ਬਾਘਾ ਪੁਰਾਣਾ,(ਰਾਕੇਸ਼) : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗਾਂਧੀ ਪੈਲੇਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਵਾਮਾ ਚ ਭਾਰਤੀ ਜਵਾਨਾ ਤੇ ਹੋਏ ਹਮਲੇ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਮੋਦੀ ਸਰਕਾਰ ਨੂੰ ਪਾਕਿਸਤਾਨ ਨਾਲ ਢਿੱਲ ਨਹੀਂ ਵਰਤਨੀ ਚਾਹੀਦੀ ਸਗੋਂ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿਉਂਕਿ ਸਾਰੇ ਦੇਸ਼ ਨੂੰ ਇਸ ਘਟਨਾ ਨਾਲ ਗਹਿਰ ਦੁੱਖ ਪੁੱਜਾ ਹੈ ਅਤੇ ਸਾਰਾ ਦੇਸ਼ ਭਾਰਤੀ ਫੋਜਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ । ਸੁਖਬੀਰ ਬਾਦਲ ਨੇ ਅੱਜ ਹਲਕਾ ਇੰਚਾਰਜ ਜੱਥੇਦਾਰ ਤੀਰਥ ਸਿੰਘ ਮਾਹਲਾ, ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ, ਓੁ.ਐਸ.ਡੀ ਚਰਨਜੀਤ ਸਿੰਘ, ਜਿਲਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਦੀ ਅਗਵਾਈ ਹੇਠ ਰੱਖੀ ਇਕ ਵਰਕਰ ਮੀਟਿੰਗ ਦੋਰਾਨ ਬੱਥਾਂ ਵਿੱਚ ਵੱਖ ਵੱਖ ਪੰਜਾਇਤਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨਾਂ ਦੀਆਂ ਆਹਮਣੋ ਸਾਹਮਣੀ ਸ਼ਕਾਇਤਾ ਸੁਣੀਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਸਾਰਾ ਵਿਕਾਸ ਦੇ ਨਾਮ ਤੇ ਪਾਖੰਡ ਚੱਲ ਰਿਹਾ ਹੈ ਇਹ ਉਹ ਸਰਕਾਰ ਹੈ ਜਿਹੜੀ ਝੂਠ ਬੋਲਕੇ ਸੱਤਾ ਵਿਚ ਆਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਲੋਕਾ ਵਿੱਚ ਡਿੱਗਿਆ ਗ੍ਰਾਫ ਵਾਪਸ ਨਹੀਂ ਆ ਸਕਦਾ ਕਿਉਂਕਿ ਕਿਸਾਨਾਂ ਦੇ ਕਰਜਾ ਮੁਆਫੀ, ਸਮਾਰਟ ਫੋਨ, ਬੁਢਾਪਾ ਪੈਨਸ਼ਨ , ਸ਼ਗਨ ਸਕੀਮ ਦੇ ਮੁੱਦੇ ਤੇ ਪੋਲ ਖੁੱਲ ਗਿਆ ਹੈ ਦੋ ਸਾਲਾ ਦੇ ਸਮੇ ਵਿੱਚ ਨਾ ਤਾ ਕੋਈ ਸਹੂਲਤ ਦੇ ਸਕੀ ਅਤੇ ਨਾ ਹੀ ਵਿਕਾਸ ਲਈ ਕਿਤੇ ਇੱਟ ਲਾਈ ਬਾਦਲ ਨੇ ਕਿਹਾ ਕਿ ਸਰਕਾਰੀ ਨੋਕਰੀਆ ਤੇ ਤੈਨਾਤ ਅਧਿਆਪਕਾਂ ਦੀਆਂ ਤਨਖਾਹਾਂ ਕੱਟਣਾ ਕਿਸ ਕਿਤਾਬ ਵਿੱਚ ਲਿਖਿਆ ਹੈ ਇਥੇ ਹੀ ਬੱਸ ਨਹੀਂ ਸਗੋ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਲਾਠੀਆਂ ਮਾਰਨੀਆਂ ਘੜੀਸਨਾਂ ਅਜਿਹਾ ਤਸ਼ੱਦਦ ਕਦੇ ਨਹੀਂ ਸੀ ਦੇਖਿਆ ਪਰ ਸਰਕਾਰ ਪੰਜਾਬ ਦੇ ਮੁੱਦਿਆ ਨੂੰ ਹੱਲ ਕਰਨ ਅਤੇ ਇਨਸਾਫ ਦੇਣ ਦੀ ਬਜਾਏ ਪੰਜਾਬੀਆ ਨੂੰ ਸੜਕਾਂਤੇ ਲੈ ਆਈ ਹੈ ਬਾਦਲ ਨੇ ਕਿਹਾ ਕਿ ਜਿੰਨਾਂ ਨੇ ਹੁਣ ਤੱਕ ਲੋਕਾ ਦੀ ਹਰਮਨ ਪਿਆਰੀ ਪਾਰਟੀ ਅਕਾਲੀ ਦਲ ਬਾਦਲ ਨੂੰ ਛੱਡਿਆ ਹੈ ਉਹ ਹਮੇਸ਼ਾ ਫੇਲ ਹੋਏ ਹਨ ਜਿਸ ਤਰਾਂ ਟਕਸਾਲੀ ਅਕਾਲੀ ਦਲ ਬਨਿਆ ਹੈ ਇਹ ਸਿਰਫ ਕਾਂਗਰਸ ਲਈ ਕੰਮ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਪਿਛਲੇ 10 ਸਾਲ ਬਾਦਲ ਸਰਕਾਰ ਦਾ ਰਾਜ ਰਿਹਾ ਹੈ ਉਸ ਵੇਲੇ ਹਰ ਵਰਗ ਸੋਖਾ ਸੀ ਤੇ ਕਿਸਾਨਾਂ ਮਜਦੂਰਾਂ ਵਪਾਰੀਆਂ ਮੁਲਾਜਮਾਂ ਨੂੰ ਸਹੂਲਤਾਂ ਦਿੱਤੀਆਂ ਸਨ ਉਹ ਕਿਸੇ ਤੋਂ ਲੁਕੀਆਂ ਨਹੀਂ ਹਨ।
ਸੁਖਬੀਰ ਬਾਦਲ ਦੀ ਸਕਿਓਰਟੀ ਨੇ ਪੱਤਰਕਾਰਾਂ ਨੂੰ ਮਾਰੇ ਧੱਕੇ
NEXT STORY