ਮਹਿਲ ਕਲਾਂ (ਹਮੀਦੀ) — ਆਮ ਆਦਮੀ ਪਾਰਟੀ ਨੂੰ ਅੱਜ ਵੱਡੀ ਹੌਸਲਾ ਅਫ਼ਜ਼ਾਈ ਮਿਲੀ ਜਦੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਦੀ ਪੂਰੀ ਗ੍ਰਾਮ ਪੰਚਾਇਤ ਪਾਰਟੀ ‘ਚ ਸ਼ਾਮਲ ਹੋਈ। ਇਸ ਮੌਕੇ ਵਿਧਾਇਕ, ਐਸ.ਸੀ. ਸੂਬਾ ਪ੍ਰਧਾਨ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਦੀ ਹਾਜ਼ਰੀ ਵਿੱਚ ਆਯੋਜਿਤ ਵਿਸ਼ਾਲ ਸਮਾਗਮ ਦੌਰਾਨ ਸ਼ਮੂਲੀਅਤ ਕਰਵਾਈ ਗਈ। ਇਸ ਮੌਕੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਬਾਜਵਾ, ਪੰਚ ਗੁਰਮੇਲ ਸਿੰਘ, ਹਰਮੇਲ ਸਿੰਘ, ਦਰਸ਼ਨ ਸਿੰਘ, ਜਸਵੀਰ ਸਿੰਘ, ਦੁਖਵਿੰਦਰ ਸਿੰਘ, ਜਸਵੀਰ ਕੌਰ ਧਾਲੀਵਾਲ, ਜਸਵੀਰ ਕੌਰ ਬਾਜਵਾ ਅਤੇ ਰਾਜ ਕੌਰ ਸਮੇਤ ਪੂਰੀ ਗ੍ਰਾਮ ਪੰਚਾਇਤ ਨੇ ਆਮ ਆਦਮੀ ਪਾਰਟੀ ਦਾ ਦਾਮਨ ਫੜਿਆ।ਸਮਾਗਮ ਦੌਰਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਮੂਹ ਪੰਚਾਇਤ ਮੈਂਬਰਾਂ ਦਾ ਪਾਰਟੀ ਵਿੱਚ ਜੀ ਆਇਆ ਆਖਦਿਆਂ ਸਨਮਾਨ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਪਾਰਟੀ ਅੰਦਰ ਪੂਰਾ ਬਣਦਾ ਮਾਨ-ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਲੋਕ-ਹਿਤ ਅਤੇ ਵਿਕਾਸ ਕਾਰਜਾਂ ਨੇ ਲੋਕਾਂ ਦੇ ਦਿਲਾਂ ਵਿੱਚ ਵੱਡਾ ਭਰੋਸਾ ਪੈਦਾ ਕੀਤਾ ਹੈ। ਵਿਧਾਇਕ ਨੇ ਇਹ ਵੀ ਐਲਾਨ ਕੀਤਾ ਕਿ ਪਿੰਡ ਦੇ ਜਿਹੜੇ ਵੀ ਅਧੂਰੇ ਵਿਕਾਸ ਕਾਰਜ ਹਨ, ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਟੀਮ ਅਤੇ ਗ੍ਰਾਮ ਵਾਸੀਆਂ ਦੇ ਸਹਿਯੋਗ ਨਾਲ ਜਲਦੀ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ‘ਤੇ ਪੀ.ਏ. ਬਿੰਦਰ ਸਿੰਘ ਖਾਲਸਾ, ਯਾਦਵਿੰਦਰ ਸਿੰਘ ਛਾਪਾ, ਸਮਾਜ ਸੇਵੀ ਸੂਬੇਦਾਰ ਜਰਨੈਲ ਸਿੰਘ ਸਹਿਜੜਾ, ਜਗਤਾਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ ਸਮੇਤ ਕਈ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।
ਸੱਤਾ 'ਚ ਬਣੇ ਰਹਿਣ ਦੇ ਲਾਲਚ 'ਚ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਭਾਜਪਾ : MP ਮਨੀਸ਼ ਤਿਵਾੜੀ
NEXT STORY