਸਮਰੱਥਾ ਨੂੰ ਕੋਈ ਖਤਰਾ ਨਹੀਂ : ਨਿਤਿਨ ਗਡਕਰੀ

NATIONAL News Punjabi(ਦੇਸ਼)

ਈਥੇਨੌਲ ਵਾਲੇ ਪੈਟਰੋਲ ਨਾਲ ਵਾਹਨਾਂ ਦੀ ਸਮਰੱਥਾ ਨੂੰ ਕੋਈ ਖਤਰਾ ਨਹੀਂ : ਨਿਤਿਨ ਗਡਕਰੀ

  • Edited By Shubam Kumar,
  • Updated: 14 Jun, 2026 04:28 PM
National
ethanol based petrol poses no threat to vehicle efficiency
  • Share
    • Facebook
    • Tumblr
    • Linkedin
    • Twitter
  • Comment

ਜਲੰਧਰ, (ਨਰੇਸ਼ ਕੁਮਾਰ)–ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸਪੱਸ਼ਟ ਕੀਤਾ ਹੈ ਕਿ ਪੈਟਰੋਲ ਵਿਚ ਈਥੇਨੌਲ ਮਿਲਾਉਣ ਨਾਲ ਕਿਸੇ ਵੀ ਵਾਹਨ ਦੀ ਸਮਰੱਥਾ ਨੂੰ ਕੋਈ ਖ਼ਤਰਾ ਨਹੀਂ ਅਤੇ ਈਥੇਨੌਲ ਖ਼ਿਲਾਫ਼ ਇਹ ਮੁਹਿੰਮ ਪੈਟਰੋਲੀਅਮ ਪਦਾਰਥਾਂ ਦੀ ਦਰਾਮਦ ਕਰਨ ਵਾਲੀ ਉਸ ਲਾਬੀ ਵੱਲੋਂ ਚਲਾਈ ਜਾ ਰਹੀ ਹੈ, ਜਿਸ ਨੂੰ ਪੈਟਰੋਲ ਵਿਚ ਈਥੇਨੌਲ ਮਿਲਾਉਣ ਕਾਰਨ 24 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨਿਤਿਨ ਗਡਕਰੀ ਨੇ ਕਿਹਾ ਕਿ ਉਹ ਖ਼ੁਦ 100 ਫ਼ੀਸਦੀ ਬਾਇਓ-ਈਥੇਨੌਲ ਵਾਲੀ ਕਾਰ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਦੀ ਕਾਰ ਨੂੰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਇਸ ਈਂਧਨ ਦੀ ਵਰਤੋਂ ਨਾਲ ਉਹ ਚੌਗਿਰਦੇ ਨੂੰ ਵੀ ਸੁਰੱਖਿਅਤ ਕਰ ਰਹੇ ਹਨ।

ਨਿਤਿਨ ਗਡਕਰੀ ਨੇ ਕਿਹਾ ਕਿ ਪੈਟਰੋਲ ਵਿਚ ਈਥੇਨੌਲ ਦੀ ਬਲੈਂਡਿੰਗ ਕਰਨ ਨਾਲ ਇਕ ਵਿੱਤੀ ਸਾਲ ਵਿਚ ਲੱਗਭਗ 24 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਬੱਚਤ ਹੋਈ ਹੈ ਅਤੇ ਜੇਕਰ ਇਸ ਪੈਸੇ ਨਾਲ ਕੱਚੇ ਤੇਲ ਦੀ ਦਰਾਮਦ ਕੀਤੀ ਜਾਂਦੀ ਤਾਂ ਦੇਸ਼ ਨੂੰ 24 ਹਜ਼ਾਰ ਕਰੋੜ ਦੀ ਵਿਦੇਸ਼ੀ ਕਰੰਸੀ ਦਾ ਨੁਕਸਾਨ ਹੁੰਦਾ, ਜਿਸ ਕਾਰਨ ਇਹੀ ਕੰਪਨੀਆਂ ਹੁਣ ਈਥੇਨੌਲ ਖ਼ਿਲਾਫ਼ ਗੁੰਮਰਾਹਕੁੰਨ ਪ੍ਰਚਾਰ ਕਰ ਰਹੀਆਂ ਹਨ। ਗਡਕਰੀ ਨੇ ਕਿਹਾ ਕਿ ਅਜਿਹਾ ਪ੍ਰਚਾਰ ਕਰਨ ਵਾਲੇ ਇਹ ਵੀ ਕਹਿ ਰਹੇ ਹਨ ਕਿ ਨਿਤਿਨ ਗਡਕਰੀ ਦੀ ਕੰਪਨੀ ਖ਼ੁਦ ਈਥੇਨੌਲ ਬਣਾਉਂਦੀ ਹੈ, ਇਸ ਲਈ ਇਸ ਦੀ ਵਰਤੋਂ ਪੈਟਰੋਲ ਵਿਚ ਕੀਤੀ ਜਾ ਰਹੀ ਹੈ ਪਰ ਸੱਚਾਈ ਇਹ ਹੈ ਕਿ ਦੇਸ਼ ਵਿਚ 500 ਤੋਂ ਵੱਧ ਕੰਪਨੀਆਂ ਈਥੇਨੌਲ ਦੇ ਨਿਰਮਾਣ ਵਿਚ ਜੁਟੀਆਂ ਹੋਈਆਂ ਹਨ ਅਤੇ ਉਨ੍ਹਾਂ ਦੀ ਕੰਪਨੀ ਦਾ ਨੰਬਰ 350 ਤੋਂ ਬਾਅਦ ਆਉਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਪੈਟਰੋਲ ਵਿਚ ਈਥੇਨੌਲ ਦੀ ਵਰਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਈਥੇਨੌਲ ਦਾ ਨਿਰਮਾਣ ਕਰ ਰਹੀ ਹੈ।

ਗਡਕਰੀ ਨੇ ਕਿਹਾ ਕਿ ਪੈਟਰੋਲ ਵਿਚ ਈਥੇਨੌਲ ਦੀ ਵਰਤੋਂ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਮੱਕੀ ਦੀ ਕੀਮਤ 1200 ਰੁਪਏ ਤੋਂ ਵਧ ਕੇ 2800 ਰੁਪਏ ਤੱਕ ਪਹੁੰਚ ਗਈ ਸੀ, ਜਿਸ ਨਾਲ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਫ਼ਾਇਦਾ ਹੋਇਆ। ਦੇਸ਼ ਦਾ ਪੈਸਾ ਬਾਹਰ ਜਾਣ ਦੀ ਬਜਾਏ ਦੇਸ਼ ਦੇ ਕਿਸਾਨਾਂ ਕੋਲ ਗਿਆ ਅਤੇ ਆਰਥਿਕਤਾ ਦਾ ਹਿੱਸਾ ਬਣਿਆ। ਇਹ ਗੱਲ ਇਸ ਲਾਬੀ ਨੂੰ ਹਜ਼ਮ ਨਹੀਂ ਹੋ ਰਹੀ ਅਤੇ ਇਹ ਲਾਬੀ ਇਸੇ ਕਾਰਨ ਇਸ ਤਰ੍ਹਾਂ ਦਾ ਕੂੜ-ਪ੍ਰਚਾਰ ਕਰ ਰਹੀ ਹੈ। ਈਥੇਨੌਲ ਦੇ ਨਿਰਮਾਣ ਲਈ ਗੰਨੇ ਤੇ ਮੱਕੀ ਤੋਂ ਇਲਾਵਾ ਬਚੇ ਹੋਏ ਚੌਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਤਿੰਨੋਂ ਫ਼ਸਲਾਂ ਕਿਸਾਨ ਹੀ ਪੈਦਾ ਕਰਦਾ ਹੈ, ਇਸ ਲਈ ਈਥੇਨੌਲ ਦੀ ਵਰਤੋਂ ਵਧਣ ਨਾਲ ਜਿੱਥੇ ਇਕ ਪਾਸੇ ਦੇਸ਼ ਦੇ ਕਿਸਾਨ ਨੂੰ ਫ਼ਾਇਦਾ ਹੋਵੇਗਾ, ਉੱਥੇ ਹੀ ਦੂਜੇ ਪਾਸੇ ਦੇਸ਼ ਦੀ ਵਿਦੇਸ਼ੀ ਕਰੰਸੀ ਵੀ ਬਚੇਗੀ।

ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਵਿਚ 1970 ਦੇ ਦਹਾਕੇ ਤੋਂ ਪੈਟਰੋਲ ਵਿਚ ਈਥੇਨੌਲ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਬ੍ਰਾਜ਼ੀਲ ਵਿਚ ਇਸ ਦੀ ਸਫ਼ਲ ਵਰਤੋਂ ਲਈ ਬਾਕਾਇਦਾ ਵੱਖਰਾ ਇਨਫਰਾਸਟ੍ਰਕਚਰ ਵਿਕਸਿਤ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੀ ਹੈ ਅਤੇ ਈਂਧਨ ਦਾ ਬਦਲਵਾਂ ਪ੍ਰਬੰਧ ਹੋਣ ਕਾਰਨ ਈਂਧਨ ਦੇ ਸੰਕਟ ਨਾਲ ਵੀ ਨਹੀਂ ਜੂਝਣਾ ਪੈਂਦਾ। ਜ਼ਿਕਰਯੋਗ ਹੈ ਕਿ ਅੱਜਕੱਲ ਸੋਸ਼ਲ ਮੀਡੀਆ ’ਤੇ ਈਥੇਨੌਲ ਦੀ ਵਰਤੋਂ ਨੂੰ ਲੈ ਕੇ ਇਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਥੇਨੌਲ ਦੇ ਮਿਸ਼ਰਣ ਵਾਲੇ ਪੈਟਰੋਲ ਨਾਲ ਵਾਹਨ ਦੇ ਇੰਜਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਇਸ ਪੈਟਰੋਲ ਦੀ ਵਰਤੋਂ ਕਰਨ ਨਾਲ ਵਾਹਨ ਦੀ ਐਵਰੇਜ ਵੀ ਘੱਟ ਮਿਲਦੀ ਹੈ।

ਨਿਤਿਨ ਗਡਕਰੀ ਨੇ ਕਿਹਾ ਕਿ ਪੈਟਰੋਲ ਤੇ ਈਥੇਨੌਲ ਦੀ ਊਰਜਾ ਸਮਰੱਥਾ ਵਿਚ ਮਾਮੂਲੀ ਫ਼ਰਕ ਹੁੰਦਾ ਹੈ ਅਤੇ ਲੰਮੇ ਰੂਟ ’ਤੇ ਈਥੇਨੌਲ ਵਾਲੇ ਪੈਟਰੋਲ ਦੀ ਵਰਤੋਂ ਕਰਨ ’ਤੇ ਯਕੀਨੀ ਤੌਰ ’ਤੇ ਵਾਹਨ ਦੀ ਐਵਰੇਜ 5 ਫ਼ੀਸਦੀ ਤੱਕ ਘੱਟ ਹੋ ਸਕਦੀ ਹੈ ਪਰ ਜੇਕਰ ਤੁਸੀਂ ਵਾਹਨ ਨੂੰ ਸ਼ਹਿਰ ਵਿਚ ਚਲਾਉਂਦੇ ਹੋ ਤਾਂ 100 ਫ਼ੀਸਦੀ ਪੈਟਰੋਲ ਤੇ ਈਥੇਨੌਲ ਮਿਸ਼ਰਤ ਪੈਟਰੋਲ ਦੀ ਐਵਰੇਜ ਵਿਚ ਕੋਈ ਫ਼ਰਕ ਨਹੀਂ ਨਿਕਲਦਾ ਅਤੇ ਇਹ ਗੱਲ ਖੋਜ ਵਿਚ ਵੀ ਸਾਹਮਣੇ ਆ ਚੁੱਕੀ ਹੈ।

ਗਡਕਰੀ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਹੁਣੇ ਜਿਹੇ ਵੈਗਨਆਰ ਫਲੈਕਸ ਫਿਊਲ ਕਾਰ ਲਾਂਚ ਕੀਤੀ ਹੈ। ਇਹ ਕਾਰ 100 ਫ਼ੀਸਦੀ ਈਥੇਨੌਲ ’ਤੇ ਵੀ ਚੱਲ ਸਕਦੀ ਹੈ। ਕੀ ਜਾਪਾਨ ਦੀ ਕੰਪਨੀ ਸਰਕਾਰ ਦੇ ਕਹਿਣ ’ਤੇ ਹੀ ਇੰਨਾ ਵੱਡਾ ਕਦਮ ਚੁੱਕ ਲਵੇਗੀ? ਇਸ ’ਤੇ ਕਈ ਸਾਲਾਂ ਦੀ ਖੋਜ ਤੋਂ ਬਾਅਦ ਕੰਪਨੀ ਨੇ ਇਹ ਕਾਰ ਲਾਂਚ ਕੀਤੀ ਹੈ। ਇਹ ਕਾਰ ਹਾਇਰ ਈਥੇਨੌਲ ਬਲੈਂਡਿੰਗ ’ਤੇ ਵੀ ਆਸਾਨੀ ਨਾਲ ਚੱਲ ਸਕਦੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਹੋਣ ਵਾਲੇ ਕੁੱਲ ਪ੍ਰਦੂਸ਼ਣ ਦਾ 40 ਫ਼ੀਸਦੀ ਪ੍ਰਦੂਸ਼ਣ ਵਾਹਨਾਂ ਕਾਰਨ ਹੁੰਦਾ ਹੈ ਅਤੇ ਸਾਨੂੰ ਦੇਸ਼ ਵਿਚ ਕਲੀਨ ਐਨਰਜੀ ਵਾਲੇ ਵਾਹਨਾਂ ਤੇ ਇਲੈਕਟ੍ਰਿਕ ਵਾਹਨਾਂ ਦੀ ਲੋੜ ਹੈ। ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਬਦਲਵੇਂ ਈਂਧਨ ਦੀ ਵਰਤੋਂ ਹੋਰ ਜ਼ਿਆਦਾ ਵਧੇਗੀ। ਪੈਟਰੋਲੀਅਮ ਮੰਤਰਾਲਾ ਜਲਦ ਹੀ ਦੇਸ਼ ਵਿਚ ਈ-85 ਈਂਧਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੀ ਕੀਮਤ ਮੌਜੂਦਾ ਈ-20 ਈਂਧਨ ਦੇ ਮੁਕਾਬਲੇ ਕਾਫ਼ੀ ਘੱਟ ਹੋਵੇਗੀ।

ਜ਼ੋਜਿਲਾ ਸੁਰੰਗ : ਇੰਜੀਨੀਅਰਿੰਗ ਦੇ ਖੇਤਰ ’ਚ ਇਤਿਹਾਸਕ ਪ੍ਰਾਪਤੀ : ਗਡਕਰੀ

ਨਿਤਿਨ ਗਡਕਰੀ ਨੇ ਕਿਹਾ ਕਿ ਨੈਸ਼ਨਲ ਹਾਈਵੇ-1 ’ਤੇ ਬਾਲਟਾਲ ਤੇ ਮਿਨਮਰਗ ਵਿਚਕਾਰ ਬਣ ਰਹੀ ਲੱਗਭਗ 14 ਕਿਲੋਮੀਟਰ ਲੰਮੀ ਦੋਵਾਂ ਪਾਸਿਆਂ ਦੀ ਆਵਾਜਾਈ ਵਾਲੀ ਜ਼ੋਜਿਲਾ ਸੁਰੰਗ ਭਾਰਤ ਦੇ ਸਭ ਤੋਂ ਅਹਿਮ ਪਹਾੜੀ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਵਿਚੋਂ ਇਕ ਹੈ। ਇਸ ਨੂੰ ਲੱਗਭਗ 6,800 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। 2,900 ਮੀਟਰ ਤੋਂ 3,310 ਮੀਟਰ ਦੀ ਉਚਾਈ ’ਤੇ ਬਣ ਰਿਹਾ ਇਹ ਪ੍ਰਾਜੈਕਟ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਖੇਤਰਾਂ ਵਿਚੋਂ ਇਕ ਵਿਚ ਅਹਿਮ ਇੰਜੀਨੀਅਰਿੰਗ ਪ੍ਰਾਪਤੀ ਨੂੰ ਦਰਸਾਉਂਦਾ ਹੈ। ਭਾਰੀ ਬਰਫ਼ਬਾਰੀ, ਉਲਟ ਹਾਲਾਤ ਵਾਲੇ ਮੌਸਮ ਅਤੇ ਗੁੰਝਲਦਾਰ ਭੂਗੋਲਿਕ ਚੁਣੌਤੀਆਂ ਦੇ ਬਾਵਜੂਦ ਇੰਜੀਨੀਅਰਾਂ, ਮਜ਼ਦੂਰਾਂ, ਸਲਾਹਕਾਰਾਂ, ਠੇਕੇਦਾਰਾਂ, ਨੈਸ਼ਨਲ ਹਾਈਵੇਜ਼ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐੱਨ. ਐੱਚ. ਆਈ. ਡੀ. ਸੀ. ਐੱਲ.) ਤੇ ਹੋਰ ਹਿੱਸੇਦਾਰਾਂ ਦੇ ਯਤਨਾਂ ਸਦਕਾ ਪ੍ਰਾਜੈਕਟ ਲਗਾਤਾਰ ਅੱਗੇ ਵਧਿਆ ਹੈ।

12 ਸਾਲਾਂ ’ਚ ਰੋਡ ਨੈੱਟਵਰਕ ਸੁਧਰਨ ਨਾਲ ਯਾਤਰਾ ਹੋਈ ਆਸਾਨ

ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਸੜਕੀ ਨੈੱਟਵਰਕ ਵਿਚ ਇਤਿਹਾਸਕ ਤਰੱਕੀ ਹੋਈ ਹੈ ਅਤੇ ਸੜਕਾਂ ਦਾ ਜਾਲ ਵਿਛਣ ਨਾਲ ਨਾ ਸਿਰਫ਼ ਆਮ ਨਾਗਰਿਕਾਂ ਲਈ ਯਾਤਰਾ ਆਸਾਨ ਤੇ ਸੁਰੱਖਿਅਤ ਹੋ ਰਹੀ ਹੈ, ਸਗੋਂ ਇਸ ਨਾਲ ਆਰਥਿਕਤਾ ਨੂੰ ਵੀ ਹੁਲਾਰਾ ਮਿਲ ਰਿਹਾ ਹੈ। 2014 ’ਚ ਦੇਸ਼ ਵਿਚ ਨੈਸ਼ਨਲ ਹਾਈਵੇ ਨੈੱਟਵਰਕ ਦਾ ਰਿਕਾਰਡ ਵਿਸਤਾਰ 91,287 ਕਿਲੋਮੀਟਰ ਸੀ, ਜੋ ਹੁਣ ਵਧ ਕੇ 1,46,572 ਕਿਲੋਮੀਟਰ ਹੋ ਗਿਆ ਹੈ। ਇਸੇ ਤਰ੍ਹਾਂ ਪਿਛਲੇ 12 ਸਾਲਾਂ ਵਿਚ ਹਾਈ-ਸਪੀਡ ਕਾਰੀਡੋਰਾਂ ਨੇ ਯਾਤਰਾ ਤੇ ਸੈਰ-ਸਪਾਟੇ ਨੂੰ ਨਵੀਂ ਰਫਤਾਰ ਦਿੱਤੀ ਹੈ ਅਤੇ ਇਨ੍ਹਾਂ ਕਾਰੀਡੋਰਾਂ ਦੀ ਲੰਬਾਈ 93 ਕਿਲੋਮੀਟਰ ਤੋਂ ਵਧ ਕੇ 3644 ਕਿਲੋਮੀਟਰ ਹੋ ਗਈ ਹੈ। ਫੋਰ ਲੇਨ ਅਤੇ ਉਸ ਤੋਂ ਚੌੜੀਆਂ ਸੜਕਾਂ ਦਾ ਵੀ ਵਿਸਤਾਰ ਹੋਇਆ ਹੈ ਅਤੇ ਇਸ ਨਾਲ ਯਾਤਰਾ ਜ਼ਿਆਦਾ ਆਸਾਨ, ਤੇਜ਼ ਤੇ ਸੁਰੱਖਿਅਤ ਹੋਈ ਹੈ। ਦੇਸ਼ ਵਿਚ ਫੋਰ ਲੇਨ ਸੜਕਾਂ ਹੁਣ 18371 ਕਿਲੋਮੀਟਰ ਤੋਂ ਵਧ ਕੇ 45516 ਕਿਲੋਮੀਟਰ ਹੋ ਗਈਆਂ ਹਨ। ਇਸ ਤੋਂ ਇਲਾਵਾ ਦੇਸ਼ ਭਰ ਦੇ ਵੱਡੇ ਧਾਰਮਿਕ ਸਥਾਨਾਂ ’ਤੇ ਰੋਪ-ਵੇਅ ਦਾ ਵਿਸਤਾਰ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

  • Ethanol
  • petrol
  • poses
  • no threat
  • vehicle efficiency
  • Nitin Gadkari

ਫਰਾਂਸ 'ਚ ਮਿਲੇ PM ਮੋਦੀ ਤੇ ਮੈਕਰੋਨ, 'ਭਾਰਤ ਇਨੋਵੇਟਸ 2026' ਦਾ ਕੀਤਾ ਉਦਘਾਟਨ

NEXT STORY

Stories You May Like

  • nitin gadkari  air  bus  social media
    ਹਵਾ 'ਚ ਉੱਡਣ ਵਾਲੀ ਬੱਸ ਲਿਆ ਰਹੇ ਨਿਤਿਨ ਗਡਕਰੀ ! ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਬਿਆਨ
  • indian jails overcrowded  criminals are becoming criminals
    ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ ਅਪਰਾਧੀ!
  • ethanol blended fuel the challenge of balancing concerns
    ‘‘ਈਥੇਨੌਲ ਮਿਸ਼ਰਿਤ ਫਿਊਲ : ਖਦਸ਼ਿਆਂ ਦਰਮਿਆਨੇ ਸਤੁੰਲਨ ਦੀ ਚੁਣੌਤੀ
  • next number is now the ethanol dealer
    ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ ਨੇਹਾ ਸਿੰਘ ਰਾਠੌਰ ਦਾ ਤੰਜ਼: ਕਿਹਾ- 'ਅਗਲਾ ਨੰਬਰ ਹੁਣ ਈਥੇਨੌਲ ਵਾਲੇ ਦਾ'
  • students  rahul gandhi  congress  opposition
    ਵਿਦਿਆਰਥੀਆਂ ਦੀਆਂ ਮੰਗਾਂ ਨਾਲ ਕੋਈ ਸਮਝੌਤਾ ਨਹੀਂ : ਰਾਹੁਲ ਗਾਂਧੀ
  • excise department takes major action
    ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ : ਵੱਡੀ ਮਾਤਰਾ 'ਚ ਈਥੇਨੌਲ ਸਮੇਤ ਬੋਲੈਰੋ ਗੱਡੀ ਜ਼ਬਤ
  • himachal pradesh toll tax himachal vehicle
    ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ’ਤੇ ਲੱਗੇਗਾ ਟੈਕਸ, ਸਰਬ ਸੰਮਤੀ ਨਾਲ ਮਤਾ ਪਾਸ
  • nayab saini  yojana  haryana  poor family
    ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ...
  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ....
  • jalandhar corporation issues final sealing notice to hotel meriton
    ਨਿਗਮ ਨੇ ਹੋਟਲ ਮੈਰੀਟਨ ਨੂੰ ਜਾਰੀ ਕੀਤਾ ਫਾਈਨਲ ਸੀਲਿੰਗ ਨੋਟਿਸ, 3 ਦਿਨਾਂ ਦਾ...
  • punjab bandh  holiday in schools
    ਪੰਜਾਬ ਬੰਦ ਦੀ ਕਾਲ, ਕਈ ਸਕੂਲਾਂ ਵਿਚ ਕੀਤੀ ਗਈ ਛੁੱਟੀ
  • punjab closed today know open remain closed
    ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ...
Trending
Ek Nazar
missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • amarnath yatra  3823 pilgrims
      ਅਮਰਨਾਥ ਯਾਤਰਾ ਲਈ 3,823 ਸ਼ਰਧਾਲੂਆਂ ਦਾ ਜੱਥਾ ਜੰਮੂ ਬੇਸ ਕੈਂਪ ਤੋਂ ਰਵਾਨਾ
    • banyan tree birthday student cake cutting nature
      107 ਸਾਲ ਪੁਰਾਣੇ 'ਬੋਹੜ' ਦਾ ਮਨਾਇਆ ਗਿਆ ਜਨਮਦਿਨ ! ਛਾ ਗਿਆ ਦਰੱਖ਼ਤ ਬਚਾਉਣ ਦਾ...
    • peaceful protest  agitation  police  supreme court
      ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਸੰਵਿਧਾਨਕ ਹੱਕ, ਅੰਦੋਲਨ ਦੇ ਨਾਂ 'ਤੇ ਪੁਲਸ ਦੀ...
    • paper leak  examination amendment bill  lok sabha
      ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਨਹੀਂ ਹੋਵੇਗੀ ਖ਼ੈਰ ! ਸੰਸਦ 'ਚ ਪੇਸ਼ ਹੋਇਆ ਸਖ਼ਤ...
    • businessman badminton tournament incident
      ਟੂਰਨਾਮੈਂਟ 'ਚ ਹਾਰ ਗਈ ਟੀਮ ਤਾਂ ਕਾਰੋਬਾਰੀ ਨੇ ਕੱਢ ਲਿਆ ਰਿਵਾਲਵਰ! ਕਰ'ਤੀ...
    • hospital  woman  treatment  heart surgery  foot
      ਟੁੱਟਾ ਪੈਰ, ਡਾਕਟਰਾਂ ਨੇ ਦਿਲ ਦਾ ਕਰ'ਤਾ ਆਪਰੇਸ਼ਨ ! ਲਾਪਰਵਾਹੀ ਕਾਰਨ ਔਰਤ ਦੀ ਹੋਈ...
    • family crushed truck
      ਘਰ ਦੇ ਬਾਹਰ ਮੰਜੇ 'ਤੇ ਬੈਠੇ ਪਰਿਵਾਰ ਨੂੰ ਟਰੱਕ ਨੇ ਦਰੜਿਆ, 4 ਦੀ ਮੌਤ, ਪਹੁੰਚੀ...
    • jammu and kashmir  school  summer  rain
      ਜੰਮੂ ਕਸ਼ਮੀਰ 'ਚ ਤਿੰਨ ਹਫ਼ਤਿਆਂ ਤੱਕ ਬੰਦ ਰਹਿਣ ਮਗਰੋਂ ਮੁੜ ਖੁੱਲ੍ਹੇ ਸਕੂਲ
    • cyberattack claim on bob aadhaar account and loan data leaked
      BOB 'ਤੇ Cyberattack ਦਾ ਦਾਅਵਾ: ਆਧਾਰ, ਖਾਤੇ ਅਤੇ ਲੋਨ ਡੇਟਾ ਹੋ ਗਏ ਲੀਕ
    • gold silver prices have jumped know how much the prices
      Gold-Silver ਦੀਆਂ ਕੀਮਤਾਂ ਨੇ ਮਾਰੀ ਛਾਲ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +