ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਜੇ.ਸੀ.ਬੀ. ਦੇ ਹੇਠਾਂ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਵਾਸੀ ਹਰਮਨ ਸਿੰਘ (17) ਪੁੱਤਰ ਸਵ. ਗੋਬਿੰਦ ਸਿੰਘ ਜੇ.ਸੀ.ਬੀ. ਤੇ ਡਰਾਇਵਰੀ ਸਿੱਖ ਰਿਹਾ ਸੀ ਅਤੇ ਉਥੇ ਕੰਮ ਕਰਨ ਜਾਂਦਾ ਸੀ। ਬੀਤੀ ਸੋਮਵਾਰ ਦੀ ਸ਼ਾਮ ਨੂੰ ਉਹ ਚੜੇਵਾਨ ਰੋਡ 'ਤੇ ਰਤਨ ਲਾਲ ਦੇ ਭੱਠੇ ਨੇੜੇ ਜੇ.ਸੀ.ਬੀ. 'ਤੇ ਕੰਮ ਕਰ ਰਿਹਾ ਸੀ ਕਿ ਸ਼ਾਮ ਨੂੰ ਜਦੋਂ ਬਾਰਿਸ਼ ਦੇ ਨਾਲ-ਨਾਲ ਤੇਜ ਹਨੇਰੀ ਆਈ ਤਾਂ ਉਨ੍ਹਾਂ ਦੀ ਜੇ.ਸੀ.ਬੀ. ਪਲਟ ਗਈ। ਇਸ ਦੌਰਾਨ ਜੇ.ਸੀ.ਬੀ. 'ਚ ਤਿੰਨ ਲੋਕ ਮੌਜੂਦ ਸਨ ਪਰ ਹਰਮਨ ਨੇ ਬੱਚਣ ਦੇ ਚੱਕਰ 'ਚ ਜੇ.ਸੀ.ਬੀ. ਤੋਂ ਪਹਿਲਾਂ ਹੀ ਛਲਾਂਗ ਲਗਾ ਦਿੱਤੀ। ਨੀਚੇ ਡਿੱਗਣ ਕਾਰਨ ਜੇ.ਸੀ.ਬੀ. ਉਸਦੇ ਉਪਰ ਆ ਡਿੱਗੀ, ਜਿਸ ਕਾਰਨ ਹਰਮਨ ਦੀ ਮੌਕੇ 'ਤੇ ਮੌਤ ਹੋ ਗਈ।
ਲਾਂਘੇ ਲਈ ਜ਼ਮੀਨ ਐਕਵਾਇਰ ਕਰ ਰਹੀ ਹੈ ਸਰਕਾਰ : ਬਾਦਲ
NEXT STORY