ਲੁਧਿਆਣਾ (ਜਗਰੂਪ)- ਥਾਣਾ ਸਾਹਨੇਵਾਲ ਅਧੀਨ ਆਉਂਦੇ ਇਲਾਕੇ ਦੀ ਇਕ 18 ਸਾਲਾ ਨੌਜਵਾਨ ਲੜਕੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਲੜਕੀ ਘਰੋਂ ਬਰਫ ਲੈਣ ਲਈ ਗਈ ਸੀ ਕਿ ਅਚਾਨਕ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਨਾਲ ਲੜਕੀ ਦੀ ਮੌਤ ਹੋ ਗਈ।
ਘਟਨਾ ਥਾਣਾ ਸਾਹਨੇਵਾਲ ਦੀ ਚੌਕੀ ਕੰਗਣਵਾਲ ਦੇ ਇਲਾਕੇ ਦੀ ਹੈ। ਮ੍ਰਿਤਕਾ ਦੀ ਪਛਾਣ ਰਿੰਕੂ ਵਜੋਂ ਹੋਈ ਹੈ। ਰਿੰਕੂ ਘਰੋਂ ਬਰਫ ਲੈਣ ਲਈ ਗਈ ਸੀ। ਵਾਹਨ ਦੀ ਟੱਕਰ ਤੋਂ ਬਾਅਦ ਜਦੋਂ ਉਹ ਸੜਕ ’ਤੇ ਡਿੱਗੀ ਪਈ ਤਾਂ ਆਸ-ਪਾਸ ਦੇ ਲੋਕਾਂ ਨੇ ਦੇਖ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਵੱਲੋਂ ਤੁਰੰਤ ਲੜਕੀ ਨੂੰ ਚੁੱਕ ਕੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ- ਕਸੂਤਾ ਫ਼ਸਿਆ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਭਰਾ, ਪੁਲਸ ਨੇ ਨਸ਼ਾ ਤਸਕਰੀ ਮਾਮਲੇ 'ਚ ਕੀਤਾ ਗ੍ਰਿਫ਼ਤਾਰ
ਚੌਕੀ ਕੰਗਣਵਾਲ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਿੰਕੂ ਦੇ ਸਿਰ ’ਚ ਸੱਟ ਵੱਜਣ ਕਾਰਨ ਖੂਨ ਜ਼ਿਆਦਾ ਵਹਿ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਿੰਕੂ ਪਰਿਵਾਰ ’ਚ 3 ਭਰਾ-ਭੈਣ ਹਨ ਅਤੇ ਇਹ ਸਭ ਤੋਂ ਵੱਡੀ ਸੀ ਅਤੇ ਹੁਣ ਇਹ ਆਪਣੇ ਪਰਿਵਾਰ ਤੋਂ ਅਲੱਗ ਰਹਿੰਦੀ ਸੀ।
ਥਾਣੇਦਾਰ ਨੇ ਦੱਸਿਆ ਕਿ ਪੁਲਸ ਸੀ.ਸੀ.ਟੀ.ਵੀ. ਅਤੇ ਹੋਰ ਵਸੀਲਿਆਂ ਨਾਲ ਵਾਹਨ ਚਾਲਕ ਅਤੇ ਵਾਹਨ ਦੀ ਪਛਾਣ ਕਰ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਕੇ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਵੇਗੀ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਟੁਕੜੇ ਪਿੱਛੇ ਚੱਲ ਗਏ ਇੱਟਾਂ-ਰੋੜੇ, ਦੁਕਾਨਦਾਰ ਤੇ ਉਸ ਦੇ ਭੈਣ-ਭਰਾ ਦੀ ਹੋਈ ਕੁੱਟਮਾਰ, ਘਟਨਾ CCTV 'ਚ ਕੈਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਕਾਇਤ ਵਾਪਸ ਲੈਣ ਬਦਲੇ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ 1,50,000 ਰੁਪਏ ਲੈਂਦਾ ਪ੍ਰਾਈਵੇਟ ਵਿਅਕਤੀ ਕੀਤਾ ਕਾਬੂ
NEXT STORY