ਲੁਧਿਆਣਾ (ਅਨਿਲ)– ਥਾਣਾ ਜੋਧੇਵਾਲ ਦੀ ਪੁਲਸ ਨੇ ਅੱਜ ਇਕ ਮੁਲਜ਼ਮ ਨੂੰ 3 ਕੁਇੰਟਲ ਗਊ ਮਾਸ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਥਾਣਾ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਕਾਕੋਵਾਲ ਰੋਡ ਸ਼ਿਮਲਾ ਕਾਲੋਨੀ ’ਚ ਇਕ ਵਿਅਕਤੀ ਛੋਟੇ ਹਾਥੀ ’ਤੇ ਗਊਮਾਸ ਦੀ ਸਪਲਾਈ ਕਰਨ ਆ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਮੌਕੇ ’ਤੇ ਛਾਪਾਮਾਰੀ ਕਰ ਕੇ ਛੋਟਾ ਹਾਥੀ ਚਾਲਕ ਨੂੰ ਕਾਬੂ ਕੀਤਾ। ਤਲਾਸ਼ੀ ਲਈ ਗਈ ਤਾਂ ਉਸ ’ਚੋਂ 3 ਕੁਇੰਟਲ ਗਊਮਾਸ ਬਰਾਮਦ ਕੀਤਾ ਗਿਆ।
ਇਸ ਤੋਂ ਬਾਅਦ ਪੁਲਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਛੋਟੇ ਹਾਥੀ ਦੇ ਡਰਾਈਵਰ ਮੁਹੰਮਦ ਮਨਜ਼ੂਰ ਨਿਵਾਸੀ ਬਿਹਾਰ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਉਕਤ ਮੁਲਜ਼ਮ ਨੂੰ ਥਾਣਾ ਜੋਧੇਵਾਲ ਲਿਆਂਦਾ ਗਿਆ, ਇਥੇ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, ਜੇਬ ਕਰ ਲਓ ਢਿੱਲੀ! ਅੱਜ ਤੋਂ ਹੋ ਰਹੇ ਕਈ ਵੱਡੇ ਬਦਲਾਅ
ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਤੋਂ ਬਾਅਦ ਥਾਣੇ ਦੇ ਬਾਹਰ ਕਈ ਹਿੰਦੂ ਸਮਾਜ ਸੇਵੀ ਸੰਗਠਨ ਇਸ ਦਾ ਵਿਰੋਧ ਕਰਨ ਪੁੱਜੇ, ਜਿਸ ਤੋਂ ਬਾਅਦ ਪੁਲਸ ਨੇ ਉਕਤ ਨੇਤਾਵਾਂ ਨੂੰ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਨ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਹਿੰਦੂ ਸਗਠਨ ਦੇ ਨੇਤਾਵਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਮੁਲਜ਼ਮ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਸ ਰਿਮਾਂਡ ਦੌਰਾਨ ਇਹ ਵੀ ਪੁੱਛਗਿੱਛ ਕਰੇਗੀ ਕਿ ਇਹ ਗਊਮਾਸ ਕਿਥੋਂ ਲੈ ਕੇ ਆਇਆ ਅਤੇ ਇਥੇ ਕਿਸ ਨੂੰ ਸਪਲਾਈ ਕਰਨ ਆਇਆ ਸੀ, ਜਿਸ ਦਾ ਖੁਲਾਸਾ ਪੁਲਸ ਆਉਣ ਵਾਲੇ ਦਿਨਾਂ ’ਚ ਕਰ ਸਕਦੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਕ ਹੋਰ ਥਾਣੇ 'ਚ ਵੱਡਾ ਧਮਾਕਾ, ਪੂਰਾ ਇਲਾਕਾ ਕੰਬਿਆ
NEXT STORY