ਚੰਡੀਗੜ੍ਹ (ਬਿਊਰੋ)- ਅੱਜ ਦੇ ਸਮੇਂ 'ਚ ਬਹੁਤ ਸਾਰੇ ਵਿਅਕਤੀ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਹਨ। ਖ਼ਾਸ ਕਰ ਬਜ਼ੁਰਗਾਂ ਲਈ ਇਹ ਸਮੱਸਿਆ ਵੱਡੀ ਚੁਣੌਤੀ ਬਣ ਚੁੱਕੀ ਹੈ। ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਮਰੀਜ਼ਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੋਡਿਆਂ ਦੇ ਦਰਦ ਕਾਰਨ ਮਰੀਜ਼ ਲਈ ਪੈਰਾਂ ਭਾਰ ਬੈਠਣ, ਚੌਂਕੜੀ ਮਾਰ ਕੇ ਬੈਠਣ, ਚੱਲਣ ਫਿਰਨ, ਪੌੜੀਆਂ ਚੜ੍ਹਨਾ-ਉਤਰਨਾ ਔਖਾ ਹੋ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਦੇ ਉੱਘੇ ਆਰਥੋਪੈਡਿਕ ਸਰਜਨ ਅਤੇ ਈਵਾ ਹਸਪਤਾਲ ਦੇ ਸੰਚਾਲਕ ਡਾ. ਤਨਵੀਰ ਭੂਟਾਨੀ ਉੱਤਰੀ ਭਾਰਤ 'ਚ ਇਕ ਅਜਿਹੇ ਸਰਜਨ ਬਣ ਗਏ ਹਨ, ਜੋ ਜੌਨਸਨ ਐਂਡ ਜੌਨਸਨ ਦੀ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਦੀ ਪੂਰੀ ਤਰ੍ਹਾਂ ਲੇਟੈਸਟ ਰੋਬੋਟਿਕ ਤਕਨਾਲੋਜੀ ਸ਼ਹਿਰ 'ਚ ਲੈ ਕੇ ਆਏ ਹਨ।
ਡਾ. ਭੂਟਾਨੀ ਨੇ ਦੱਸਿਆ ਕਿ ਇਸ ਤਕਨੀਕ 'ਚ ਗੋਡੇ ਨੂੰ ਸਕੈਨ ਕਰਨ ਤੋਂ ਬਾਅਦ ਰੋਬੋਟ ਗੋਡੇ ਦਾ ਮਾਡਲ ਬਣਾਉਂਦਾ ਹੈ। ਰੋਬੋਟਿਕ ਪਲਾਨ ਤੋਂ ਬਾਅਦ ਸਰਜਨ ਅਤੇ ਰੋਬੋਟ ਬਿਲਕੁਲ ਸੇਫ ਸਰਜਰੀ ਨੂੰ ਸਫ਼ਲ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ 'ਚ ਜੌਨਸਨ ਐਂਡ ਜੌਨਸਨ ਦਾ ਇਹ ਪਹਿਲਾ ਰੋਬੋਟ ਹੈ, ਜਿਸ 'ਚ ਗੋਡਿਆਂ ਦੇ ਇੰਪਲਾਂਟ 'ਚ ਇਸ ਰੋਬੋਟ ਵੱਲੋਂ ਦੁਨੀਆ ਦਾ ਸਭ ਤੋਂ ਮਸ਼ਹੂਰ ਐਟਿਊਨ ਇੰਪਲਾਂਟ ਵਰਤਿਆ ਗਿਆ ਹੈ।
ਇਸ ਵੀਡੀਓ 'ਚ ਈਵਾ ਹਸਪਤਾਲ ਦੇ ਸੰਚਾਲਕ ਡਾ. ਤਨਵੀਰ ਭੂਟਾਨੀ ਤੋਂ ਗੋਡਿਆਂ ਦਾ ਇਲਾਜ ਕਰਵਾ ਚੁੱਕੇ ਮਰੀਜ਼ਾਂ ਨੇ 'ਜਗ ਬਾਣੀ' ਨਾਲ ਖ਼ਾਸ ਗੱਲਬਾਤ ਕੀਤੀ ਹੈ। ਮਰੀਜ਼ ਈਵਾ ਹਸਪਤਾਲ ਤੋਂ ਆਪਣੇ ਗੋਡਿਆਂ ਦਾ ਆਪਰੇਸ਼ਨ ਕਰਵਾ ਚੁੱਕੇ ਹਨ। ਗੱਲਬਾਤ ਦੌਰਾਨ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਬਜ਼ੁਰਗ ਜੋੜੇ ਨੇ ਦੱਸਿਆ ਕਿ ਇਸ ਹਸਪਤਾਲ 'ਚ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਤੁਰਨ-ਫਿਰਨ 'ਚ ਕੋਈ ਤਕਲੀਫ਼ ਨਹੀਂ ਹੁੰਦੀ ਹੈ ਅਤੇ ਡਾ. ਤਨਵੀਰ ਭੂਟਾਨੀ ਨੇ ਉਨ੍ਹਾਂ ਨੂੰ ਇਕ ਨਵੀਂ ਜ਼ਿੰਦਗੀ ਦਿੱਤੀ ਹੈ। ਸੁਣੋ ਇਸ ਵੀਡੀਓ 'ਚ ਕੀਤੀ ਗਈ ਖ਼ਾਸ ਗੱਲਬਾਤ...
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਨੇ ਦਿੱਤਾ ਅਸਤੀਫ਼ਾ
NEXT STORY