ਫ਼ਰੀਦਕੋਟ (ਰਾਜਨ) : ਆਪਣੀ ਪਹਿਲੀ ਪਤਨੀ ਦੀ ਫੋਟੋ ’ਤੇ ਫ਼ੇਸਬੁੱਕ ਆਈ. ਡੀ. ’ਤੇ ਭੱਦੇ ਕੁਮੈਂਟ ਕਰਨ ਦੇ ਮਾਮਲੇ ’ਚ ਸਥਾਨਕ ਸਦਰ ਵਿਖੇ ਇੰਚਾਰਜ ਸਾਈਬਰ ਕ੍ਰਾਇਮ ਸੈੱਲ ਫ਼ੇਜ਼ 04/ਐੱਸ. ਏ. ਐੱਸ. ਨਗਰ ਮੋਹਾਲੀ ਵੱਲੋਂ ਕੀਤੀ ਗਈ ਕਾਰਵਾਈ ਦੇ ਚੱਲਦਿਆਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਘ ਸਿੰਘ ਪੁੱਤਰ ਬੁੱਕਣ ਸਿੰਘ ਵਾਸੀ ਪਿੰਡ ਕਲੇਰ ਦੀ ਕੁੜੀ ਦਾ ਵਿਆਹ ਪਰਗਟ ਸਿੰਘ ਪੁੱਤਰ ਕਰਮ ਸਿੰਘ ਵਾਸੀ ਗਾਮੇਵਾਲੀ (ਫ਼ਿਰੋਜ਼ਪੁਰ) ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਪਰਗਟ ਸਿੰਘ ਲਗਾਤਾਰ ਉਸਨੂੰ ਤੰਗ ਅਤੇ ਪ੍ਰੇਸ਼ਾਨ ਕਰਨ ਲੱਗ ਪਿਆ ਜਿਸ’ਤੇ ਦੋਹਾਂ ਪਤੀ-ਪਤਨੀ ਦਾ ਬੀਤੀ 29 ਨਵੰਬਰ 2019 ਨੂੰ ਸਥਾਨਕ ਫੈਮਿਲੀ ਕੋਰਟ ’ਚ ਤਲਾਕ ਹੋ ਗਿਆ ਸੀ।
ਇਹ ਵੀ ਪੜ੍ਹੋ : ਵਿਧਾਇਕ ਬੈਂਸ ਵਿਰੁੱਧ ਜਬਰ-ਜ਼ਿਨਾਹ ਦੇ ਮਾਮਲੇ ’ਚ ਚਾਰਜਸ਼ੀਟ ਦਾਖਲ,ਇਸ ਦਿਨ ਹੋਵੇਗੀ ਅਗਲੀ ਸੁਣਵਾਈ
ਪਰਗਟ ਸਿੰਘ ’ਤੇ ਇਹ ਦੋਸ਼ ਹੈ ਕਿ ਤਲਾਕ ਤੋਂ ਬਾਅਦ ਉਸਨੇ ਆਪਣੀ ਫ਼ੇਸਬੁੱਕ ਆਈ. ਡੀ. ’ਤੇ ਆਪਣੀ ਪਤਨੀ ਦੀਆਂ ਫੋਟੋਆਂ ’ਤੇ ਭੱਦੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ, ਜਿਸ’ਤੇ ਲੜਕੀ ਦੇ ਪਿਤਾ ਬਾਘ ਸਿੰਘ ਵੱਲੋਂ ਸਾਇਬਰ ਕ੍ਰਾਇਮ ਸੈੱਲ ਮੋਹਾਲੀ ਨੂੰ ਸ਼ਿਕਾਇਤ ਕਰ ਦਿੱਤੀ ਗਈ ਸੀ। ਸਾਇਬਰ ਕ੍ਰਾਈਮ ਮੋਹਾਲੀ ਵੱਲੋਂ ਇਸ ਸਬੰਧੀ ਇੰਚਾਰਜ ਸਾਈਬਰ ਇਨਵੈਸਟੀਗੇਸ਼ਨ ਤੇ ਟੈਕਨੀਕਲ ਸਪੋਰਟ ਯੂਨਿਟ ਫ਼ਰੀਦਕੋਟ ਨੂੰ ਪੜਤਾਲ ਕਰਨ ਲਈ ਕਿਹਾ ਗਿਆ ਸੀ, ਜਿਸ’ਤੇ ਉੱਪ ਕਪਤਾਨ ਪੁਲਸ ਫ਼ਰੀਦਕੋਟ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਨ ਉਪ੍ਰੰਤ ਜ਼ਿਲ੍ਹੇ ਦੇ ਸੀਨਅਰ ਪੁਲਸ ਕਪਤਾਨ ਦੀਆਂ ਹਦਾਇਤਾਂ ’ਤੇ ਪਰਗਟ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਵਿਵਾਦਾਂ ਨਾਲ ਪੁਰਾਣਾ ਨਾਤਾ ਹੈ ਸੁਖਪਾਲ ਖਹਿਰਾ ਦਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਭਲਕੇ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕਰੇਗੀ 'ਆਪ'
NEXT STORY