ਮੋਗਾ (ਵੈਬ ਡੈਸਕ)-ਪੰਜਾਬ ਪੁਲਸ ਦੇ ਨੀਡਰ ਅਤੇ ਈਮਾਨਦਾਰ ਸਿਪਾਹੀ ਪਦਾਰਥ ਸਿੰਘ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਦਿਖਾਈ ਗਈ ਬਹਾਦਰੀ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪਦਾਰਥ ਸਿੰਘ ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲਾ ਇਕਾਈ ਮੋਗਾ ਦੇ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਧਾਲੀਵਾਲ ਅਤੇ ਹੋਰ ਸਾਥੀਆਂ ਵਲੋਂ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿਪਾਹੀ ਪਦਾਰਥ ਸਿੰਘ ਨੇ ਪੰਚਾਇਤੀ ਚੋਣਾਂ ਦੌਰਾਨ ਚੋਣ ਬੂਥ ਉੱਤੇ ਹੰਗਾਮਾ ਹੋਣ ਤੋਂ ਬਾਅਦ ਚੋਣ ਅਮਲੇ ਦੀ ਚੋਣ ਸਮਗਰੀ ਜਮ੍ਹਾ ਕਰਵਾਉਣ ਤੱਕ ਸੁਰੱਖਿਆ ਯਕੀਨੀ ਬਣਾਈ ਸੀ। ਜਿਸ ਕਾਰਨ ਯੂਨੀਅਨ ਵੱਲੋਂ ਈਮਾਨਦਾਰੀ ਤੇ ਨੀਡਰਤਾ ਕਰਕੇ ਪਦਾਰਥ ਸਿੰਘ ਨੂੰ ਸਨਮਾਨਤ ਕੀਤਾ ਗਿਆ ਹੈ।
ਇੰਸ਼ੋਰੈਂਸ ਕੰਪਨੀ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਨੂੰ ਹੋਈ 4 ਸਾਲ ਦੀ ਸਜ਼ਾ
NEXT STORY