ਫਤਿਹਗੜ੍ਹ ਸਾਹਿਬ : ਸਹੁਰੇ ਪਰਿਵਾਰ ਵਿਚ ਕੁੱਟਮਾਰ ਤੋਂ ਬਾਅਦ ਜਾਨ ਬਚਾਅ ਕੇ ਭੱਜੀ 35 ਸਾਲ ਦੀ ਔਰਤ ਨੂੰ 2 ਵਾਰ ਕਾਰ ਨੇ ਕੁਚਲ ਦਿੱਤਾ। ਇਸ ਹਾਦਸੇ ਵਿਚ ਔਰਤ ਦੀ ਜਾਨ ਤਾਂ ਬੱਚ ਗਈ ਪਰ ਉਸ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ। ਸ਼ਿਕਾਇਤ ਦੇਣ ਤੋਂ 27 ਦਿਨ ਬਾਅਦ ਵੀ ਔਰਤ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ 2 ਜ਼ਿਲਿਆਂ ਦੀ ਪੁਲਸ ਹੈ ਕਿ ਹਦਬੰਦੀ ਦਾ ਹਵਾਲਾ ਦੇ ਰਹੀ ਹੈ। ਪਰੇਸ਼ਾਨ ਹੋ ਕੇ ਪਰਿਵਾਰ ਜ਼ਿੰਦਗੀ ਅਤੇ ਮੌਤ ਵਿਚਾਲੇ ਫਸੀ ਮੰਜੇ 'ਤੇ ਪਈ ਔਰਤ ਨੂੰ ਨਾਲ ਲੈ ਕੇ ਐਸ.ਐਸ.ਪੀ. ਦਫਤਰ ਦੇ ਬਾਹਰ ਧਰਨੇ 'ਤੇ ਬੈਠ ਗਿਆ ਹੈ।
ਮਾਮਲਾ ਪਿੰਡ ਝੰਬਾਲਾ ਦਾ ਹੈ। ਪੀੜਤਾ ਦਾ ਨਾਂ ਜਸਪ੍ਰੀਤ ਕੌਰ ਹੈ। ਉਸ ਦਾ ਵਿਆਹ 2014 ਵਿਚ ਖੰਨਾ ਵਿਚ ਹੋਇਆ ਸੀ। ਜਸਪ੍ਰੀਤ ਦੀ ਮਾਂ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਹੀ ਸਹੁਰਾ ਪਰਿਵਾਰ ਵਾਲੇ ਦਾਜ ਲਈ ਉਨ੍ਹਾਂ ਦੀ ਧੀ ਨੂੰ ਤੰਗ-ਪਰੇਸ਼ਾਨ ਕਰਨ ਲੱਗੇ ਸਨ। 26 ਅਕਤੂਬਰ ਨੂੰ ਉਸ ਨੂੰ ਫਿਰ ਬੁਰੀ ਤਰ੍ਹਾਂ ਕੁੱਟਿਆ ਗਿਆ। ਰਾਤ ਨੂੰ ਕਿਸੇ ਤਰ੍ਹਾਂ ਨਾਲ ਉਹ ਜਾਨ ਬਚਾਉਂਦੇ ਹੋਏ ਬੱਸ ਵਿਚ ਸਵਾਰ ਹੋ ਕੇ ਗੁਰਦੁਆਰਾ ਮੰਜੀ ਸਾਹਿਬ ਪਹੁੰਚੀ। ਇਸ ਦੌਰਾਨ ਪਿੱਛੋਂ ਕਾਰ ਵਿਚ ਸਵਾਰ ਹੋ ਕੇ ਆ ਰਹੇ ਕੁੱਝ ਲੋਕਾਂ ਨੇ ਉਸ 'ਤੇ 2 ਵਾਰ ਕਾਰ ਚੜ੍ਹਾ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਇਆ। ਹਸਪਤਾਲ ਲਿਜਾਣ 'ਤੇ ਪਤਾ ਲੱਗਾ ਕਿ ਉਸ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਟੁੱਟ ਚੁੱਕੀਆਂ ਹਨ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਪੀ.ਜੀ.ਆਈ. ਵਿਚ ਭਰਤੀ ਕਰਾਇਆ ਗਿਆ। ਹੁਣ ਦੋਵਾਂ ਪਾਸਿਆਂ ਦੀ ਪੁਲਸ ਉਨ੍ਹਾਂ ਨੂੰ ਮਾਮਲਾ ਉਨ੍ਹਾਂ ਦੀ ਹੱਦ ਦਾ ਨਾ ਹੋਣ ਦਾ ਹਵਾਲਾ ਦੇ ਕੇ ਕਦੇ ਖੰਨਾ ਅਤੇ ਕਦੇ ਫਹਿਤਹਗੜ੍ਹ ਸਾਹਿਬ ਦੇ ਥਾਣੇ ਵਿਚ ਚੱਕਰ ਕਟਵਾ ਰਹੇ ਹਨ।
ਧਰਨੇ ਦੌਰਾਨ ਫਤਿਹਗੜ੍ਹ ਸਾਹਿਬ ਦੀ ਪੁਲਸ ਨੇ ਤੁਰੰਤ ਖੰਨਾ ਪੁਲਸ ਨੂੰ ਸੂਚਨਾ ਦਿੱਤੀ। ਉਸ ਤੋਂ ਬਾਅਦ ਸਦਰ ਥਾਦਾ ਖੰਨਾ ਤੋਂ ਸਬ ਇੰਸਪੈਕਟਰ ਬਿਆਨ ਲੈਣ ਪੁੱਜੇ। ਫਤਿਹਗੜ੍ਹ ਸਾਹਿਬ ਪੁਲਸ ਦੇ ਸਬ ਇਸੰਪੈਕਟਰ ਨੇ ਕਿਹਾ ਕਿ ਮਾਮਲਾ ਖੰਨਾ ਦਾ ਸੀ, ਇਸ ਲਈ ਇਸ ਦੀ ਜਾਂਚ ਖੰਨਾ ਪੁਲਸ ਹੀ ਕਰ ਰਹੀ ਹੈ। ਫਤਿਹਗੜ੍ਹ ਸਾਹਿਬ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ।
ਅਣਪਛਾਤਿਆਂ ਖਿਲਾਫ ਕੇਸ ਦਰਜ
ਖੰਨਾ ਪੁਲਸ ਦੇ ਸਬ ਇੰਸਪੈਕਟਰ ਨੇ ਕਿਹਾ ਕਿ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਪਹਿਲਾਂ ਹੀ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਹੈ ਅਤੇ ਕਾਰਵਾਈ ਜਾਰੀ ਹੈ।
ਪੰਜਾਬ ’ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ : ਪ੍ਰਕਾਸ਼ ਸਿੰਘ ਬਾਦਲ
NEXT STORY