ਲੁਧਿਆਣਾ, (ਸਲੂਜਾ)- ਟਿੱਬਾ ਪੁਲਸ ਨੇ 23 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿਚ 3 ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਸਟੇਸ਼ਨ ਟਿੱਬਾ ਦੇ ਇੰਚਾਰਜ ਮੁਹੰਮਦ ਜਮੀਲ ਨੇ ਦੱਸਿਆ ਕਿ ਪਿੰਡ ਕਾਕੋਵਾਲ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ 27 ਜਨਵਰੀ ਨੂੰ ਸ਼ਾਮ ਦੇ ਸਮੇਂ ਉਸ ਦੇ ਬੇਟੇ ਗੁਰਵਿੰਦਰ ਸਿੰਘ ਨੂੰ ਜਗਜੀਤ ਸਿੰਘ ਵਾਸੀ ਗੋਪਾਲ ਨਗਰ ਨੇ ਬੁਲਾਇਆ ਸੀ ਜੋ ਰਾਤ ਨੂੰ ਵੀ ਘਰ ਨਹੀਂ ਮੁੜਿਆ। ਉਸ ਨੂੰ 28 ਜਨਵਰੀ ਨੂੰ ਸਰਕਾਰੀ ਹਸਪਤਾਲ ਅੰਮ੍ਰਿਤਸਰ ਤੋਂ ਇਹ ਸੂਚਨਾ ਮਿਲੀ ਕਿ ਗੁਰਵਿੰਦਰ ਸੱਟਾਂ ਲੱਗਣ ਕਾਰਨ ਹਸਪਤਾਲ 'ਚ ਦਾਖਲ ਹੈ। ਹਸਪਤਾਲ ਪੁੱਜਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਗਜੀਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਗੁਰਵਿੰਦਰ ਦਾ ਕਤਲ ਕੀਤਾ ਹੈ। ਇੰਸ. ਜਮੀਲ ਨੇ ਦੱਸਿਆ ਕਿ ਸ਼ਿਕਾਇਤ 'ਤੇ ਮੁਲਜ਼ਮਾਂ ਖਿਲਾਫ ਧਾਰਾ 302, 34 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਕੇ ਜਗਜੀਤ ਸਿੰਘ ਵਾਸੀ ਗੋਪਾਲ ਨਗਰ ਲੁਧਿਆਣਾ, ਜਸਵੰਤ ਸਿੰਘ ਵਾਸੀ ਪਿੰਡ ਮੇਹਰਬਾਨ ਲੁਧਿਆਣਾ ਅਤੇ ਵਿਨੋਦ ਕੌਸ਼ਲ ਵਾਸੀ ਅਮਜੇਰ (ਯੂ.ਪੀ.) ਅਤੇ ਮੌਜੂਦਾ ਵਾਸੀ ਗੋਪਾਲ ਨਗਰ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਤੱਕ ਦੀ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਜਗਜੀਤ ਸਿੰਘ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਗੁਰਵਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਹਨ। ਇਸੇ ਰੰਜਿਸ਼ ਤਹਿਤ ਜਗਜੀਤ ਨੇ ਆਪਣੇ ਭਰਾ ਰਣਜੀਤ ਸਿੰਘ, ਸਹੁਰੇ ਜਸਵੰਤ ਸਿੰਘ, ਸਾਲਾ ਕੁਲਬੀਰ ਸਿੰਘ, ਸਾਂਢੂ ਵਿਨੋਦ ਕੌਸ਼ਲ ਨਾਲ ਮਿਲ ਕੇ ਕਤਲ ਕਰ ਦਿੱਤਾ। ਮ੍ਰਿਤਕ ਗੁਰਵਿੰਦਰ ਦੀ ਲਾਸ਼ ਦਾ ਪੋਸਟਮਾਟਰਮ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗ੍ਰਿਫਤਾਰ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।
ਗੁਆਂਢੀ ਤੋਂ ਪ੍ਰੇਸ਼ਾਨ ਔਰਤ ਨੇ ਨਿਗਲੀਆ ਜ਼ਹਿਰ, ਮੌਤ
NEXT STORY