ਭਵਾਨੀਗੜ੍ਹ (ਕਾਂਸਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਬੀ.ਕੇ.ਯੂ ਏਕਤਾ ਉਗਰਾਹਾਂ ਅਤੇ ਬੀ.ਕੇ.ਯੂ. ਏਕਤਾ ਡਕੌਂਦਾਂ ਵੱਲੋਂ ਸਥਾਨਕ ਬਲਿਆਲ ਰੋਡ ਉਪਰ ਸਥਿਤ ਐਫ.ਸੀ.ਆਈ. ਦਫ਼ਤਰ ਦਾ ਘਿਰਾਓ ਕਰਕੇ ਦਿੱਤੇ ਰੋਸ ਧਰਨੇ ਦੌਰਾਨ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਆਪਣੇ ਸੰਬੋਧਨ ’ਚ ਜਗਤਾਰ ਸਿੰਘ ਕਾਲਾਝਾੜ ਜ਼ਿਲ੍ਹਾ ਪ੍ਰਚਾਰ ਸਕੱਤਰ ਬੀ.ਕੇ.ਯੂ ਏਕਤਾ ਉਗਰਾਹਾ, ਅਜੈਬ ਸਿੰਘ ਲੱਖੇਵਾਲ ਬਲਾਕ ਪ੍ਰਧਾਨ ਬੀ.ਕੇ.ਯੂ. ਏਕਤਾ ਉਗਰਾਹਾ, ਹਰਜੀਤ ਸਿੰਘ ਮਹਿਲਾ, ਰਘਵੀਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਸੁਖਵਿੰਦਰ ਸਿੰਘ ਬਲਿਆਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਦੇ ਤਹਿਤ ਹੁਣ ਕੇਂਦਰ ਸਰਕਾਰ ਐਫ.ਸੀ.ਆਈ ਦਾ ਭੋਗ ਪਾਉਣ ਜਾ ਰਹੀ ਹੈ, ਜਿਸ ਨੂੰ ਕਿਸਾਨ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਇਕ-ਇਕ ਕਰਕੇ ਸਾਰੇ ਜਨਤਕ ਅਦਾਰਿਆਂ ਦਾ ਨਿੱਜੀ ਕਰਨ ਕਰਕੇ ਇਨ੍ਹਾਂ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਡਾ ਦੇਸ਼ ਪਹਿਲਾਂ ਦੀ ਤਰ੍ਹਾਂ ਫਿਰ ਗੁਲਾਮ ਹੋ ਜਾਵੇਗਾ। ਇਸ ਲਈ ਅਸੀਂ ਕੇਂਦਰ ਸਰਕਾਰ ਦੇ ਇਨ੍ਹਾਂ ਲੋਕ ਵਿਰੋਧੀ ਫੈਸਲਿਆਂ ਦਾ ਡੱਟ ਕੇ ਵਿਰੋਧ ਕਰਦੇ ਹਾਂ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਵਾਰ ਕਣਕ ਦੀ ਖਰੀਦ ਤੋਂ ਵੀ ਭੱਜ ਰਹੀ ਹੈ। ਜਿਸ ਦੇ ਚਲਦਿਆਂ ਹੀ ਅਜੇ ਤੱਕ ਮੰਡੀਆਂ ’ਚ ਬਰਦਾਨਾਂ ਨਹੀਂ ਭੇਜਿਆਂ ਗਿਆ ਜਦੋਂ ਕਿ ਕਣਕ ਦੀ ਫ਼ਸਲ ਪੱਕ ਕੇ ਵਾਢੀ ਲਈ ਖੇਤਾਂ ’ਚ ਤਿਆਰ ਬਰ ਤਿਆਰ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ ’ਚ ਬਾਰਦਾਨਾਂ ਨਹੀਂ ਆਉਂਦਾ ਤਾਂ ਜਿਥੇ ਕਿਸਾਨ ਮੰਡੀਆਂ ’ਚ ਖੱਜਲ-ਖੁਆਰ ਹੋਣਗੇ, ਉੱਥੇ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਵੀ ਮੰਡੀਆਂ ’ਚ ਰੁਲਣ ਕਾਰਨ ਬਰਬਾਦ ਹੋਵੇਗੀ। ਇਸ ਮੌਕੇ ਉਨ੍ਹਾਂ ਐਫ਼.ਸੀ.ਆਈ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦਿਆਂ ਮੰਗਾਂ ਕੀਤੀਆਂ ਕਿ
1. ਕਣਕ ਦੀ ਖਰੀਦ ਲਈ ਜ਼ਮੀਨ ਦੀ ਜਮ੍ਹਾਬੰਦੀ ਜਮ੍ਹਾਂ ਕਰਨ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ। ਫ਼ਸਲ ਦੀ ਅਦਾਇਗੀ ਕਾਸ਼ਤਕਾਰ ਕਿਸਾਨਾਂ ਨੂੰ ਕੀਤੀ ਜਾਵੇ।
2. ਕਿਸਾਨ ਨੂੰ ਸਿੱਧੇ ਬੈਂਕ ਖਾਤੇ ’ਚ ਅਦਾਇਗੀ ਵਾਲੇ ਪ੍ਰਬੰਧ ਨੂੰ ਹਾਲ ਦੀ ਘੜੀ ’ਚ ਵਾਪਸ ਲਿਆ ਜਾਵੇ। ਕਾਹਲੀ ’ਚ ਇਸ ਨੂੰ ਲਾਗੂ ਕਰਨਾ ਕਈ ਤਰ੍ਹਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਜੋ ਕਿ ਕਿਸਾਨਾਂ ਨੂੰ ਫਸਲ ਦੀ ਕੀਮਤ ਦੀ ਅਦਾਇਗੀ ’ਚ ਅੜਿੱਕਾ ਬਣੇਗੀ।
3. ਤੈਅ ਕੀਤੇ ਗਏ ਤੇ ਸਾਰੀਆਂ ਫਸਲਾਂ ਦੀ ਖਰੀਦ ਕੀਤੀ ਜਾਵੇ ਅਤੇ ਉਸ ਤੋਂ ਘੱਟ ਮੁੱਲ ‘ਤੇ ਖਰੀਦ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।
4. ਭਾਰਤ ਸਰਕਾਰ ਵਲੋਂ ਫ਼ਸਲਾਂ ਦੀ ਸਰਕਾਰੀ ਖਰੀਦ ਲਈ ਲਗਾਤਾਰ ਬਜਟ ਘੱਟ ਕੀਤਾ ਜਾ ਰਿਹਾ ਹੈ। ਨਾਲ ਹੀ ਦੇ ਖਰੀਦ ਦੇ ਸੈਂਟਰ ਵੀ ਘੱਟ ਕੀਤੇ ਗੁਏ ਹਨ। ਸਾਡੀ ਮੰਗ ਹੈ ਕਿ ਲਈ ਬਣਦਾ ਪੂਰਾ ਬਜਟ ਦਿੱਤਾ ਜਾਵੇ ਅਤੇ ਉਸਦਾ ਪੂਰਾ ਉਪਯੋਗ ਵੀ ਕੀਤਾ ਜਾਵੇ।
5. ਲੱਖਾਂ ਕਰੋੜਾਂ ਲੋਕਾਂ ਲਈ ਅੰਨ ਦਾ ਜ਼ਰੀਆ ਸੇਵਾਵਾਂ ਲਈ ਸਰਕਾਰ ਬਣਦਾ ਭੰਡਾਰ ਦੇ ਰਾਹੀਂ ਕਰੇ ਤਾਂ ਕਿ ਲੋਕਾਂ ਨੂੰ ਭੁੱਖ ਦਾ ਸ਼ਿਕਾਰ ਨਾ ਹੋਣਾ ਪਵੇ।
6. ਕਿਸਾਨਾਂ ਦੀ ਫਸਲ ਦੀ ਪ੍ਰਕਿਰਿਆ ਘੱਟੋ-ਘੱਟ ਸਮੇਂ ਵਿੱਚ ਮੁਕੰਮਲ ਕੀਤੀ ਜਾਵੇ। ਬਾਰਦਾਨੇ ਅਤੇ ਹੋਰ ਸਹੂਲਤਾਂ ਦੀ ਘਾਟ ਕਰਕੇ ਕਿਸਾਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
7. ਦੇ ਕੱਚੇ ਕਾਰਮਚੀ ਪੱਕੇ ਕੀਤੇ ਜਾਣ ਅਤੇ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰੀਆਂ ਜਾਣ।
ਰੋਜ਼ੀ ਬਰਕੰਦੀ ਦੀ ਅਗਵਾਈ ’ਚ ਪੰਜਾਬ ਸਰਕਾਰ ਵਿਰੁੱਧ ਦਿੱਤਾ ਗਿਆ ਧਰਨਾ
NEXT STORY