ਲੁਧਿਆਣਾ (ਮੁੱਲਾਂਪੁਰੀ)- ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿ. ਹਰਪ੍ਰੀਤ ਸਿੰਘ ਨੇ ਅੱਜ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਐਲਾਨ ਕਰ ਦਿੱਤਾ ਕਿ ਨਵੇਂ ਅਕਾਲੀ ਦਲ ਨਾਲ ਸਬੰਧਤ ਸੀਨੀਅਰ ਅਕਾਲੀ ਨੇਤਾ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਮੈਂਬਰ ਕਮੇਟੀ ਤੇ ਸਾਰੇ ਡੈਲੀਗੇਟ ਤੇ ਜ਼ਿਲ੍ਹਾ ਡੈਲੀਗੇਟ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਲਈ ਆਪੋ ਆਪਣੇ ਹਲਕਿਆਂ ’ਚ ਉਮੀਦਵਾਰ ਖੜ੍ਹੇ ਕਰਨ।
ਉਨ੍ਹਾਂ ਨਾਲ ਹੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ’ਚ ਹੋ ਰਹੀ ਦੇਰੀ ਲਈ ਕੇਂਦਰ ਸਰਕਾਰ ਦੀ ਮਦਦ ਵੀ ਨਹੀਂ ਕੀਤੀ ਅਤੇ ਨੁਕਤਾਚੀਨੀ ਵੀ ਕੀਤੀ, ਇਸ ਨੂੰ ਮਾੜੀ ਗੱਲ ਕਿਹਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਬਾਕੀ ਇਹ ਵੀ ਖ਼ਬਰ ਹੈ ਕਿ ਅੱਜ 2 ਦਸੰਬਰ ਨੂੰ ਅੰਮ੍ਰਿਤਸਰ ਪਾਰਟੀ ਦੇ ਮੁੱਖ ਦਫਤਰ ਦਾ ਉਦਘਾਟਨ ਹੋਣ ਜਾ ਰਹਾ ਹੈ।
ਕੈਪਟਨ ਦੇ ਬਿਆਨ ਨੇ ਕੱਢ ਦਿੱਤੀ ਭਾਜਪਾ ਦੀ ਸਿਆਸੀ ਫੂਕ!
NEXT STORY