ਬਰਨਾਲਾ (ਪੁਨੀਤ ਮਾਨ): ਬਰਨਾਲਾ ਦੇ ਰਿਹਾਇਸ਼ੀ ਇਲਾਕੇ ਵਿਚ ਧਮਾਕਾ ਹੋ ਗਿਆ, ਜਿਸ ਦੀ ਆਵਾਜ਼ ਸੁਣ 2 ਕਿੱਲੋਮੀਟਰ ਦੂਰ ਤਕ ਲੋਕ ਸਹਿਮ ਗਏ। ਘਟਨਾ ਸ਼ਹਿਰ ਦੇ ਵਾਰਡ ਨੰਬਰ 22 'ਚ ਸਥਿਤ ਪ੍ਰੇਮ ਨਗਰ ਵਿਚ ਵਾਪਰੀ, ਜਿੱਥੇ ਇਕ ਪੁਰਾਣੇ ਤੇਲ ਦੇ ਡਰੰਮ ਵਿਚ ਧਮਾਕਾ ਹੋ ਗਿਆ। ਇਸ ਪੁਰਾਣੇ ਡਰੰਮ ਨੂੰ ਮਾਲਕਾਂ ਨੇ ਕਬਾੜੀਆਂ ਨੂੰ ਵੇਚ ਦਿੱਤਾ ਸੀ ਤੇ ਅੱਜ ਕਬਾੜੀਏ ਉਸ ਡਰੰਮ ਨੂੰ ਗੈਸ ਕਟਰ ਨਾਲ ਕੱਟ ਰਹੇ ਸਨ। ਇਸ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਤੇ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਤੇ ਅੱਗ 'ਤੇ ਕਾਬੂ ਪਾਇਆ। ਧਮਾਕੇ ਕਾਰਨ ਆਲੇ-ਦੁਆਲੇ ਦੀਆਂ ਦੁਕਾਨਾਂ ਵਿਚ ਦਰਾਰਾਂ ਆ ਗਈਆਂ ਤੇ ਕੱਚ ਟੁੱਟ ਗਏ। ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫ਼ਾਇਰ ਵਿਭਾਗ ਨੇ ਇਸ ਘਟਨਾ ਲਈ ਲਾਪਰਵਾਹੀ ਨੂੰ ਜ਼ਿੰਮੇਵਾਰ ਦੱਸਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਛੁੱਟੀ ਦਾ ਐਲਾਨ! 3 ਦਿਨ ਬੰਦ ਰਹਿਣਗੇ ਸਕੂਲ-ਕਾਲਜ
ਇਸ ਮੌਕੇ ਜਾਣਕਾਰੀ ਦਿੰਦਿਆਂ ਸਥਾਨਕ ਨਿਵਾਸੀ ਬਲਵਿੰਦਰ ਕੁਮਾਰ ਤੇ ਸੁਰਜੀਤ ਕੁਮਾਰ ਨੇ ਦੱਸਿਆ ਕਿ ਪ੍ਰੇਮ ਨਗਰ ਵਿਚ ਇਕ ਪੁਰਾਣਾ ਤੇਲ ਦਾ ਡਰੰਮ ਪਿਆ ਸੀ, ਜਿਸ ਨੂੰ ਮਾਲਕਾਂ ਨੇ ਕਬਾੜੀਏ ਨੂੰ ਵੇਚ ਦਿੱਤਾ ਸੀ। ਅੱਜ ਕਬਾੜੀਏ ਇਸ ਡਰੰਮ ਨੂੰ ਲਿਜਾਣ ਲਈ ਆਏ ਸਨ। ਜਦੋਂ ਮਜ਼ਦੂਰਾਂ ਨੇ ਇਸ ਡਰੰਮ ਨੂੰ ਗੈਸ ਕਟਰ ਨਾਲ ਕੱਟਣਾ ਸ਼ੁਰੂ ਕੀਤਾ ਤਾਂ ਅਚਾਨਕ ਵੱਡਾ ਧਮਾਕਾ ਹੋ ਗਿਆ। ਇਸ ਧਮਾਕੇ ਦੀ ਆਵਾਜ਼ ਤਕਰੀਬਨ 2 ਕਿੱਲੋਮੀਰ ਦੂਰ ਤਕ ਲੋਕਾਂ ਨੂੰ ਸੁਣੀ ਤੇ ਆਲੇ ਦੁਆਲੇ ਦੇ ਕੁਝ ਥਾਵਾਂ 'ਤੇ ਬਾਰੀਆਂ ਤੇ ਦਰਵਾਜ਼ਿਆਂ ਦੇ ਸ਼ੀਸ਼ੇ ਵੀ ਟੁੱਟ ਗਏ। ਉਨ੍ਹਾਂ ਦੱਸਿਆ ਕਿ ਡਰੰਮ ਵਿਚ ਗੈਸ ਬਣਨ ਕਾਰਨ ਇਹ ਵੱਡਾ ਧਮਾਕਾ ਹੋਇਆ ਹੈ। ਇਸ ਘਟਨਾ ਵਿਚ ਧਮਾਕੇ ਮਗਰੋਂ ਅੱਗ ਲੱਗ ਗਈ, ਜਿਸ ਨੂੰ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਤੁਰੰਤ ਬੁਝਾ ਦਿੱਤਾ ਗਿਆ,ਜਿਸ ਨਾਲ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ ਏਅਰਪੋਰਟ ਬੰਦ! ਰੱਦ ਹੋ ਗਈਆਂ ਉਡਾਣਾਂ, Ground Zero ਤੋਂ ਵੇਖੋ ਕੀ ਬਣੇ ਹਾਲਾਤ (ਵੀਡੀਓ)
ਇਸ ਬਾਰੇ ਫ਼ਾਇਰ ਫ਼ਾਈਟਰ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਵੱਡਾ ਧਮਾਕਾ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ ਹੋਇਆ, ਜਿੱਥੇ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਧਮਾਕੇ ਕਾਰਨ ਆਲੇ-ਦੁਆਲੇ ਦੀਆਂ ਦੁਕਾਨਾਂ ਵਿਚ ਦਰਾਰਾਂ ਆ ਗਈਆਂ ਤੇ ਬੂਹੇ-ਬਾਰੀਆਂ ਤੇ ਹੋਰ ਕੱਚ ਟੁੱਟ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਤੇ ਜਾਨਮਾਲ ਦਾ ਨੁਕਸਾਨ ਵੀ ਹੋ ਸਕਦਾ ਸੀ। ਇਸ ਲਈ ਫ਼ਾਇਰ ਵਿਭਾਗ ਨੂੰ ਪਹਿਲਾਂ ਹੀ ਸੂਚਨਾ ਦੇਣੀ ਚਾਹੀਦੀ ਸੀ। ਇਹ ਬਹੁਤ ਵੱਡੀ ਲਾਪਰਵਾਹੀ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਕਰਤਾਰਪੁਰ ਲਾਂਘਾ ਕੀਤਾ ਗਿਆ ਬੰਦ
NEXT STORY