ਬਠਿੰਡਾ(ਵਰਮਾ): ਬਠਿੰਡਾ ਜ਼ਿਲ੍ਹੇ 'ਚ ਪੁਲਸ ਪ੍ਰਬੰਧ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮੰਤਵ ਨਾਲ ਐੱਸਐੱਸਪੀ ਬਠਿੰਡਾ ਵੱਲੋਂ 7 ਥਾਣਾ ਮੁਖੀਆਂ (ਐੱਸਐੱਚਓ) ਸਮੇਤ 10 ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਦਲਜੀਤ ਸਿੰਘ ਨੂੰ ਚੋਣ ਸੈੱਲ ਤੋਂ ਤਬਦੀਲ ਕਰਕੇ ਥਾਣਾ ਕੈਨਾਲ ਕਾਲੋਨੀ ਦਾ ਐੱਸਐੱਚਓ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨਹੀਂ ਰੁਕ ਰਿਹਾ ਫਿਰੌਤੀਆਂ ਦਾ ਸਿਲਸਿਲਾ, ਇਕ ਹੋਰ ਘਰ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਥਾਣਾ ਕੈਨਾਲ ਕਾਲੋਨੀ ਦੇ ਐੱਸਐੱਚਓ ਹਰਜੋਤ ਸਿੰਘ ਨੂੰ ਥਾਣਾ ਥਰਮਲ ਦਾ ਮੁਖੀ ਬਣਾਇਆ ਗਿਆ ਹੈ। ਡੀਸੀਆਰ ਇੰਚਾਰਜ ਦਲਜੀਤ ਸਿੰਘ ਨੂੰ ਥਾਣਾ ਸਦਰ ਰਾਮਪੁਰਾ ਦਾ ਐੱਸਐੱਚਓ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਜਗਦੀਪ ਸਿੰਘ ਨੂੰ ਥਾਣਾ ਸਦਰ ਰਾਮਪੁਰਾ ਤੋਂ ਥਾਣਾ ਸੰਗਤ ਮੰਡੀ ਭੇਜਿਆ ਗਿਆ ਹੈ, ਜਦਕਿ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਥਾਣਾ ਸੰਗਤ ਤੋਂ ਡੀਸੀਆਰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੰਸਪੈਕਟਰ ਜਸਵਿੰਦਰ ਸਿੰਘ ਨੂੰ ਥਾਣਾ ਨਥਾਣਾ ਤੋਂ ਐਂਟੀ ਲਿਕਰ ਐਂਡ ਐਂਟੀ ਨਾਰਕੋਟਿਕਸ ਸੈੱਲ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦਕਿ ਇੰਸਪੈਕਟਰ ਹਰਜੀਵਨ ਸਿੰਘ ਨੂੰ ਥਾਣਾ ਥਰਮਲ ਤੋਂ ਥਾਣਾ ਨਥਾਣਾ ਦਾ ਐੱਸਐੱਚਓ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਸੜਕ ਹਾਦਸਾ, ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 2 ਨੌਜਵਾਨਾਂ ਦੀ ਮੌਤ
ਇਸ ਤੋਂ ਇਲਾਵਾ ਸਬ-ਇੰਸਪੈਕਟਰ ਅਮਰੀਕ ਸਿੰਘ ਨੂੰ ਪੁਲਸ ਲਾਈਨ ਤੋਂ ਥਾਣਾ ਤਲਵੰਡੀ ਸਾਬੋ ਅਤੇ ਸਬ-ਇੰਸਪੈਕਟਰ ਦਿਲਬਾਗ ਸਿੰਘ ਨੂੰ ਪੁਲਸ ਲਾਈਨ ਤੋਂ ਥਾਣਾ ਰਾਮਾ ਮੰਡੀ ਦਾ ਐੱਸਐੱਚਓ ਨਿਯੁਕਤ ਕੀਤਾ ਗਿਆ ਹੈ। ਪੁਲਸ ਵਿਭਾਗ ਅਨੁਸਾਰ ਇਹ ਸਾਰੇ ਤਬਾਦਲੇ ਪ੍ਰਸ਼ਾਸਨਿਕ ਆਧਾਰ 'ਤੇ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, 2 ਦਿਨਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਜਪਾ ਆਗੂ ਦੇ ਕਲੀਨਿਕ 'ਤੇ ਹੋਏ ਪੈਟਰੋਲ ਬੰਬ ਹਮਲੇ ਮਾਮਲੇ 'ਚ ਵੱਡੀ ਅਪਡੇਟ! ਹੁਣ ਮੁੱਖ ਸਾਜਿਸ਼ਕਾਰ ਗ੍ਰਿਫ਼ਤਾਰ
NEXT STORY