ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਤੋਂ ਬਹਿਰਾਮਪੁਰ ਜਾਣ ਵਾਲੀ ਸੜਕ ਦੇ ਦੋਵੇ ਪਾਸੇ ਵੱਡਾ ਪਾੜ ਪੈਣ ਨਾਲ ਸੜਕ ’ਤੇ ਆਵਾਜਾਈ ਲਗਭਗ ਠੱਪ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰੀ ਮੀਂਹ ਤੇ ਹੜ੍ਹ ਕਾਰਨ ਵੱਡੀ ਮਾਤਰਾ ਵਿਚ ਪਾਣੀ ਇਸ ਸੜਕ ’ਤੇ ਚੱਲ ਰਿਹਾ ਸੀ ਜੋ ਅਜੇ ਤੀਕ ਚੱਲ ਰਿਹਾ ਹੈ। ਪਾਣੀ ਦੇ ਤੇਜ਼ ਵਹਾਵ ਕਾਰਨ ਸੜਕ ਦੇ ਕੰਢੇ ਹੌਲੀ-ਹੌਲੀ ਰੁੜ੍ਹਨੇ ਸ਼ੁਰੂ ਹੋ ਗਏ ਅਤੇ ਸੜਕ ਕੰਢੇ ਇਕ ਵੱਡਾ ਪਾੜ ਪੈ ਚੁੱਕਾ ਹੈ। ਸੜਕ ਦੇ ਦੋਨਾਂ ਕੰਡਿਆਂ ਤੋਂ ਪਾੜ ਪੈਣ ਨਾਲ ਹੁਣ ਸੜਕ ਉੱਪਰੋਂ ਵੱਡੇ ਵਾਹਨਾਂ ਦਾ ਲੰਘਣਾ ਲਗਭਗ ਬੰਦ ਹੋ ਚੁੱਕਾ ਹੈ ਅਤੇ ਥੋੜੇ ਸਮੇਂ ਬਾਅਦ ਛੋਟੇ ਵਾਹਨ ਵੀ ਲੰਘਣੋਂ ਬੰਦ ਹੋ ਜਾਣਗੇ।
ਇਹ ਵੀ ਪੜ੍ਹੋ-ਹੁਣ ਪੰਜਾਬ ਦੀ ਵਾਹੀਯੋਗ ਜ਼ਮੀਨ ਖਾ ਰਿਹੈ ਬਿਆਸ ਦਰਿਆ, ਕਿਸਾਨਾਂ ਦੇ ਸੁੱਕੇ ਸਾਹ
ਇਸ ਸੜਕ ’ਤੇ ਨਜਦੀਕੀ ਲੋਕਾਂ ਵਲੋਂ ਵੱਡੇ-ਵੱਡੇ ਪੱਥਰ, ਬੂਟੇ ਅਤੇ ਤੇ ਬੋਰੀਆਂ ਵਗੈਰਾ ਰੱਖੀਆਂ ਗਈਆਂ ਹਨ ਤਾਂ ਜੋ ਕੋਈ ਵੀ ਅਣਜਾਨ ਵਾਹਨ ਚਾਲਕ ਇੱਥੋਂ ਲੰਘਣ ਸਮੇਂ ਸੜਕ ਵਿਚਕਾਰ ਡਿੱਗ ਨਾ ਸਕੇ। ਜੇਕਰ ਹੁਣ ਕੋਈ ਵੱਡਾ ਵਾਹਨ ਇਸ ਸੜਕ ਰਾਹੀਂ ਗੁਜ਼ਰਦਾ ਹੈ ਤਾਂ ਉਹ ਸੜਕ ਵਿਚਕਾਰ ਪਲਟ ਜਾਵੇਗਾ ਜਿਸ ਨਾਲ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਇਲਾਕੇ ਵਿੱਚ ਅੱਜ ਆ ਰਹੇ ਹਨ ਜਿਨ੍ਹਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਰਾਜਨੀਤਿਕ ਲੀਡਰ ਤੇ ਸਰਕਾਰੀ ਅਫਸਰ ਇਸ ਸੜਕ ਰਾਹੀਂ ਹੋ ਕੇ ਗੁਜਰਨਗੇ ਪਰ ਹੁਣ ਸੜਕ ਬੰਦ ਹੋਣ ਨਾਲ ਉਨ੍ਹਾਂ ਨੂੰ ਹੋਰਨਾਂ ਰਸਤਿਆਂ ਰਾਹੀਂ ਬਹਿਰਾਮਪੁਰ ਜਾ ਸਕਣਗੇ।
ਇਹ ਵੀ ਪੜ੍ਹੋ-ਪੰਜਾਬ ’ਚ 53 ਕਰਮਚਾਰੀਆਂ ਦੇ ਤਬਾਦਲੇ, ਕੀਤੀ ਨਵੀਂ ਤਾਇਨਾਤੀ
ਲੋਕਾਂ ਨੇ ਸੰਬੰਧਿਤ ਵਿਭਾਗ ਕੋਲ ਮੰਗ ਕੀਤੀ ਕਿ ਗੁਰਦਾਸਪੁਰ ਤੋਂ ਬਹਿਰਾਮਪੁਰ ਜਾਣ ਵਾਲੀ ਸੜਕ ਕੰਢੇ ਪਏ ਵੱਡੇ ਪਾੜ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਆਵਾਜਾਈ ਨਿਰਵਿਘਨ ਜਾਰੀ ਰਹੇ। ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦੇ ਐੱਸ.ਡੀ.ਓ. ਲਵਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਜਲਦ ਹੀ ਇਸ ਸੜਕ ਕੰਢੇ ਪਏ ਪਾੜ ਨੂੰ ਠੀਕ ਕਰਵਾ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ ਦਾ ਸੇਵਨ ਕਰਦੇ 2 ਕਾਬੂ
NEXT STORY