ਪਟਿਆਲਾ, (ਜੋਸਨ)- ਅੱਜ ਇੱਥੇ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ 11 ਦਸੰਬਰ ਤੋਂ ਲਗਾਤਾਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਦੇ ਮੁੱਖ ਦਫਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਦੇ 8ਵੇਂ ਦਿਨ ਗੁਰਬਿੰਦਰ ਸਿੰਘ ਚੰਡੀਗਡ਼੍ਹ, ਸੁਰਿੰਦਰ ਸਿੰਘ ਗੁਰਦਾਸਪੁਰ, ਬਲਰਾਜ ਮੌਡ਼ ਤੇ ਸਰਬਜੀਤ ਸਿੰਘ ਤਾਜੋਕੀ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਸ਼ਮੂਲੀਅਤ ਕਰ ਕੇ ਜਲ ਸਪਲਾਈ ਦਫਤਰ ਦਾ ਮੁੱਖ ਦਫਤਰ ਘੇਰਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਸਰਵਸ਼੍ਰੀ ਪ੍ਰਤਾਪ ਗਾਂਗਟ, ਬਹਾਦਰ ਸਿੰਘ ਲੁਹਾਰਾ, ਸਵਰਨ ਸਿੰਘ ਦੇਸੂਮਾਜਰਾ, ਉਜਾਗਰ ਸਿੰਘ ਜੱਗਾ, ਹਰਪਾਲ ਸਿੰਘ ਸਿੱਧੂ, ਬਹਾਦਰ ਸਿੰਘ ਲੁਹਾਰਾ, ਮਾਲਵਿੰਦਰ ਸਿੰਘ, ਜਸਵੀਰ ਸਿੰਘ ਖੋਖਰ, ਹਰਬੀਰ ਸਿੰਘ ਸੁਨਾਮ, ਬਲਜੀਤ ਸਿੰਘ ਵਿਰਕ, ਰਾਜਿੰਦਰ ਸਿੰਘ ਅਬੋਹਰ, ਲਾਭ ਸਿੰਘ, ਗੁਲਾਬ ਸਿੰਘ, ਛੱਜੂ ਰਾਮ ਘਨੌਰ, ਜਸਵਿੰਦਰ ਸਿੰਘ, ਅਮਰਪਾਲ, ਅਨਿਲ ਕੁਮਾਰ ਬਰਨਾਲਾ, ਨਰਿੰਦਰ ਸੁਨਾਮ, ਮੰਗਤ ਰਾਮ ਮੁਹਾਲੀ, ਰਣਧੀਰ ਸਿੰਘ, ਕੁਲਬੀਰ ਸਿੰਘ ਢਾਬਾ, ਸੰਸਾਰੀ ਰਾਮ ਤੇ ਬਲਦੇਵ ਬਡਰੁੱਖਾ ਨੇ ਅੱਜ ਦੇ ਧਰਨੇ ’ਚ ਮੁਹਾਲੀ, ਅਬੋਹਰ, ਗੁਰਦਾਸਪੁਰ, ਸੰਗਰੂਰ ਤੇ ਮਲੋਟ ਤੋਂ ਸਾਥੀਆਂ ਨੇ ਜੋਸ਼ੋ-ਖਰੋਸ਼ ਨਾਲ ਸ਼ਮੂਲੀਅਤ ਕੀਤੀ।
ਬੁਲਾਰਿਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਹੱਕੀ ਤੇ ਵਾਜਿਬ ਮੰਗਾਂ ਅਨੁਸਾਰ ਰਹਿੰਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਡੀ. ਏ. ਦਾ ਰਹਿੰਦਾ ਬਕਾਇਆ, ਸੀ. ਡਬਲਯੂ. ਪੀ. ਨੰਬਰ 17309 ਦੇ ਫੈਸਲੇ ਅਨੁਸਾਰ (ਪਟੀਸ਼ਨਰਾਂ) ਕੱਚੇ ਕਾਮੇ ਤੁਰੰਤ ਪੱਕੇ ਕੀਤੇ ਜਾਣ। ਐੈੱਨ. ਪੀ. ਐੈੱਸ. ਦੌਰਾਨ ਕੱਟੇ ਪੈਸੇ ਤੁਰੰਤ ਵਾਪਸ ਕੀਤੇ ਜਾਣ। ਦਰਜਾ ਤਿੰਨ ਅਤੇ ਚਾਰ ਦੀਆਂ ਪ੍ਰਮੋਸ਼ਨਾਂ, ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ, ਕਿਰਤ ਕਾਨੂੰਨਾਂ ਦੇ ਨੋਟੀਫਿਕੇਸ਼ਨਾਂ ਅਨੁਸਾਰ ਉਜਰਤਾਂ ਦੇਣਾ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਲਦ ਜਾਰੀ ਕੀਤੀ ਜਾਵੇ। ਅੱਜ ਧਰਨਾ ਉਸ ਸਮੇਂ ਪੂਰੇ ਜਾਹੋ-ਜਲਾਲ ’ਚ ਆ ਗਿਆ ਜਦੋਂ ਭਡ਼ਕੇ ਜਲ ਸਪਲਾਈ ਕਾਮਿਆਂ ਨੇ ਮੁੱਖ ਦਫਤਰ ਘੇਰ ਲਿਆ। ਪੁਲਸ ਅਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ®®ਧਰਨੇ ਵਿਚ ਜੱਥੇਬੰਦੀਆਂ ਦੇ ਦਬਾਅ ਸਦਕਾ ਮੌਕੇ ’ਤੇ ਮੁੱਖ ਇੰਜੀਨੀਅਰ ਵੱਲੋਂ 26 ਦਸੰਬਰ ਨੂੰ 2 ਵਜੇ ਅਤੇ ਡਿਪਟੀ ਡਾਇਰੈਕਟਰ ਵੱਲੋਂ 3 ਜਨਵਰੀ 2019 ਨੂੰ ਜਲ ਸਪਲਾਈ ਤਾਲਮੇਲ ਕਮੇਟੀ ਨੂੰ ਸਮਾਂ ਦਿੱਤਾ ਗਿਆ। ਇਸ ਕਰ ਕੇ ਰੋਸ ਧਰਨਾ ਫਿਲਹਾਲ 3 ਜਨਵਰੀ 2019 ਤੱਕ ਮੁਲਤਵੀ ਕੀਤਾ ਗਿਆ। ਜੇਕਰ ਮੀਟਿੰਗ ਵਿਚ ਮੌਕੇ ’ਤੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
8 ਸਾਲਾ ਬੱਚੇ ਦੀ ਮਾਂ ਨਕਦੀ ਤੇ ਗਹਿਣੇ ਲੈ ਕੇ ਪ੍ਰੇਮੀ ਨਾਲ ਫਰਾਰ
NEXT STORY