ਲੁਧਿਆਣਾ (ਹਿਤੇਸ਼)- ਭਾਰੀ ਬਾਰਿਸ਼ ਤੋਂ ਬਾਅਦ, ਸ਼ਹਿਰ ਵਿੱਚ ਹਰ ਰੋਜ਼ ਸੜਕਾਂ ਧੱਸ ਰਹੀਆਂ ਹਨ ਅਤੇ ਖੰਡਰ ਇਮਾਰਤਾਂ ਦੇ ਡਿੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸ਼ਹਿਰ ਦੀ ਲਾਇਫ ਲਾਈਨ ਕਹੇ ਜਾਣ ਵਾਲੇ ਜਗਰਾਓਂ ਪੁਲ ਵੀ ਅਸੁਰੱਖਿਅਤ ਹੋ ਗਿਆ ਹੈ। ਜਿਸਦੇ ਤਹਿਤ ਹੁਣ ਵਿਸ਼ਵਕਰਮਾ ਚੌਕ ਤੋਂ ਆਉਣ ਵਾਲੇ ਹਿੱਸੇ 'ਤੇ ਸਿੰਗਲ ਲੇਨ ਵਿੱਚ ਆਵਾਜਾਈ ਚੱਲੇਗੀ। ਜਿਸਦਾ ਕਾਰਨ ਇਸ ਥਾਂ 'ਤੇ ਦੋ ਵਾਰ ਕੰਧ ਡਿੱਗਣਾ ਮੰਨਿਆ ਜਾ ਰਿਹਾ ਹੈ।ਜਿਸ ਕਾਰਨ ਸੜਕ ਧੱਸ ਰਹੀ ਹੈ ਅਤੇ ਜਲਦਬਾਜ਼ੀ ਵਿੱਚ ਸੜਕ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਨਗਰ ਨਿਗਮ ਵੱਲੋਂ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਭੇਜੀ ਗਈ ਹੈ। ਇਸ ਤੋਂ ਇਲਾਵਾ, ਜਗਰਾਓਂ ਪੁਲ ਦੀ ਮੁਰੰਮਤ ਲਈ ਡਿਜ਼ਾਈਨ ਤਿਆਰ ਕਰਨ ਲਈ ਜੀਐਨਈ ਕਾਲਜ ਤੋਂ ਰਿਪੋਰਟ ਮੰਗੀ ਜਾ ਰਹੀ ਹੈ।
CM ਮਾਨ ਨੇ ਹਸਪਤਾਲ ਤੋਂ ਗਾਇਕ ਮਨਕੀਰਤ ਔਲਖ ਤੇ ਉਦਯੋਗਪਤੀ ਪ੍ਰਿਤਪਾਲ ਸਿੰਘ ਨਾਲ ਕੀਤੀ ਗੱਲਬਾਤ
NEXT STORY