ਲੁਧਿਆਣਾ (ਅਨਿਲ): ਥਾਣਾ ਮਿਹਰਬਾਨ ਦੀ ਪੁਲਸ ਨੇ ਕਾਰ ਸਵਾਰ ਪਰਿਵਾਰ ਨੂੰ ਰਾਹ ਵਿਚ ਘੇਰ ਕੇ ਕੁੱਟਮਾਰ ਕਰਨ ਅਤੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜੋਗਿੰਦਰ ਪਾਲ ਨੇ ਦੱਸਿਆ ਕਿ ਬਠਿੰਡਾ ਦੇ ਰਹਿਣ ਵਾਲੇ ਸਬੀਨ ਸੋਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਬਠਿੰਡਾ ਵੱਲ ਜਾ ਰਿਹਾ ਸੀ ਤੇ ਅਚਾਨਕ ਰਾਹ ਭੁੱਲਣ ਕਾਰਨ ਮੱਤੇਵਾੜਾ ਜੰਗਲ ਵੱਲ ਚਲੇ ਗਏ।
ਇਹ ਖ਼ਬਰ ਵੀ ਪੜ੍ਹੋ - ਜ਼ਮੀਨਾਂ 'ਤੇ ਲੱਗਣ ਵਾਲੀ ਅਸ਼ਟਾਮ ਡਿਊਟੀ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਇਸ ਮਗਰੋਂ ਪਿੰਡ ਗੱਡੀ ਧੋਗੜ ਦੇ ਨੇੜੇ ਇਕ ਵਿਅਕਤੀ ਨੇ ਸੜਕ 'ਤੇ ਆਪਣੀ ਸਾਈਕਲ ਸੁੱਟ ਦਿੱਤੀ। ਜਦੋਂ ਉਨ੍ਹਆਂ ਨੇ ਸਾਈਕਲ ਸਾਈਡ ਕਰਨ ਲਈ ਕਿਹਾ ਤਾਂ ਉਕਤ ਵਿਅਕਤੀ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉੱਥੋਂ ਆਪਣੇ ਤਕਰੀਬਨ 16 ਸਾਥੀਆਂ ਨੂੰ ਟ੍ਰੈਕਟਰ, ਜੇਸੀਬੀ ਮਸ਼ੀਨ ਤੇ ਛੋਟੇ ਹਾਥੀ 'ਤੇ ਬੁਲਾ ਲਿਆ। ਇਸ ਮਗਰੋਂ ਉਕਤ ਮੁਲਜ਼ਮਾਂ ਨੇ ਉਨ੍ਹਾਂ ਦੀ ਲੁੱਟ ਕਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ। ਜਦੋਂ ਉਨ੍ਹਾਂ ਨੇ ਰੌਲ਼ਾ ਪਾਇਆ ਤਾਂ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਬਿੱਕਰ ਸਿੰਘ ਵਿੱਕੀ ਅਤੇ ਉਸ ਦੇ 16 ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਮਿਹਰਬਾਨ ਵਿਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BSF ਤੇ CIA ਸਟਾਫ਼ ਵਲੋਂ ਸਰਚ ਆਪਰੇਸ਼ਨ ਦੌਰਾਨ ਤਸਕਰ ਗ੍ਰਿਫ਼ਤਾਰ
NEXT STORY