ਹੈਲਥ ਡੈਸਕ - ਸੰਤਰੇ (Orange) ਨੂੰ "ਸਿਹਤ ਦਾ ਖਜ਼ਾਨਾ" ਕਿਹਾ ਜਾਂਦਾ ਹੈ। ਇਹ ਇਕ ਰਸਦਾਰ, ਮਿੱਠਾ ਅਤੇ ਖਟਾਸ ਭਰਿਆ ਫਲ ਹੈ ਜੋ ਨਾ ਸਿਰਫ਼ ਸੁਆਦ ’ਚ ਲਾਜ਼ਵਾਬ ਹੈ, ਸਗੋਂ ਪੋਸ਼ਣ ਤੱਤਾਂ ਨਾਲ ਭਰਪੂਰ ਵੀ ਹੈ। ਸੰਤਰਾ ਵਿਟਾਮਿਨ C ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਅਤੇ ਇਹ ਸਰੀਰ ਦੀ ਇਮਿਊਨ ਸਿਸਟਮ, ਦਿਲ ਦੀ ਸਿਹਤ, ਸਕਿਨ ਅਤੇ ਹਾਜ਼ਮਾ ਪ੍ਰਣਾਲੀ ਲਈ ਬਹੁਤ ਲਾਭਕਾਰੀ ਹੈ। ਇਸ ਦੇ ਲਗਾਤਾਰ ਸੇਵਨ ਨਾਲ ਨਾ ਸਿਰਫ਼ ਸਰੀਰਕ ਤੰਦਰੁਸਤੀ ਬਣੀ ਰਹਿੰਦੀ ਹੈ, ਸਗੋਂ ਕਈ ਬਿਮਾਰੀਆਂ ਤੋਂ ਬਚਾਅ ਵੀ ਹੁੰਦਾ ਹੈ।
ਸੰਤਰਾ ਖਾਣ ਦੇ ਫਾਇਦੇ :-
ਵਿਟਾਮਿਨ C ਦਾ ਵਧੀਆ ਸਰੋਤ
- ਸੰਤਰੇ ’ਚ ਵਧੀਆ ਮਾਤਰਾ ’ਚ ਵਿਟਾਮਿਨ C ਹੁੰਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਰੀਆਂ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਅ ਕਰਦਾ ਹੈ।
ਚਮਕਦਾਰ ਸਕਿਨ ਲਈ ਫਾਇਦੇਮੰਦ
- ਇਹ ਐਂਟੀਓਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਸਕਿਨ ਨੂੰ ਨਿਖਾਰਦੇ ਹਨ ਅਤੇ ਏਜਿੰਗ ਦੀ ਗਤੀ ਨੂੰ ਘਟਾਉਂਦੇ ਹਨ।
ਕੋਲੈਸਟ੍ਰੋਲ ਘਟਾਉਂਦਾ ਹੈ
- ਸੰਤਰੇ ’ਚ ਘੁਲਣਸ਼ੀਲ ਫਾਇਬਰ (soluble fiber) ਹੁੰਦੀ ਹੈ ਜੋ "ਖ਼ਰਾਬ" ਕੋਲੈਸਟ੍ਰੋਲ (LDL) ਨੂੰ ਘਟਾਉਣ ’ਚ ਮਦਦ ਕਰਦੀ ਹੈ।
ਦਿਲ ਦੀ ਸਿਹਤ ਲਈ ਚੰਗਾ
- ਸੰਤਰੇ ’ਚ ਮੌਜੂਦ ਪੋਟੈਸ਼ੀਅਮ ਦਿਲ ਦੀ ਧੜਕਨ ਨੂੰ ਨਿਯਮਤ ਰੱਖਣ ’ਚ ਮਦਦ ਕਰਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਦਾ ਹੈ।
ਹਾਜ਼ਮੇ ਨੂੰ ਸੁਧਾਰਦੈ
- ਇਸ ’ਚ ਮੌਜੂਦ ਫਾਈਬਰ ਪੇਟ ਨੂੰ ਸਾਫ਼ ਰੱਖਦੀ ਹੈ ਅਤੇ ਕਬਜ਼ ਤੋਂ ਰਾਹਤ ਦਿੰਦੀ ਹੈ।
ਕੈਂਸਰ ਦੇ ਖ਼ਤਰੇ ਨੂੰ ਘਟਾਉਂਦੈ
- ਸੰਤਰੇ ’ਚ ਮੌਜੂਦ ਫਲਾਵਨੋਇਡਸ ਅਤੇ ਐਂਟੀਓਕਸੀਡੈਂਟ ਕੁਝ ਪ੍ਰਕਾਰ ਦੇ ਕੈਂਸਰ ਤੋਂ ਰਾਖੀ ਦੇ ਤੌਰ ਤੇ ਕੰਮ ਕਰ ਸਕਦੇ ਹਨ।
ਭਾਰ ਘਟਾਉਣ ’ਚ ਸਹਾਇਕ
- ਘੱਟ ਕੈਲੋਰੀ ਅਤੇ ਵੱਧ ਫਾਈਬਰ ਹੋਣ ਕਰਕੇ ਇਹ ਭੁੱਖ ਘਟਾਉਂਦਾ ਹੈ ਅਤੇ ਵਜ਼ਨ ਕੰਟ੍ਰੋਲ ’ਚ ਮਦਦ ਕਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਸੁਰੱਖਿਅਤ
- ਸੰਤਰਾ ਗਲਾਈਸੈਮਿਕ ਇੰਡੈਕਸ ’ਚ ਘੱਟ ਹੁੰਦਾ ਹੈ, ਇਸ ਲਈ ਇਹ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਨਹੀਂ ਵਧਾਉਂਦਾ।
ਜੇ ਤੁਸੀਂ ਹਰ ਰੋਜ਼ ਇਕ ਸੰਤਰਾ ਜਾਂ ਇਸਦਾ ਰਸ (ਬਿਨਾ ਚੀਨੀ ਦੇ) ਲੈਂਦੇ ਹੋ, ਤਾਂ ਇਹ ਤੁਹਾਡੀ ਆਮ ਸਿਹਤ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ।
Cholesterol ਰਹੇਗਾ ਕੋਹਾਂ ਦੂਰ, ਬਸ ਅਪਣਾਓ ਇਹ ਤਰੀਕੇ
NEXT STORY