ਇੰਟਰਨੈਸ਼ਨਲ ਡੈਸਕ: ਸਟੱਡੀ ਵੀਜ਼ੇ 'ਤੇ ਕੈਨੇਡਾ ਪੁੱਜੇ ਪੰਜਾਬੀ ਨੌਜਵਾਨ ਇਕ ਵਾਰ ਫਿਰ ਵੱਡੀਆਂ ਮੁਸ਼ਕਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਤਿੰਨ ਪੰਜਾਬੀ ਨੌਜਵਾਨਾਂ ਵੱਲੋਂ ਕੀਤੀ ਗਈ ਇਕ ਸ਼ਰਮਨਾਕ ਕਰਤੂਤ ਕਾਰਨ ਹੁਣ ਹਜ਼ਾਰਾਂ ਹੋਰ ਪੰਜਾਬੀਆਂ ਦੇ ਵੀਜ਼ੇ ਰੱਦ ਹੋਣ ਦੀ ਨੌਬਤ ਆ ਸਕਦੀ ਹੈ। ਇਹ ਮਾਮਲਾ ਬ੍ਰਿਟਿਸ਼ ਕੋਲੰਬੀਆ (BC) ਵਿੱਚ ਇਕ ਬਜ਼ੁਰਗ ਜੋੜੇ ਦੇ ਕਤਲ ਨਾਲ ਜੁੜਿਆ ਹੋਇਆ ਹੈ, ਜਿਸ ਤੋਂ ਬਾਅਦ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਵੱਡੀ ਚਰਚਾ ਛਿੜ ਗਈ ਹੈ।
ਜਾਣਕਾਰੀ ਅਨੁਸਾਰ ਐਬਟਸਫੋਰਡ ਸ਼ਹਿਰ ਵਿੱਚ 9 ਮਈ, 2022 ਨੂੰ 77 ਸਾਲਾ ਆਰਨੌਲਡ ਅਤੇ 76 ਸਾਲਾ ਜੋਆਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਗੁਰਕਰਨ ਸਿੰਘ (20), ਅਭਿਜੀਤ ਸਿੰਘ (22) ਅਤੇ ਖੁਸ਼ਵੀਰ ਤੂਰ (22) ਨੂੰ ਦੋਸ਼ੀ ਪਾਇਆ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਕਰਨ ਸਿੰਘ ਸਿਰਫ਼ 24 ਦਿਨ ਪਹਿਲਾਂ ਹੀ ਸਟੱਡੀ ਵੀਜ਼ੇ 'ਤੇ ਕੈਨੇਡਾ ਪਹੁੰਚਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਇਕ ਨੌਜਵਾਨ ਨੇ ਕਦੇ ਕਾਲਜ ਦਾ ਮੂੰਹ ਤੱਕ ਨਹੀਂ ਸੀ ਦੇਖਿਆ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਨੇ ਲੁਕੋ'ਤਾ 500 ਕਿਲੋ 'ਬੰਬ ਗ੍ਰੇਡ' ਯੂਰੇਨੀਅਮ ! ਅਮਰੀਕੀ ਹਮਲੇ ਦੇ ਡਰੋਂ ਚੁੱਕਿਆ ਕਦਮ
ਕਤਲ ਕੀਤੇ ਗਏ ਜੋੜੇ ਦੀਆਂ ਧੀਆਂ ਸੈਂਡਰਾ ਬਾਰਥਲ ਅਤੇ ਹੈਦਰ ਹੂਗਲੈਂਡ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀਆਂ 'ਚੋਰ ਮੋਰੀਆਂ' ਨੂੰ ਇਸ ਵਾਰਦਾਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਇਹ ਨੌਜਵਾਨ ਕਾਲਜ ਨਹੀਂ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਤੁਰੰਤ ਡਿਪੋਰਟ ਕਿਉਂ ਨਹੀਂ ਕੀਤਾ ਗਿਆ। ਹੈਦਰ ਨੇ ਭਰੇ ਮਨ ਨਾਲ ਕਿਹਾ, "ਜੇਕਰ ਉਨ੍ਹਾਂ ਨੂੰ ਕੈਨੇਡਾ ਵਿੱਚੋਂ ਬਾਹਰ ਕੱਢਿਆ ਹੁੰਦਾ, ਤਾਂ ਸਾਡੇ ਮਾਤਾ-ਪਿਤਾ ਅੱਜ ਜਿਊਂਦੇ ਹੁੰਦੇ"। ਸੈਂਡਰਾ ਨੇ ਇਲਜ਼ਾਮ ਲਾਇਆ ਕਿ ਕੁਝ ਲੋਕ ਸਿਰਫ਼ ਅਪਰਾਧ ਕਰਨ ਦੇ ਮਕਸਦ ਨਾਲ ਕੈਨੇਡਾ ਆ ਰਹੇ ਹਨ।
ਸਰਕਾਰ ਨੇ ਚੁੱਕਿਆ ਸਖ਼ਤ ਕਦਮ
ਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਐਬ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਸਰਕਾਰ ਨੇ ਹੁਣ ਨਵੇਂ ਕ੍ਰਿਮੀਨਲ ਜਸਟਿਸ ਬਿੱਲ ਪੇਸ਼ ਕੀਤੇ ਹਨ ਅਤੇ ਕਾਲਜਾਂ-ਯੂਨੀਵਰਸਿਟੀਆਂ ਲਈ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਉਹ ਗੈਰ-ਹਾਜ਼ਰ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਾਣਕਾਰੀ ਸਾਲ ਵਿੱਚ ਦੋ ਵਾਰ ਸਰਕਾਰ ਨਾਲ ਸਾਂਝੀ ਕਰਨ। ਇਸ ਘਟਨਾ ਨੇ ਜਿੱਥੇ ਕੈਨੇਡੀਅਨ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ, ਉੱਥੇ ਹੀ ਪੂਰੇ ਪੰਜਾਬੀ ਭਾਈਚਾਰੇ ਦੇ ਅਕਸ ਨੂੰ ਵੀ ਸੱਟ ਮਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ ਨੇ ਲੁਕੋ'ਤਾ 500 ਕਿਲੋ 'ਬੰਬ ਗ੍ਰੇਡ' ਯੂਰੇਨੀਅਮ ! ਅਮਰੀਕੀ ਹਮਲੇ ਦੇ ਡਰੋਂ ਚੁੱਕਿਆ ਕਦਮ
NEXT STORY