ਲੁਧਿਆਣਾ, (ਅਨਿਲ)— ਥਾੜਾ ਲਾਡੋਵਾਲ ਅਧੀਨ ਆਉਂਦੇ ਲਾਡੋਵਾਲ ਮਾਰਕਿਟ 'ਚ ਇਕ ਮੋਟਰਸਾਈਕਲ ਦੀ ਏਜੰਸੀ 'ਚ ਨਵਾਂ ਮੋਟਰਸਾਈਕਲ ਖਰੀਦਣ ਆਏ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਏ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਵਿੰਦਰ ਸਿੰਘ ਤੇ ਥਾਣੇਦਾਰ ਰਾਮ ਕਿਸ਼ਨ ਨੇ ਦੱਸਿਆ ਕਿ ਮੇਨ ਬਜ਼ਾਰ 'ਚ ਹੀਰੋ ਕੰਪਨੀ ਦਾ ਇਕ ਸ਼ੋਰੂਮ ਹੈ । ਇੱਥੇ ਲੁਧਿਆਣਾ ਦੇ ਕੁਦਨਪੁਰੀ ਦਾ ਰਹਿਣ ਵਾਲਾ ਅਸ਼ੋਕ ਕੁਮਾਰ ਉਮਰ 60 ਸਾਲ ਪੁੱਤਰ ਕੇਸਰ ਦਾਸ ਆਪਣਾ ਪੁਰਾਣਾ ਵਾਹਨ ਦੇ ਕੇ ਨਵਾਂ ਮੋਟਰਸਾਈਕਲ ਖਰੀਦਣ ਆਇਆ ਹੋਇਆ ਸੀ ਤੇ ਏਜੰਸੀ 'ਚ ਬੈਠੇ ਹੋਏ ਅਚਾਨਕ ਹੀ ਉਹ ਟੇਬਲ ਦੇ ਉੱਪਰ ਡਿੱਗ ਪਿਆ, ਜਿਸ ਤੋਂ ਬਾਅਦ ਏਜੰਸੀ ਮਾਲਕ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕਰਕੇ ਸਰਕਾਰੀ ਐਂਬੂਲੈਂਸ 'ਚ ਉਕਤ ਵਿਅਕਤੀ ਨੂੰ ਇਲਾਜ ਲਈੁਧਿਆਣਾ ਹਸਪਤਾਲ ਭੇਜਿਆ ਗਿਆ। ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਕਤ ਵਿਅਕਤੀ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਅਸ਼ੋਕ ਕੁਮਾਰ ਦੇ ਭਰਾ ਰਮੇਸ਼ ਕੁਮਾਰ ਅਤੇ ਜੀਜਾ ਓਮ ਪ੍ਰਕਾਸ਼ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਬੇਆਬਾਦ ਪਏ ਮਕਾਨ ’ਚੋਂ ਮਿਲੀ ਲੜਕੇ ਦੀ ਲਾਸ਼
NEXT STORY