ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ, ਰਾਜੇਸ਼ ਢੰਡ)– ਰੇਲ ਮੰਡਲ ਫਿਰੋਜ਼ਪੁਰ ਵਿਚ ਤਿਉਹਾਰੀ ਸੀਜ਼ਨ ਦੌਰਾਨ 25 ਅਕਤੂਬਰ ਤੋਂ 10 ਨਵੰਬਰ ਤੱਕ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ’ਚ 1.23 ਕਰੋੜ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ।
ਮੰਡਲ ਦੇ ਸੀਨੀਅਰ ਕਮਰਸ਼ੀਅਲ ਅਫਸਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਦੀਵਾਲੀ, ਛੱਠ ਪੂਜਾ ਅਤੇ ਹੋਰਨਾਂ ਤਿਉਹਾਰਾਂ ਨੂੰ ਧਿਆਨ ’ਚ ਰੱਖਦੇ ਹੋਏ ਮੰਡਲ ਦੇ ਵੱਖ-ਵੱਖ ਸਟੇਸ਼ਨਾਂ ’ਤੇ ਵਿਸ਼ੇਸ਼ ਕਰ ਕੇ ਉਨ੍ਹਾਂ ਰੇਲਗੱਡੀਆਂ ’ਚ ਚੈਕਿੰਗ ਕੀਤੀ ਗਈ, ਜਿਨਾਂ ’ਚ ਅਕਸਰ ਬਿਨਾਂ ਟਿਕਟ ਕੇਸ ਫੜੇ ਜਾਂਦੇ ਹਨ।
ਇਹ ਵੀ ਪੜ੍ਹੋ- ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ ! ਜਿਨ੍ਹਾਂ ਦੀ ਕੀਤੀ ਮਦਦ, ਉਹੀ ਕਰ ਗਏ ਕਾਂਡ
ਇਸ ਦੇ ਨਾਲ ਹੀ ਮੰਡਲ ਦੇ ਬਿਜ਼ੀ ਸੈਕਸ਼ਨਾਂ ਜਲੰਧਰ-ਅੰਮ੍ਰਿਤਸਰ, ਫਿਰੋਜ਼ਪੁਰ-ਬਠਿੰਡਾ, ਲੁਧਿਆਣਾ-ਪਠਾਨਕੋਟ ਕੈਂਟ, ਕਟੜਾ-ਪਠਾਨਕੋਟ ਕੈਂਟ, ਲੁਧਿਆਣਾ-ਜਲੰਧਰ ਕੈਂਟ, ਸ਼੍ਰੀਨਗਰ-ਬਨਿਹਾਲ ’ਚ ਵੀ ਰੇਲਗੱਡੀਆਂ ਦੀ ਚੈਕਿੰਗ ਜਾਰੀ ਰਹੀ। ਕਰੀਬ 20 ਹਜ਼ਾਰ ਬੇਟਿਕਟੇ ਅਤੇ ਅਨਿਯਮਿਤ ਕੇਸ ਫੜ ਕੇ ਉਨ੍ਹਾਂ ਕੋਲੋਂ ਮੌਕੇ ’ਤੇ 1.23 ਕਰੋੜ ਰੁਪਏ ਜੁਰਮਾਨਾ ਵਸੂਲੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਕਾਲਜ ਤੋਂ ਘਰ ਆਉਂਦੇ ਸਮੇਂ ਵਾਪਰ ਗਿਆ ਹਾ.ਦਸਾ, ਦੋਵਾਂ ਸਹੇਲੀਆਂ ਨੇ ਇਕੱਠਿਆਂ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਈ ਦਿਨਾਂ ਤੋਂ ਲਾਵਾਰਸ ਖੜ੍ਹਾ ਸੀ ਮੋਟਰਸਾਈਕਲ, ਜਦੋਂ ਪੁਲਸ ਨੇ ਕੀਤੀ ਜਾਂਚ ਤਾਂ ਉੱਡ ਗਏ ਹੋਸ਼
NEXT STORY