ਲੁਧਿਆਣਾ (ਹਿਤੇਸ਼) : ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲਿਆਂ ਕੋਲ ਵਿਆਜ-ਪੈਨਲਟੀ ਤੋਂ ਬਚਣ ਲਈ ਸੋਮਵਾਰ ਦਾ ਆਖਰੀ ਦਿਨ ਹੈ ਕਿਉਂਕਿ 1 ਅਪ੍ਰੈਲ ਤੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ 18 ਫੀਸਦੀ ਵਿਆਜ ਅਤੇ 20 ਫੀਸਦੀ ਪੈਨਲਟੀ ਲੱਗੇਗੀ, ਇਸ ਦੇ ਮੱਦੇਨਜ਼ਰ ਲੋਕ ਜਿਥੇ ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਆਨਲਾਈਨ ਸਿਸਟਮ ਜ਼ਰੀਏ ਪ੍ਰਾਪਰਟੀ ਟੈਕਸ ਦੀ ਰਿਟਰਨ ਦਾਖਲ ਕਰ ਰਹੇ ਹਨ। ਇਸ ਤੋਂ ਇਲਾਵਾ ਛੁੱਟੀਆਂ ਦੌਰਾਨ ਖੁੱਲ੍ਹੇ ਨਗਰ ਨਿਗਮ ਦੇ ਦਫਤਰ ਵਿਚ ਵੀ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ, ਸਕੂਲ ਲੈ ਕੇ ਜਾਂਦੇ ਆਟੋ ਵਾਲੇ ਨੇ ਗਰਭਵਤੀ ਕੀਤੀ ਕੁੜੀ
ਟਾਰਗੈੱਟ ਤੋਂ ਸਿਰਫ 1 ਕਰੋੜ ਦੂਰ ਰਹਿ ਗਿਆ ਹੈ ਨਗਰ ਨਿਗਮ
ਨਗਰ ਨਿਗਮ ਵਲੋਂ ਪਿਛਲੇ ਸਾਲ ਪ੍ਰਾਪਰਟੀ ਟੈਕਸ ਦੇ ਰੂਪ ’ਚ 137.70 ਕਰੋੜ ਦੀ ਵਸੂਲੀ ਕੀਤੀ ਗਈ ਸੀ, ਜਿਸ ਤੋਂ ਬਾਅਦ ਮੌਜੂਦ ਵਿੱਤੀ ਸਾਲ ਦੌਰਾਨ 140 ਕਰੋੜ ਦਾ ਪ੍ਰਾਪਰਟੀ ਟੈਕਸ ਜੁਟਾਉਣ ਦਾ ਟਾਰਗੈੱਟ ਰੱਖਿਆ ਗਿਆ। ਭਾਵੇਂ ਕੇਂਦਰ ਸਰਕਾਰ ਵਲੋਂ ਫਾਈਨਾਂਸ ਕਮਿਸ਼ਨ ਦੀ ਗ੍ਰਾਂਟ ਦੇਣ ਲਈ ਲਗਾਈ ਸ਼ਰਤ ਪੂਰੀ ਕਰਨ ਲਈ ਲੋਕਲ ਬਾਡੀ ਵਿਭਾਗ ਲੁਧਿਆਣਾ ਨੂੰ ਪ੍ਰਾਪਰਟੀ ਟੈਕਸ ਦੇ ਰੂਪ ’ਚ 150 ਕਰੋੜ ਜਮ੍ਹਾ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ। ਇਸ ’ਚੋਂ 149 ਕਰੋੜ ਐਤਵਾਰ ਤੱਕ ਹਾਸਲ ਕਰਨ ਦਾ ਦਾਅਵਾ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਸਤਿਸੰਗ ਨੂੰ ਲੈ ਕੇ ਵੱਡੀ ਖ਼ਬਰ, ਟੁੱਟ ਗਏ ਰਿਕਾਰਡ
ਜ਼ੋਨ-ਏ ਦੀ ਟੀਮ ਨੇ ਗਾਂਧੀ ਨਗਰ ਸਥਿਤ ਸਟਾਰਲਾਈਟ ਕੰਪਲੈਕਸ ’ਚ ਫੜੀ ਪ੍ਰਾਪਰਟੀ ਟੈਕਸ ਅਤੇ ਪਾਣੀ-ਸੀਵਰੇਜ ਦੇ ਬਿੱਲਾਂ ਦੀ ਚੋਰੀ
ਲੁਧਿਆਣਾ (ਹਿਤੇਸ਼) : ਬਜਟ ਟਾਰਗੈੱਟ ਪੂਰਾ ਕਰਨ ਲਈ ਜਿੱਥੇ ਨਗਰ ਨਿਗਮ ਵਲੋਂ ਛੁੱਟੀਆਂ ਦੌਰਾਨ ਦਫਤਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਉਥੇ ਕਮਿਸ਼ਨਰ ਵਲੋਂ ਬਕਾਇਆ ਰੈਵੇਨਿਊ ਦੀ ਵਸੂਲੀ ਲਈ ਮੁਲਾਜ਼ਮਾਂ ਨੂੰ ਫੀਲਡ ’ਚ ਭੇਜਿਆ ਜਾ ਰਿਹਾ ਹੈ। ਇਸ ਦੇ ਤਹਿਤ ਜ਼ੋਨ-ਏ ਦੀ ਟੀਮ ਵਲੋਂ ਗਾਂਧੀ ਨਗਰ ਸਥਿਤ ਸਟਾਰਲਾਈਟ ਕੰਪਲੈਕਸ ’ਚ ਵੱਡੇ ਪੱਧਰ ’ਤੇ ਹੋ ਰਹੀ ਪ੍ਰਾਪਰਟੀ ਟੈਕਸ ਅਤੇ ਪਾਣੀ ਸੀਵਰੇਜ ਦੇ ਬਿੱਲਾਂ ਦੀ ਚੋਰੀ ਫੜੀ ਗਈ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਟਾਰਲਾਈਟ ਕੰਪਲੈਕਸ ’ਚ ਵੱਡੀ ਗਿਣਤੀ ’ਚ ਦੁਕਾਨਾਂ ਦਾ ਪ੍ਰਾਪਰਟੀ ਟੈਕਸ ਅਤੇ ਪਾਣੀ ਸੀਵਰੇਜ ਦੇ ਬਿੱਲ ਲੰਮੇ ਸਮੇਂ ਤੋਂ ਜਮ੍ਹਾ ਨਹੀਂ ਕਰਵਾਇਆ ਜਾ ਰਿਹਾ, ਜਿਸ ’ਤੇ ਰਿਟਰਨ ਦਾਖਲ ਨਾ ਕਰਨ ਦੀ ਹਾਲਤ ’ਚ ਸੀਲਿੰਗ ਦੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਝ ਦੁਕਾਨਾਂ ਦੇ ਕਿਰਾਏ ਦੀਆਂ ਗਲਤ ਜਾਣਕਾਰੀ ਦਿੱਤੀ ਗਈ ਹੈ, ਜਿਸ ਨੂੰ ਲੈ ਕੇ 100 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਭਰ ਦੇ ਸਕੂਲਾਂ ਦਾ ਸਮਾਂ ਬਦਲਿਆ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਰਾਂ ਦੇ ਹੌਂਸਲੇ ਬੁਲੰਦ, ਥਾਣੇ ਤੋਂ 200 ਮੀਟਰ ਦੂਰੀ 'ਤੇ 3 ਦੁਕਾਨਾਂ 'ਤੇ ਕਰ ਗਏ ਹੱਥ ਸਾਫ਼
NEXT STORY