Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 17, 2026

    12:29:55 PM

  • chief minister bhagwant mann  political ventilator

    CM ਮਾਨ ਨੂੰ ਹਟਾਉਣ ਦੀ ਤਿਆਰੀ! ਸਿਆਸੀ ਵੈਂਟੀਲੇਟਰ...

  • excise department cracks down on illegal bar operators

    ਅੰਮ੍ਰਿਤਸਰ: ਨਾਜਾਇਜ਼ ਬਾਰਾਂ ਚਲਾਉਣ ਵਾਲਿਆਂ ’ਤੇ...

  • student commits suicide in famous university of punjab

    Punjab: ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ...

  • sukhjinder randhawa latter to central minister

    ਕੇਂਦਰ ਸਰਕਾਰ ਕੋਲ ਪਹੁੰਚੀ ਪੰਜਾਬ ਦੇ DGP ਤੇ ਮੁੱਖ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Patiala
  • ਜੇਕਰ 1971 ਦੀ ਲੜਾਈ ’ਚ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਸ੍ਰੀ ਕਰਤਾਰਪੁਰ ਸਾਹਿਬ ਅੱਜ ਭਾਰਤ ਦਾ ਹਿੱਸਾ ਹੁੰਦਾ : ਨਰਿੰਦਰ

MALWA News Punjabi(ਮਾਲਵਾ)

ਜੇਕਰ 1971 ਦੀ ਲੜਾਈ ’ਚ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਸ੍ਰੀ ਕਰਤਾਰਪੁਰ ਸਾਹਿਬ ਅੱਜ ਭਾਰਤ ਦਾ ਹਿੱਸਾ ਹੁੰਦਾ : ਨਰਿੰਦਰ

  • Edited By Anuradha,
  • Updated: 24 May, 2024 05:01 PM
Patiala
if i had been prime minister sri kartarpur sahib would have part of india today
  • Share
    • Facebook
    • Tumblr
    • Linkedin
    • Twitter
  • Comment

ਪਟਿਆਲਾ (ਰਾਜੇਸ਼, ਬਲਜਿੰਦਰ, ਜੋਸਨ, ਰਾਣਾ, ਅੱਤਰੀ) : 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਤੋਂ ਪੰਜਾਬ ਦਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਥੇ ਪੋਲੋ ਗਰਾਊਂਡ ’ਚ ਹੋਈ ਭਾਜਪਾ ਦੀ ਫਤਹਿ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 1971 ਦੀ ਭਾਰਤ-ਪਾਕਿ ਲੜਾਈ ’ਚ ਭਾਰਤੀ ਜਵਾਨਾਂ 90 ਹਜ਼ਾਰ ਪਾਕਿਸਤਾਨੀ ਫੌਜੀ ਨੂੰ ਸਰੰਡਰ ਕਰ ਚੁੱਕੇ ਸਨ। ਹੁਕਮ ਦਾ ਪੱਤਾ ਸਾਡੇ ਹੱਥ ’ਚ ਸੀ ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਉਹ ਮੌਕਾ ਗਵਾ ਦਿੱਤਾ। ਜੇਕਰ ਮੈਂ ਉਸ ਸਮੇਂ ਪ੍ਰਧਾਨ ਮੰਤਰੀ ਹੁੰਦਾ ਤਾਂ ਅੱਜ ਸ੍ਰੀ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ ਅਤੇ ਗੁਰੂ ਨਾਮਲੇਵਾ ਸੰਗਤ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੁੰਦੇ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਜਦੋਂ ਪ੍ਰਮਾਤਮਾ ਅਤੇ ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਨ੍ਹਾਂ ਨੇ ਕਰਤਾਰਪੁਰ ਕਾਰੀਡੋਰ ਖੁੱਲ੍ਹਵਾ ਦਿੱਤਾ ਅਤੇ ਲੋਕ ਪੂਰੇ ਮਾਣ-ਸਨਮਾਨ ਨਾਲ ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ ਜਦਕਿ 70 ਸਾਲ ਤੱਕ ਅਸੀਂ ਦੂਰਬੀਨ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਮਜਬੂਰ ਸੀ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਨੂੰ ਟੈਕਸ ਮੁਕਤ ਕਰਨ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਬਲੀਦਾਨ ਦਿਵਸ ਨੂੰ ਵੀਰ ਬਾਲ ਦਿਵਸ ਦੇ ਰੂਪ ’ਚ ਕੌਮੀ ਪੱਧਰ ’ਤੇ ਮਨਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਭੂਚਾਲ ਸਮੇਂ ਗੁਜਰਾਤ ਦੇ ਕੱਛ ਦੇ ਰੇਗਿਸਤਾਨ ਦੇ ਆਖਰੀ ਪਿੰਡ ਲਖਪਤ ਦੇ ਗੁਰਦੁਆਰਾ ਸਾਹਿਬ ਨੂੰ ਫਿਰ ਤੋਂ ਨਵੇਂ ਸਿਰੇ ਤੋਂ ਬਣਾਇਆ। ਕਾਂਸ਼ੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮ ਸਥਲੀ ਦਾ ਵਿਕਾਸ ਕੀਤਾ, ਮੱਧ ਪ੍ਰਦੇਸ਼ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਵਿਸ਼ਾਲ ਮੰਦਰ ਬਣਵਾਇਆ ਅਤੇ ਅਯੁੱਧਿਆ ਧਾਮ ਵਿਖੇ ਭਗਵਾਨ ਵਾਲਮੀਕਿ ਜੀ ਦੇ ਨਾਂ ’ਤੇ ਹਵਾਈ ਅੱਡੇ ਦਾ ਨਿਰਮਾਣ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਵਿਕਾਸ, ਵਿਰਾਸਤ ਅਤੇ ਦੇਸ਼ ਦੀ ਸੁਰੱਖਿਆ ਨੂੰ ਮੁੱਖ ਤਵਜੋ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਚੋਣ ਮੁਹਿੰਮ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲਈ 12,583 ਅਰਜ਼ੀਆਂ ਪ੍ਰਾਪਤ ਹੋਈਆਂ: ਸਿਬਿਨ ਸੀ

ਉਨ੍ਹਾਂ ਕਿਹਾ ਕਿ ਪੰਜਾਬ ਨਾਲ ਉਨ੍ਹਾਂ ਦਾ ਖੂਨ ਦਾ ਰਿਸ਼ਤਾ ਹੈ ਕਿਉਂਕਿ ਪੰਜ ਪਿਆਰਿਆਂ ’ਚੋਂ ਪਹਿਲੇ ਪਿਆਰੇ ਗੁਜਰਾਤ ਦੇ ਦੁਆਰਕਾ ਜੀ ਤੋਂ ਸਨ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਨਾਲ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਚਰਨਛੋਹ ਅਤੇ ਕਾਲੀ ਮਾਤਾ ਜੀ ਦੇ ਪਾਵਨ ਸਥਾਨ ਪਟਿਆਲਾ ਆਉਣ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਆਪਣਾ ਵੋਟ ਬੇਕਾਰ ਨਹੀਂ ਕਰੇਗਾ ਅਤੇ ਜਿਸ ਦੀ ਸਰਕਾਰ ਬਣ ਰਹੀ ਹੈ, ਉਸ ਨੂੰ ਵੋਟ ਕਰੇਗਾ। ਭਾਜਪਾ ਅਤੇ ਐੱਨ. ਡੀ. ਏ. ਵਿਕਸਿਤ ਪੰਜਾਬ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ 2024 ਦੀਆਂ ਚੋਣਾਂ ਦੇਸ਼ ਨੂੰ ਮਜ਼ਬੂਤ ਬਣਾਉਣ ਦੀਆਂ ਚੋਣਾਂ ਹਨ। ਇਕ ਪਾਸੇ ਭਾਜਪਾ ਹੈ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰੀਆਂ ਦਾ ‘ਇੰਡੀਆ’ ਗਠਜੋਡ਼ ਹੈ। ਇਕ ਪਾਸੇ ਮੋਦੀ ਹੈ, ਜੋ ਲੜਾਕੂ ਜਹਾਜ਼ ਤੋਂ ਲੈ ਕੇ ਏਅਰਕ੍ਰਾਫਟ ਭਾਰਤ ’ਚ ਬਣਾ ਰਿਹਾ ਹੈ ਤੇ ਦੂਜੇ ਪਾਸੇ ਇੰਡੀਆ ਗਠਜੋੜ ਹੈ, ਜਿਸ ਕੋਲ ਨਾ ਨੇਤਾ ਹੈ ਤੇ ਨਾ ਹੀ ਨੀਤੀ। ਇੰਡੀਆ ਗਠਜੋੜ ਕਹਿੰਦਾ ਹੈ ਕਿ ਸਾਡੇ ਪਰਮਾਣੂ ਹਥਿਆਰਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਹੈ, ਜਿਸ ’ਚ ਅੱਤਵਾਦੀਆਂ ਨੂੰ ਘਰ ’ਚ ਦਾਖ਼ਲ ਹੋ ਕੇ ਮਾਰਨ ਦੀ ਸਮਰੱਥਾ ਹੈ ਅਤੇ ਦੂਜੇ ਪਾਸੇ ‘ਇੰਡੀਆ’ ਗਠਜੋੜ ਵਾਲੇ ਹਨ, ਜੋ ਅੱਤਵਾਦੀਆਂ ਦੇ ਐਨਕਾਊਂਟਰ ’ਤੇ ਹੰਝੂ ਵਹਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਭਗਵੰਤ ਮਾਨ ਦੀ ਅਪੀਲ, ਮੈਂ ਬਿਜਲੀ ਦੇ ਬਿੱਲ ਜ਼ੀਰੋ ਕੀਤੇ, ਤੁਸੀਂ ਪੰਜਾਬ ’ਚੋਂ ਕਾਂਗਰਸ ਤੇ ਅਕਾਲੀਆਂ ਨੂੰ ਜ਼ੀਰੋ ਕਰੋ

ਉਨ੍ਹਾਂ ਕਿਹਾ ਕਿ ਪੰਜਾਬ ’ਚ ਦਿੱਲੀ ਦੀ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਤੇ ਦਿੱਲੀ ਸਿੱਖ ਦੰਗਿਆਂ ਦੀ ਦੋਸ਼ੀ ਕਾਂਗਰਸ ਦਿਖਾਵੇ ਲਈ ਵੱਖ-ਵੱਖ ਲੜ ਰਹੇ ਹਨ ਜਦਕਿ ਦਿੱਲੀ ’ਚ ਉਹ ਜੱਫੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਤੁਰੰਤ ਬਾਅਦ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ ਪਰ ਕਾਂਗਰਸ ਨੇ ਜਾਣਬੁਝ ਕੇ ਨਹੀਂ ਬਣਨ ਦਿੱਤਾ ਤੇ ਹੁਣ ਜਦੋਂ ਮੰਦਰ ਬਣਾ ਦਿੱਤਾ ਹੈ ਤਾਂ ਮੰਦਰ ਦੇ ਖ਼ਿਲਾਫ਼ ਬੋਲ ਰਹੇ ਹਨ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪਟਿਆਲਾ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ, ਸੰਗਰੂਰ ਦੇ ਉਮੀਦਵਾਰ ਅਰਵਿੰਦ ਖੰਨਾ, ਬਠਿੰਡਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ, ਫਤਹਿਗੜ੍ਹ ਸਾਹਿਬ ਦੇ ਉਮੀਦਵਾਰ ਗੇਜਾ ਰਾਮ ਵਾਲਮੀਕਿ, ਫਰੀਦਕੋਟ ਦੇ ਉਮੀਦਵਾਰ ਹੰਸ ਰਾਜ ਹੰਸ, ਅਨਿਲ ਸਰੀਨ, ਪਰਮਿੰਦਰ ਸਿੰਘ ਬਰਾੜ, ਹਰਜੀਤ ਸਿੰਘ ਗਰੇਵਾਲ, ਹਲਕਾ ਇੰਚਾਰਜ ਵਿਕਾਸ ਸ਼ਰਮਾ ਘਨੌਰ ਤੋਂ ਇਲਾਵਾ ਸਮੁੱਚੀ ਭਾਜਪਾ ਲੀਡਰਸ਼ਿਪ ਹਾਜ਼ਰ ਸੀ।

ਮੋਦੀ ਬੋਲੇ- ਮੇਰੇ ਹੁੰਦਿਆਂ ਕੋਈ ਵੀ ਦਲਿਤਾਂ ਤੇ ਆਦਿਵਾਸੀਆਂ ਦਾ ਰਾਖਵਾਂਕਰਨ ਖੋਹ ਨਹੀਂ ਸਕਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਦਰਗੜ੍ਹ ਵਿਚ ਇਕ ਰੈਲੀ ਵਿਚ ਕਿਹਾ ਕਿ ਜਦੋਂ ਤੱਕ ਉਹ ਜਿਉਂਦੇ ਹਨ ਦਲਿਤਾਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਕੋਈ ਨਹੀਂ ਖੋਹ ਸਕਦਾ। ਉਨ੍ਹਾਂ ‘ਇੰਡੀਆ’ ਗੱਠਜੋੜ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ, ‘ਇਹ ਚੋਣਾਂ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਦੀਆਂ ਹਨ ਪਰ ਤੁਸੀਂ ਸਿਰਫ ਦੇਸ਼ ਦਾ ਪ੍ਰਧਾਨ ਮੰਤਰੀ ਹੀ ਨਹੀਂ ਸਗੋ ਦੇਸ਼ ਦਾ ਭਵਿੱਖ ਵੀ ਚੁਣੋਗੇ। ਇਕ ਪਾਸੇ ਤੁਹਾਡਾ ਜਾਂਚਿਆ-ਪਰਖਿਆ ਸੇਵਕ ਮੋਦੀ ਹੈ ਤੇ ਦੂਜੇ ਪਾਸੇ ਕੌਣ ਹੈ, ਇਸ ਦਾ ਕੋਈ ਅਤਾ-ਪਤਾ ਨਹੀਂ ਹੈ।’ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ‘ਇੰਡੀਆ’ ਗੱਠਜੋੜ ਅਗਲੇ ਪੰਜ ਸਾਲਾਂ ਵਿਚ 5 ਪ੍ਰਧਾਨ ਮੰਤਰੀਆਂ ਦੀ ਗੱਲ ਕਰ ਰਿਹਾ ਹੈ। ਹੁਣ ਇਹ ਲੋਕ ਕਹਿ ਰਹੇ ਹਨ ਕਿ ਹਰ ਸਾਲ ਇਕ ਆਦਮੀ ਭਾਰਤ ਦਾ ਪ੍ਰਧਾਨ ਮੰਤਰੀ ਬਣੇਗਾ, ਪੰਜ ਸਾਲ ਪੰਜ ਪੀ. ਐੱਮ.! ਤੁਸੀਂ ਮੈਨੂੰ ਦੱਸੋ ਕੀ ਇਸ ਤਰ੍ਹਾਂ ਦੇਸ਼ ਚੱਲੇਗਾ? ਇਹ ਲੋਕ ਦੇਸ਼ ਨੂੰ ਫਿਰ ਟੋਏ ਵਿਚ ਸੁੱਟਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Lok Sabha Elections
  • Narendra Modi
  • Patiala
  • Punjab
  • BJP
  • ਲੋਕ ਸਭਾ ਚੋਣਾਂ
  • ਨਰਿੰਦਰ ਮੋਦੀ
  • ਪਟਿਆਲਾ
  • ਪੰਜਾਬ
  • ਭਾਜਪਾ

ਅਮਰਗੜ੍ਹ 'ਚ ਵੱਡੀ ਵਾਰਦਾਤ! ਕਤਲ ਕਰ ਕੇ ਨਾਲੇ 'ਚ ਸੁੱਟੀ ਔਰਤ ਦੀ ਲਾਸ਼

NEXT STORY

Stories You May Like

  • prayers at the border to open the closed corridor of sri kartarpur sahib
    ਸ੍ਰੀ ਕਰਤਾਰਪੁਰ ਸਾਹਿਬ ਦਾ ਬੰਦ ਲਾਂਘਾ ਖੋਲ੍ਹਣ ਲਈ ਸਰਹੱਦ ’ਤੇ ਅਰਦਾਸ, BSF ਨਾਲ ਹੋਈ ਤਿੱਖੀ ਬਹਿਸ
  • pakistani youtuber threatens jay shah and icc
    'ਭਾਰਤ 'ਚ ਹੁੰਦਾ ਤਾਂ ਉਡਾ ਦਿੰਦੇ'... ICC ਨੂੰ ਇਸ ਪਾਕਿਸਤਾਨੀ ਨੇ ਦਿੱਤੀ ਖੁੱਲੀ ਧਮਕੀ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਫਰਵਰੀ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (8 ਫਰਵਰੀ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਫਰਵਰੀ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (9 ਫਰਵਰੀ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (12 ਫਰਵਰੀ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (13 ਫਰਵਰੀ 2026)
  • youth surrounded  robbed of cash and ring
    ਨੌਜਵਾਨ ਨੂੰ ਘੇਰ ਕੇ ਕੈਸ਼ ਤੇ ਅੰਗੂਠੀ ਲੁੱਟੀ! ਦੁਕਾਨਦਾਰਾਂ ਨੇ ਕੀਤਾ ਵਿਰੋਧ ਤਾਂ...
  • student commits suicide in famous university of punjab
    Punjab: ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਵ੍ਹਟਸਐਪ 'ਤੇ...
  • sunil kumar jakhar statement
    ਰਾਜਨੀਤਕ ਇੱਛਾਵਾਂ ਅੱਗੇ ਅਫ਼ਸਰਸ਼ਾਹੀ ਨੂੰ ਝੁਕਦਿਆਂ ਵੇਖ ਕੇ ਹੋਈ ਹੈਰਾਨੀ : ਸੁਨੀਲ...
  • rain may fall in these places of punjab
    ਪੰਜਾਬ ਦੇ ਇਨ੍ਹਾਂ ਥਾਵਾਂ 'ਤੇ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
  • pargat singh sharp statement on moga rally
    DGP ਤੇ ਮੁੱਖ ਸਕੱਤਰ ਨੂੰ ਕੀਤਾ ਜਾਵੇ ਮੁਅੱਤਲ: ਪਰਗਟ ਸਿੰਘ
  • huge uproar near jalandhar kunj
    ਜਲੰਧਰ ਕੁੰਜ ਨੇੜੇ ਭਾਰੀ ਹੰਗਾਮਾ; ਪੁਲਿਸ 'ਤੇ ਸਿੱਖ ਨੌਜਵਾਨਾਂ ਦੀ ਕੁੱਟਮਾਰ ਤੇ...
  • punjab government s claims have been exposed
    ਪੰਜਾਬ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ! ਹੁਣ ਜਲੰਧਰ ਨਸ਼ਾ ਕਰ ਰਹੇ ਨੌਜਵਾਨ ਦੀ...
  • sc commission notice
    SC ਕਮਿਸ਼ਨ ਵੱਲੋਂ ਜਲੰਧਰ ਦੇ SSP ਤੋਂ ਰਿਪੋਰਟ ਤਲਬ
Trending
Ek Nazar
college student two groups attack

ਕਾਲਜ 'ਚ ਖ਼ੂਨੀ ਝੜਪ: ਵਿਦਿਆਰਥੀਆਂ ਨੂੰ ਚਾਕੂ ਨਾਲ ਵਿੰਨ੍ਹਿਆ, ਇਕ ਦੀ ਮੌਤ, 3...

police officers emergency

10 ਪੁਲਸ ਮੁਲਾਜ਼ਮਾਂ ਦੇ ਕਤਲ ਮਗਰੋਂ ਗੁਆਟੇਮਾਲਾ 'ਚ ਲੱਗੀ ਐਮਰਜੈਂਸੀ ! 1 ਮਹੀਨੇ...

warning of heavy rain with thunder and lightning till february 18 alert

18 ਫਰਵਰੀ ਤੱਕ ਭਾਰੀ ਮੀਂਹ ਦੀ ਚਿਤਾਵਨੀ! 7 ਸੂਬਿਆਂ ਲਈ IMD ਦਾ ਅਲਰਟ

more than 50 children fell ill after eating golgappas

ਗੋਲਗੱਪੇ ਖਾ ਕੇ 50 ਤੋਂ ਵਧੇਰੇ ਬੱਚੇ ਪਏ ਬੀਮਾਰ, ਮਹਾਸ਼ਿਵਰਾਤਰੀ ਦੌਰਾਨ ਵਾਪਰੀ...

t20 world cup 2026 ishan kishan pakistani searching on google

ਈਸ਼ਾਨ ਕਿਸ਼ਨ ਦੀ ਬੱਲੇਬਾਜ਼ੀ ਦੌਰਾਨ ਪਾਕਿ 'ਚ 'Google' ਹੋਇਆ ਕ੍ਰੈਸ਼! ਜਾਣੋ...

now make upi payments without internet learn this easy way

ਬਿਨਾਂ ਇੰਟਰਨੈੱਟ ਦੇ ਵੀ ਕਰ ਸਕੋਗੇ UPI ਪੇਮੈਂਟ, ਬੇਹੱਦ ਖਾਸ ਹੈ NPCI ਦੀ ਇਹ...

flour prices skyrocket in quetta  residents demand relief

50 ਕਿੱਲੋ ਆਟੇ ਦੀ ਬੋਰੀ 6,800 ਦੀ! ਅਸਮਾਨੀ ਚੜ੍ਹੀਆਂ ਕੀਮਤਾਂ, ਕੁਵੇਟਾ ਵਾਸੀ ਪਾ...

beware cookies website mistake

ਸਾਵਧਾਨ! ਕੀ ਤੁਸੀਂ ਵੀ ਹਰ ਵੈੱਬਸਾਈਟ 'ਤੇ ਕਰਦੇ ਹੋ 'Accept Cookies'? ਇੱਕ...

veteran singer geeta patnaik dies at 73

ਸੰਗੀਤ ਜਗਤ 'ਚ ਪਸਰਿਆ ਮਾਤਮ; ਬ੍ਰੇਨ ਸਟ੍ਰੋਕ ਨੇ ਖੋਹ ਲਈ ਉੜੀਸਾ ਦੀ ਮਸ਼ਹੂਰ...

famous punjabi singer tied the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਗਾਇਕ, ਸੋਸ਼ਲ ਮੀਡੀਆ 'ਤੇ ਤਸਵੀਰਾਂ...

ind vs pak handshake controversy

ਅੱਜ ਹੋਵੇਗਾ 'ਹੈਂਡਸ਼ੇਕ'! ਭਾਰਤ-ਪਾਕਿ ਮੈਚ ਤੋਂ ਪਹਿਲਾਂ ਧਾਕੜ ਕ੍ਰਿਕਟਰ ਨੇ ਦਿੱਤਾ...

pm kisan yojana good news ate confirmed

PM Kisan Yojana : ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ! ਇਸ ਦਿਨ ਖਾਤਿਆਂ 'ਚ ਆ...

india vs pakistan

T20 'ਚ ਭਾਰਤ ਨੇ ਲਵਾਏ ਪਾਕਿਸਤਾਨ ਦੇ ਗੋਡੇ, 8 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

heavy rain warning weather

ਅਗਲੇ 24 ਘੰਟੇ ਬੇਹੱਦ ਅਹਿਮ! ਇਨ੍ਹਾਂ 11 ਸੂਬਿਆਂ 'ਚ ਪਵੇਗਾ ਭਾਰੀ ਮੀਂਹ,...

heavy rain alert

ਅਗਲੇ 24 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 11 ਸੂਬਿਆਂ ਲਈ...

india vs pakistan match t20 world cup

IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ, ਅਭਿਸ਼ੇਕ ਸ਼ਰਮਾ...

vaibhav suryavanshi will not give 10th board exam

ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ...

rajpal yadav been released from jail

ਜੇਲ੍ਹ ਤੋਂ ਰਿਹਾਅ ਹੋ ਗਏ ਰਾਜਪਾਲ ਯਾਦਵ! ਸਲਮਾਨ ਖਾਨ ਦਾ ਧੰਨਵਾਦ ਕਰਨ ਵਾਲੀ ਵੀਡੀਓ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮਾਲਵਾ ਦੀਆਂ ਖਬਰਾਂ
    • accident in tapa mandi
      ਵਿਆਹ ਸਮਾਗਮ ‘ਚੋਂ ਪਰਤਦੇ ਪਰਿਵਾਰ ਨਾਲ ਵਾਪਰਿਆ ਹਾਦਸਾ
    • cbse board exams from today
      CBSE ਬੋਰਡ ਪ੍ਰੀਖਿਆਵਾਂ ਅੱਜ ਤੋਂ, ਸ਼ਹਿਰ 'ਚ 31 ਕੇਂਦਰਾਂ ’ਤੇ ਪ੍ਰੀਖਿਆ ਦੇਣਗੇ...
    • suspended dig bhullar bail petition
      ਮੁਅੱਤਲ DIG ਭੁੱਲਰ ਨੂੰ ਹਾਈ ਕੋਰਟ ਤੋਂ ਝਟਕਾ, ਜ਼ਮਾਨਤ ਪਟੀਸ਼ਨ ਖਾਰਜ
    • younger brother also lost his life in the separation of the elder brother
      ਭਰਾਵਾਂ ਦਾ ਅਥਾਹ ਪਿਆਰ: ਵੱਡੇ ਭਰਾ ਦੇ ਵਿਛੋੜੇ 'ਚ ਛੋਟੇ ਨੇ ਵੀ ਤੋੜਿਆ ਦਮ;...
    • aap sarpanch anticipatory bail application rejected
      ਤਨਖਾਹ 'ਚੋਂ ਵਸੂਲੀ ਕਰਨ ਵਾਲੀ 'ਆਪ' ਦੀ ਸਰਪੰਚ ਨੂੰ ਝਟਕਾ! ਅਗਾਊਂ ਜ਼ਮਾਨਤ ਅਰਜੀ...
    • influencer duggal makes serious allegations against aap mla rajinderpal kaur
      ਸ਼ੋਸ਼ਲ ਮੀਡੀਆ ਇਨਫਲੂਐਂਸਰ ਦੁੱਗਲ ਨੇ 'ਆਪ' MLA ਰਜਿੰਦਰਪਾਲ ਕੌਰ ਖਿਲਾਫ ਲਗਾਏ...
    • punjab power cut
      6-7 ਘੰਟੇ ਲੰਬਾ Power Cut! ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ...
    • biker flees after throwing acid on female laborer
      ਲੁਧਿਆਣਾ 'ਚ ਸਨਸਨੀਖੇਜ਼ ਵਾਰਦਾਤ! ਮਹਿਲਾ ਮਜ਼ਦੂਰ 'ਤੇ ਤੇਜ਼ਾਬ ਸੁੱਟ ਕੇ ਬਾਈਕ...
    • youth akali dal president sarabjit jhinjar aap government  s rally
      ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਨੇ 'ਆਪ' ਸਰਕਾਰ ਦੀ ਰੈਲੀ 'ਤੇ ਖੜੇ...
    • openly polled claims of war on drugs videos of youth injecting go viral
      'ਯੁੱਧ ਨਸ਼ਿਆਂ ਵਿਰੁੱਧ' ਦੇ ਦਾਅਵਿਆਂ ਦੀ ਖੁੱਲ੍ਹੀ ਪੋਲ! ਇੰਜੈਕਸ਼ਨ ਲਗਾਉਂਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +