ਧੂਰੀ (ਦਵਿੰਦਰ) - ਜ਼ਿਲਾ ਸੰਗਰੂਰ ਦੇ ਕਿਸਾਨਾਂ ਵਲੋਂ ਮਿੱਲ ਪ੍ਰਬੰਧਕਾਂ ਵਲੋਂ ਬਕਾਇਆ ਨਾ ਦੇਣ ਦੇ ਰੋਸ 'ਚ ਲੁਧਿਆਣਾ-ਦਿੱਲੀ ਮੁੱਖ ਮਾਰਗ ਬਲਾਕ ਕਰਦਿਆਂ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਇਹ ਧਰਨਾ ਧੂਰੀ ਦੇ ਐੱਸ.ਡੀ.ਐੱਮ. ਦਫਤਰ ਨੇੜੇ ਵਾਅਦਾ ਕਰਨ ਦੇ ਬਾਵਜੂਦ ਧੂਰੀ ਸ਼ੁੱਗਰ ਮਿੱਲ ਵਲੋਂ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਬਕਾਇਆ ਵਾਪਸ ਨਾ ਕਰਨ ਦੇ ਵਿਰੋਧ 'ਚ ਲਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਅਤੇ ਮਿੱਲ ਪ੍ਰਬੰਧਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੇ, ਉਸ ਸਮੇਂ ਤੱਕ ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ। ਇਸ ਮੌਕੇ ਧਰਨਾ ਦੇ ਰਹੇ ਕਿਸਾਨ ਆਗੂਆਂ 'ਚੋਂ ਸਰਬਜੀਤ ਸਿੰਘ ਨੇ ਕਿਹਾ ਕਿ ਮਿੱਲ ਪ੍ਰਬੰਧਕਾਂ ਨੇ ਨਾ ਤਾਂ ਕਿਸਾਨਾਂ ਦਾ 60 ਕਰੋੜ ਰੁਪਏ ਤੋਂ ਵਧ ਦਾ ਬਕਾਇਆ ਦਿੱਤਾ ਹੈ ਅਤੇ ਨਾ ਹੀ ਸਰਕਾਰ ਕਿਸਾਨਾਂ ਦੀ ਕੋਈ ਗੱਲ ਸੁਣ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੜ ਧਰਨਾ ਦੇਣਾ ਪੈ ਰਿਹਾ ਹੈ।
ਭਗਵੰਤ ਮਾਨ ਦੇ ਕੈਪਟਨ 'ਤੇ ਤੰਜ, ਧਰਮ ਦੇ ਮੁੱਦੇ 'ਤੇ ਨਾ ਕਰਨ ਸਿਆਸਤ
NEXT STORY