ਲੁਧਿਆਣਾ (ਜ.ਬ.)- ਥਾਣਾ ਜੀ.ਆਰ.ਪੀ. ਦੀ ਪੁਲਸ ਨੇ ਇਕ ਯਾਤਰੀ ਤੋਂ ਚੈਕਿੰਗ ਦੌਰਾਨ 1 ਕਿਲੋ 360 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਮੁਲਜ਼ਮ ਯਾਤਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਰਜਿੰਦਰ ਸਿੰਘ ਹੈ। ਸੋਨਾ ਕਬਜ਼ੇ ’ਚ ਲੈ ਕੇ ਜੀ.ਆਰ.ਪੀ. ਥਾਣੇ ਨੇ ਈ.ਟੀ.ਓ. ਮੋਬਾਇਲ ਵਿੰਗ ਨੂੰ ਮੌਕੇ ’ਤੇ ਬੁਲਾਇਆ ਅਤੇ ਉਨ੍ਹਾਂ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀ.ਐੱਸ.ਪੀ. ਦਵਿੰਦਰ ਬਾਜਵਾ ਨੇ ਦੱਸਿਆ ਕਿ ਥਾਣਾ ਜੀ.ਆਰ.ਪੀ. ਦੇ ਐੱਸ.ਆਈ. ਸਤੀਸ਼ ਕੁਮਾਰ ਦੇਰ ਰਾਤ ਰੇਲਵੇ ਸਟੇਸ਼ਨ ’ਤੇ ਚੈਕਿੰਗ ’ਤੇ ਮੌਜੂਦ ਸਨ। ਇਸ ਦੌਰਾਨ ਰਜਿੰਦਰ ਸਿੰਘ ਟਰੇਨ ਤੋਂ ਸਫਰ ਕਰ ਰਿਹਾ ਸੀ। ਜਦ ਟਰੇਨ ਲੁਧਿਆਣਾ ਰੁਕੀ ਤਾਂ ਉਨ੍ਹਾਂ ਨੇ ਰੁਟੀਨ ਚੈਕਿੰਗ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਟੀਮ ਇੰਡੀਆ ਨੂੰ BCCI ਦਾ ਵੱਡਾ ਤੋਹਫ਼ਾ, 125 ਕਰੋੜ ਰੁਪਏ ਦਾ ਚੈੱਕ ਟੀਮ ਨੂੰ ਕੀਤਾ ਭੇਂਟ
ਇਸ ਦੌਰਾਨ ਸ਼ੱਕ ਹੋਣ ’ਤੇ ਉਨ੍ਹਾਂ ਨੇ ਮੁਲਜ਼ਮ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਸੋਨਾ ਬਰਾਮਦ ਹੋਇਆ, ਜੋ ਕਿ ਜਾਂਚ ਵਿਚ ਗੈਰ-ਕਾਨੂੰਨੀ ਪਾਇਆ ਗਿਆ। ਉਨ੍ਹਾਂ ਨੇ ਈ.ਟੀ.ਓ. ਰਾਹੁਲ ਬਾਂਸਲ ਨੂੰ ਮੌਕੇ ’ਤੇ ਬੁਲਾਇਆ। ਫਿਰ ਵੀਡੀਓਗ੍ਰਾਫੀ ਕਰ ਕੇ ਸੋਨਾ ਕਬਜ਼ੇ ’ਚ ਲੈ ਲਿਆ ਗਿਆ। ਇਸ ਸਬੰਧ ’ਚ ਯਾਤਰੀ ਨੂੰ ਨੋਟਿਸ ਲੈ ਕੇ ਸੋਨੇ ਸਬੰਧੀ ਦਸਤਾਵੇਜ਼ ਪੇਸ਼ ਕਰਨ ਦੇ ਲਈ ਕਿਹਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਪੁਲਸ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਮਾਰੀ 18 ਲੱਖ ਦੀ ਠੱਗੀ, ਇੰਸਪੈਕਟਰ ਸਮੇਤ ਤਿੰਨ ਮੁਲਾਜ਼ਮ ਨਾਮਜ਼ਦ
NEXT STORY