ਕੋਟਕਪੂਰਾ (ਨਰਿੰਦਰ) : ਜ਼ਿਲ੍ਹਾ ਪੁਲਸ ਮੁਖੀ ਗੁਰਬੰਸ ਸਿੰਘ ਬੈਂਸ ਵੱਲੋਂ ਬੁਰੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ’ਤੇ ਸੀ. ਆਈ. ਏ. ਸਟਾਫ ਫਰੀਦਕੋਟ ਦੀ ਟੀਮ ਵੱਲੋਂ ਇਕ ਵਿਅਕਤੀ ਨੂੰ ਦੇਸੀ ਕੱਟੇ ਅਤੇ ਜ਼ਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਫਰੀਦਕੋਟ ਦੇ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਨੈਸ਼ਨਲ ਹਾਈਵੇਅ-54 ਤੋਂ ਪਿੰਡ ਸੰਧਵਾਂ ਵਿਖੇ ਗਰਿੱਡ ਵੱਲ ਜਾਂਦੀ ਲਿੰਕ ਰੋਡ ਦੇ ਮੋੜ ਕੋਲ ਪੁੱਜੇ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਕੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ।
ਇਸ ਉਪਰ ਪੁਲਸ ਪਾਰਟੀ ਨੇ ਗੱਡੀ ਰੋਕ ਕੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਦੇਸੀ ਕੱਟਾ 315 ਬੋਰ, ਦੋ ਜ਼ਿੰਦਾ ਰੌਂਦ 315 ਬੋਰ ਬਰਾਮਦ ਹੋਏ। ਇਸ ਸਬੰਧ ’ਚ ਥਾਣਾ ਸਦਰ ਪੁਲਸ ਕੋਟਕਪੂਰਾ ਵਿਖੇ ਉਕਤ ਵਿਅਕਤੀ ਮਾਨਵਦੀਪ ਸਿੰਘ ਵਾਸੀ ਪਿੰਡ ਔਲਖ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ।
ਬੁੱਢੇ ਨਾਲੇ ’ਚ ਤੈਰਦੀ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ
NEXT STORY