ਜ਼ੀਰਾ (ਗੁਰਮੇਲ)-ਪੰਜਾਬ ਦੇ ਸਤਲੁਜ ਤੇ ਬਿਆਸ ਦਰਿਆ ਦਾ ਹਿੱਸਾ ਹਰੀਕੇ ਹੈੱਡ ਵਰਕਸ ਕਲਾਲ ਬੂਟੀ ਨਾਲ ਭਰਿਆ ਪਿਆ ਹੈ। ਸਰਕਾਰ ਵੱਲੋਂ ਹਰੀਕੇ ਹੈੱਡ ਵਰਕਸ ’ਤੇ ਬੜੇ ਵੱਡੇ ਪ੍ਰੋਜੈਕਟ ਰਾਹੀਂ ਦੋ ਦਰਿਆਵਾਂ ਦੇ ਪਾਣੀ ਨੂੰ ਕੰਟਰੋਲ ਕਰਨ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰ ਕੇ ਵੱਡੀਆਂ ਨਹਿਰਾਂ ਰਾਹੀਂ ਸਿੰਚਾਈ ਲਈ ਇਕ ਨਹਿਰ ਪੰਜਾਬ ਤੇ ਦੂਸਰੀ ਰਾਜਸਥਾਨ ਕੱਢੀਆਂ ਗਈਆਂ ਹਨ, ਜਿਸ ਨਾਲ ਦੋ ਸੂਬਿਆਂ ਦੀਆਂ ਜ਼ਮੀਨਾਂ ਦੀ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਹੈ ਪਰ ਅਫਸੋਸ ਦਰਿਆ ਦੇ ਵੱਡੇ ਏਰੀਏ ਨੂੰ ਕਲਾਲ ਬੂਟੀ ਨੇ ਘੇਰਿਆ ਹੋਇਆ ਹੈ, ਜਿਸ ਨਾਲ ਦਰਿਆ ’ਚ ਪਾਣੀ ਦੀ ਜਗ੍ਹਾ ਜ਼ਿਆਦਾ ਕਲਾਲ ਬੂਟੀ ਹੀ ਨਜ਼ਰ ਆਉਂਦੀ ਹੈ।
ਅੱਗੇ ਬਰਸਾਤਾਂ ਦਾ ਮੌਸਮ ਆ ਰਿਹਾ ਹੈ, ਜਿਸ ਕਾਰਨ ਦਰਿਆ ਵਿਚ ਪਾਣੀ ਦਾ ਪੱਧਰ ਵਧੇਗਾ ਅਤੇ ਕਲਾਲ ਬੂਟੀ ਜ਼ਿਆਦਾ ਹੋਣ ਕਾਰਨ ਪਾਣੀ ਸਟੋਰ ਨਹੀਂ ਹੋ ਸਕਦਾ ਅਤੇ ਕਲਾਲ ਬੂਟੀ ਦੀ ਰੁਕਾਵਟ ਕਾਰਨ ਦਰਿਆ ਦੇ ਬੰਨ੍ਹ ਟੁੱਟਣ ਦਾ ਖਤਰਾ ਵਧ ਜਾਂਦਾ ਹੈ ਪਰ ਜਾਪਦਾ ਹੈ ਕਿ ਸਰਕਾਰ ਦੇ ਸਬੰਧਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਜਾਪਦਾ। ਜੇਕਰ ਦਰਿਆ ਸਾਫ ਹੋਵੇਗਾ ਤਾਂ ਪਾਣੀ ਵੀ ਜ਼ਿਆਦਾ ਸਟੋਰ ਹੋਵੇਗਾ, ਇਸ ਲਈ ਸਰਕਾਰ ਨੂੰ ਇਕ ਅਹਿਮ ਅਤੇ ਅਤਿ-ਜ਼ਰੂਰੀ ਵੱਡੇ ਪ੍ਰਬੰਧ ਲਈ ਸਬੰਧਤ ਮਹਿਕਮੇ ਨੂੰ ਹਦਾਇਤ ਕਰਨੀ ਚਾਹੀਦੀ ਹੈ ਤਾਂ ਕਿ ਸਮਾਂ ਰਹਿੰਦਿਆਂ ਕਲਾਲ ਬੂਟੀ ਦੀ ਸਫਾਈ ਕਰਵਾਈ ਜਾ ਸਕੇ ਤੇ ਇਸ ਬੇਸ਼ਕੀਮਤੀ ਹੈੱਡਵਰਕਸ ਦੀ ਸੁਰੱਖਿਆ ਬਰਕਰਾਰ ਰਹੇ।
ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿ ਰਹੀ ਕੁੜੀ ਦੀ ਭਿਆਨਕ ਹਾਦਸੇ ’ਚ ਮੌਤ
NEXT STORY