ਫਾਜ਼ਿਲਕਾ (ਸੁਨੀਲ ਨਾਗਪਾਲ) - ਵਿਜੇ ਦਿਵਸ ਮੌਕੇ ਫਾਜ਼ਿਲਕਾ ਦੇ ਆਸਫਵਾਲਾ ’ਚ ਸਾਲ 1971 ਭਾਰਤ-ਪਾਕਿ ਦੀ ਲੜਾਈ ’ਚ ਸ਼ਹੀਦ ਹੋਏ ਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਸੈਨਿਕਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਫਾਜ਼ਿਲਕਾ ’ਚ ਵਿਜੇ ਦਿਵਸ ਮੌਕੇ ਕਰਵਾਏ ਗਏ ਵਿਸ਼ਾਲ ਸਮਾਗਮ ’ਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਆਰਮੀ ਦੇ ਉੱਚ ਅਧਿਕਾਰੀ, ਸ਼ਹੀਦਾਂ ਦੇ ਪਰਿਵਾਰ ਵਾਲੇ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਵੱਖ-ਵੱਖ ਰੈਜੀਮੈਂਟਾਂ ਦੇ ਕਮਾਂਡਿੰਗ ਅਫਸਰਾਂ, ਉਪਮੰਡਲ ਅਧਿਕਾਰੀ ਪੂਨਮ ਸਿੰਘ, ਪੁਲਸ ਉਪ ਕਪਤਾਨ ਰਾਹੁਲ ਭਾਰਦਵਾਜ, ਸ਼ਹੀਦ ਮੇਜਰ ਸੁਰਿੰਦਰ ਪ੍ਰਸਾਦ ਦੀ ਭੈਣ ਨਿਰਮਲਾ ਦੇਵੀ, ਡਾ. ਧਰਮਪਾਲ ਗੋਦਾਰਾ, ਸੁਮਿਤ ਗੋਦਾਰਾ ਅਤੇ ਵੱਖ-ਵੱਖ ਸਮਾਜ-ਸੇਵੀ ਸੰਗਠਨਾਂ ਦੇ ਅਹੁਦੇਦਾਰ ਵੀ ਆਏ ਹੋਏ ਸਨ। ਇਸ ਦੌਰਾਨ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਅਤੇ ਪ੍ਰੰਪਰਾਗਤ ਬਿਗੁੱਲ ਵਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਨੈਸ਼ਨਲ ਕੈਡਿਟ ਕੋਰ ਦੇ ਅਧਿਕਾਰੀਆਂ ਅਤੇ ਕੈਡਿਟਾਂ ਨੇ ਵੀ ਮੈਮੋਰੀਅਲ ’ਤੇ ਫੁੱਲ ਭੇਟ ਕੀਤੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਾਲ 1965 ਦੀ ਭਾਰਤ-ਪਾਕਿ ਲੜਾਈ ’ਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਮੇਜਰ ਸੁਰਿੰਦਰ ਪ੍ਰਸਾਦ ਇਲਾਕੇ ਦੇ ਪਹਿਲੇ ਜਵਾਨ ਸ਼ਹੀਦ ਸਨ। ਦੇਸ਼ ਦੀ ਆਜ਼ਾਦੀ ਬਰਕਰਾਰ ਰੱਖਣ ’ਚ ਭਾਰਤੀ ਸੇਨਾਵਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸਰਹੱਦ ’’ਤੇ ਤਾਇਨਾਤ ਜਵਾਨਾਂ ਦੇ ਬਲੀਦਾਨ ਦੇ ਨਤੀਜੇ ਵਜੋਂ ਕਰੋੜਾਂ ਭਾਰਤ ਵਾਸੀ ਆਜ਼ਾਦੀ ਦੀ ਸਾਹ ਲੈ ਰਹੇ ਹਨ। ਵਿਜੇ ਦਿਵਸ ਅਤੇ ਜਵਾਨਾਂ ਵਲੋਂ ਆਯੋਜਿਤ ਕੀਤੇ ਪ੍ਰੋਗਰਾਮ ’ਚ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਇਨਾਮ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਜਾਮੀਆ ਯੂਨੀਵਰਸਿਟੀ 'ਚ ਹੋਏ ਲਾਠੀਚਾਰਜ ਦੀ ਡਾ. ਜੌਹਲ ਵਲੋਂ ਨਿੰਦਾ
NEXT STORY