ਸਮਰਾਲਾ (ਗਰਗ, ਬੰਗੜ)- ਸਮਰਾਲਾ ਤੋਂ ਖੰਨਾ ਨੂੰ ਜਾਣ ਵਾਲੀ ਸੜਕ 'ਤੇ ਫ਼ੌਜ ਦੀ ਗੱਡੀ ਤੇ ਟਰਾਲੇ ਦੀ ਆਹਮੋ-ਸਾਹਮਣੀ ਟੱਕਰ ਹੋ ਗਈ, ਜਿਸ ਵਿਚ ਸੈਨਾ ਮੈਡਲ ਜੇਤੂ ਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 5 ਵਜੇ ਉਦੋਂ ਵਾਪਰਿਆ, ਜਦੋਂ ਫ਼ੌਜੀ ਗੱਡੀਆਂ ਦਾ ਕਾਫ਼ਿਲਾ ਸਤਲੁਜ ਪੁਲ ਤੋਂ ਜੰਗੀ ਅਭਿਆਸ ਕਰ ਕੇ ਵਾਪਸ ਅੰਬਾਲਾ ਜਾ ਰਿਹਾ ਸੀ।
ਕਾਫ਼ਿਲੇ ਦੀ ਇਹ ਗੱਡੀ ਜਦੋਂ ਪਿੰਡ ਰਾਜੇਵਾਲ ਨੇੜੇ ਪਹੁੰਚੀ ਤਾਂ ਸਾਹਮਣਿਓਂ ਆ ਰਹੇ ਇਕ ਟਿੱਪਰ ਨਾਲ ਟਕਰਾ ਗਈ। ਥਾਣਾ ਸਮਰਾਲਾ ਤੋਂ ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਫ਼ੌਜੀ ਗੱਡੀ ਦੇ ਅੱਗੇ ਲਾਵਾਰਿਸ ਪਸ਼ੂ ਆ ਜਾਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਸਾਹਮਣਿਓਂ ਆ ਰਹੇ ਟਰਾਲ਼ੇ ਨਾਲ ਗੱਡੀ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਟੱਕਰ ਵਿਚ ਫ਼ੌਜੀ ਗੱਡੀ ਦੇ ਚਾਲਕ 268 ਰੈਜ਼ੀਮੈਂਟ ਇੰਜੀਨੀਅਰ ਦੇ ਸੈਨਾ ਮੈਡਲ ਲਾਂਸ ਨਾਇਕ ਹੌਲਦਾਰ ਰਾਮਦਾਸ (35) ਪੁੱਤਰ ਮੇਜਰ ਸਿੰਘ ਵਾਸੀ ਰਾਜਗੜ੍ਹ, ਤਹਿਸੀਲ ਤੇ ਜ਼ਿਲਾ ਬਰਨਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ ਹੋਏ ਟਿੱਪਰ ਚਾਲਕ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਭਰਤੀ ਕਰਵਾਇਆ ਗਿਆ। ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ।
ਭਿਆਨਕ ਗਰਮੀ ਕਾਰਨ 32 ਸਾਲਾ ਔਰਤ ਦੀ ਮੌਤ
NEXT STORY