ਫਿਲੌਰ, (ਭਾਖੜੀ)- ਸਰਦੀ ਤੋਂ ਬਚਣ ਲਈ ਘਰ ਦੇ ਕਮਰੇ ’ਚ ਕੋਲੇ ਦੀ ਬਾਲੀ ਅੰਗੀਠੀ ਨਾਲ ਇਕ ਘਰ ਦਾ ਚਿਰਾਗ ਬੁੱਝ ਗਿਆ। ਕੋਲੇ ਦੀ ਗੈਸ ਚੜ੍ਹਨ ਨਾਲ ਸੋ ਰਹੇ ਬੇਟੇ ਦੀ ਮੌਤ ਹੋ ਗਈ, ਜਦੋਂਕਿ ਪਿਤਾ ਦੀ ਹਾਲਤ ਨਾਜ਼ੁਕ ਹੈ, ਜਿਸ ਨੂੰ ਡਾਕਟਰਾਂ ਨੇ ਵੈਂਟੀਲੇਟਰ ’ਤੇ ਰੱਖਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਨੇੜਲੇ ਪਿੰਡ ਜਗਤਪੁਰਾ ’ਚ ਬੀਤੀ ਰਾਤ ਉਸ ਸਮੇਂ ਵੱਡਾ ਕਹਿਰ ਵਾਪਰ ਗਿਆ, ਜਦੋਂ ਸਰਦੀ ਤੋਂ ਬਚਣ ਲਈ ਰਾਤ ਨੂੰ ਪਿਤਾ ਨੇ ਘਰ ਦੇ ਕਮਰੇ ’ਚ ਕੋਲੇ ਦੀ ਅੰਗੀਠੀ ਬਾਲ ਲਈ, ਜਿਸ ਤੋਂ ਬਾਅਦ ਇੰਦਰਜੀਤ ਅਤੇ ਉਸ ਦਾ ਬੇਟਾ ਸਾਹਿਲ (19) ਦੋਵੇਂ ਸੋ ਗਏ। ਸਵੇਰ ਗੁਆਂਢੀ ਨੇ ਜਦੋਂ ਘਰ ’ਚੋਂ ਕੋਈ ਹਰਕਤ ਨਾ ਹੁੰਦੀ ਦੇਖ ਕੇ ਘਰ ਦੇ ਕਮਰੇ ’ਚ ਜਾ ਕੇ ਦੇਖਿਆ ਤਾਂ ਇੰਦਰਜੀਤ ਅਤੇ ਉਸ ਦਾ ਬੇਟਾ ਸਾਹਿਲ ਦੋਵੇਂ ਬੇਹੋਸ਼ ਪਏ ਸਨ ਅਤੇ ਘਰ ਦੇ ਕਮਰੇ ’ਚ ਕੋਲੇ ਦੇ ਧੂੰਏਂ ਦੀ ਗੈਸ ਜਮ੍ਹਾ ਸੀ। ਦੋਵੇਂ ਪਿਤਾ-ਪੁੱਤਰ ਨੂੰ ਤੁਰੰਤ ਸਥਾਨਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਾਹਿਲ ਨੂੰ ਮ੍ਰਿਤਕ ਕਰਾਰ ਦਿੱਤਾ, ਜਦੋਂਕਿ ਉਸ ਦੇ ਪਿਤਾ ਇੰਦਰਜੀਤ, ਜਿਸ ਦੇ ਸਾਹ ਚੱਲ ਰਹੇ ਸਨ, ਨੂੰ ਵੈਂਟੀਲੇਟਰ ਦੀ ਸਪੋਰਟ ਦਿੱਤੀ ਗਈ ਹੈ। ਇਹ ਪਤਾ ਲੱਗਾ ਹੈ ਕਿ ਇਹ ਦੋਵੇਂ ਪਿਉ-ਪੁੱਤ ਘਰ ’ਚ ਇਕੱਲੇ ਰਹਿ ਰਹੇ ਸਨ। ਇੰਦਰਜੀਤ ਦੀ ਪਤਨੀ ਕੰਮ ਦੇ ਸਬੰਧ ’ਚ ਵਿਦੇਸ਼ ਗਈ ਹੋਈ ਹੈ, ਜਿਸ ਨੂੰ ਫੋਨ ’ਤੇ ਸੂਚਿਤ ਕਰ ਦਿੱਤਾ ਹੈ।
ਦਿੱਲੀ ਧਰਨੇ ਤੋਂ ਵਾਪਸ ਪਰਤੇ ‘ਧੌਲਾ’ ਦੇ ਕਿਸਾਨ ਵੱਲੋਂ ਖੁਦਕੁਸ਼ੀ
NEXT STORY