ਫਤਿਹਗਡ਼ ਪੰਜਤੂਰ,(ਰੋਮੀ)- ਕਸਬੇ ਦੀ ਸਹਿਕਾਰੀ ਸਭਾ ਵੱਲੋਂ ਕਿਸਾਨਾਂ ਲਈ ਖਰੀਦ ਕੀਤੇ ਗਏ ਵਾਹੀ ਕਰਨ ਵਾਲੇ ਸੰਦ ਸਾਂਭ ਸੰਭਾਲ ਤੋਂ ਬਿਨਾਂ ਕਬਾਡ਼ ਦਾ ਰੂਪ ਧਾਰਨ ਕਰ ਰਹੇ ਹਨ, ਇਕੱਤਰ ਜਾਣਕਾਰੀ ਅਨੁਸਾਰ ਇਸ ਵੇਲੇ ਸਹਿਕਾਰੀ ਸਭਾ ਫਤਿਹਗਡ਼ ਪੰਜਤੂਰ ਕੋਲ ਇਕ ਟਰੈਕਟਰ, ਰੋਟਾਵੇਟਰ, ਕੰਪਿਊਟਰ ਵਾਲਾ ਲੇਜ਼ਰ ਕਰਾਹਾ, ਤੂਡ਼ੀ ਵਾਲੇ ਪੱਖੇ, ਰੀਪਰ, ਕਣਕ ਬੀਜਣ ਵਾਲੀ ਡਰਿੱਲ, ਤਵੀਆ, ਹੱਲ ਅਤੇ ਟਰੈਕਟਰ ਵਾਲੀ ਵੱਡੀ ਸਪੇਰਅ ਟੈੈਂਕੀ ਆਦਿ ਸੰਦ ਹਨ, ਜੋ ਕਿ ਸਹਿਕਾਰੀ ਸਭਾ ਵੱਲੋਂ ਕਿਸਾਨਾਂ ਲਈ ਖਰੀਦ ਕੀਤੇ ਜਾਂਦੇ ਹਨ, ਤਾਂ ਜੋ ਕਿਸਾਨ ਥੋਡ਼ੇ ਖਰਚੇ ’ਤੇ ਕਿਰਾਏ ਦੇ ਰੂਪ ’ਚ ਇਨ੍ਹਾਂ ਸੰਦਾ ਦੀ ਵਰਤੋਂ ਕਰ ਕੇ ਆਪਣੇ ਖੇਤਾਂ ਦੀ ਵਾਹੀ ਕਰ ਸਕਣ, ਪਰ ਦੇਖਣ ’ਚ ਇਹ ਆਇਆ ਹੈ ਕਿ ਸਹਿਕਾਰੀ ਸਭਾ ਦੇ ਉਪਰੋਕਤ ਸੰਦ ਖੁੱਲੇ ਅਸਮਾਨ ਹੇਠ ਪਏ ਹਨ ਪਰ ਸੁਸਾਇਟੀ ਦੇ ਮੁਲਾਜ਼ਮਾਂ ਵੱਲੋਂ ਇਨ੍ਹਾਂ ਸੰਦਾਂ ਦੀ ਸੰਭਾਲ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਵੱਲੋਂ ਸਾਂਭ ਸੰਭਾਲ ਨਾ ਕੀਤੇ ਜਾਣ ਕਰ ਕੇ ਉਕਤ ਵਾਹੀਯੋਗ ਸੰਦ ਖਰਾਬ ਹੋ ਰਹੇ ਹਨ। ਸੰਦ ਖਰਾਬ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਜਾਣਕਾਰੀ ਅਨੁਸਾਰ ਖੇਤ ਵਾਹੁਣ ਵਾਲੇ ਕੰਪਿਊਟਰ ਲੇਜ਼ਰ ਕਰਾਹੇ ਦਾ ਮੇਨ ਪੁਰਜ਼ਾ ਜਿਸ ਤੋਂ ਰੇਂਜ ਸਿਸਟਮ ਸੈੱਟ ਹੁੰਦਾ ਹੈ, ਉਹ ਤਕਰੀਬਨ ਪਿਛਲੇ ਦੋ ਸਾਲ ਤੋਂ ਗੁੰਮ ਹੈ, ਜਿਸ ਕਰ ਕੇ ਉਕਤ ਲੇਜਰ ਕਰਾਹਾ ਕਬਾਡ਼ ਦੇ ਰੂਪ ’ਚ ਬੇਕਾਰ ਖਡ਼ਾ ਹੈ, ਸੁਸਾਇਟੀ ਦੇ ਉਪਰੋਕਤ ਵਾਹੀਯੋਗ ਸੰਦਾ ਦੀ ਕੀਮਤ ਲੱਖਾ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੰਪਿਊਟਰ ਵਾਲੇ ਲੇਜਰ ਕਰਾਹੇ ਦੇ ਗੁੰਮ ਹੋਏ ਪੁਰਜ਼ੇ ਦੀ ਕੀਮਤ ਤਕਰੀਬਨ ਲੱਖ ਰੁਪਏ ਤੋਂ ਲੈ ਕੇ ਡੇਢ ਲੱਖ ਰੁਪਏ ਦੇ ਕਰੀਬ ਹੈ ਪਰ ਸੁਸਾਇਟੀ ਦੇ ਮੁਲਾਜ਼ਮਾਂ ਵੱਲੋਂ ਗੁੰੰਮ ਹੋਏ ਪੁਰਜੇ ਨੂੰ ਅਜੇ ਤੱਕ ਲੱਭਣ ਦੀ ਖੇਚਲ ਨਹੀਂ ਕੀਤੀ, ਜਿਸ ਕਾਰਨ ਉਕਤ ਲੇਜ਼ਰ ਕਰਾਹਾ ਕਬਾਡ਼ ਦੇ ਰੂਪ ’ਚ ਖਡ਼ਾ ਹੈ ਤੇ ਕਿਸਾਨ ਪ੍ਰਾਈਵੇਟ ਤੌਰ ’ਤੇ ਭਾਰੀ ਕੀਮਤ ਖਰਚ ਕੇ ਆਪਣੀ ਪੈਲੀ ’ਚ ਕੰਪਿਊਟਰ ਕਰਾਹਾ ਮਰਵਾਉਣ ਲਈ ਮਜਬੂਰ ਹਨ।
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਉਕਤ ਸਾਰੇ ਵਾਹੀਯੋਗ ਸੰਦ ਛੋਟੇ ਕਿਸਾਨਾਂ ਨੂੰ ਘੱਟ ਖਰਚੇ ’ਤੇ ਸਹੂਲਤ ਦੇਣ ਲਈ ਲਈ ਸਹਿਕਾਰੀ ਸਭਾਵਾ ਨੂੰ ਦਿੱਤੇ ਜਾਂਦੇ ਹਨ ਪਰ ਕੁਝ ਛੋਟੇ ਕਿਸਾਨਾਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ’ਚ ਦੱਸਿਆ ਕਿ ਕਸਬੇ ਦੀ ਸੁਸਾਇਟੀ ਦੇ ਮੁਲਾਜ਼ਮਾਂ ਵੱਲੋਂ ਛੋਟੇ ਕਿਸਾਨਾਂ ਨੂੰ ਵਾਹੀ ਕਰਨ ਲਈ ਸੰਦ ਆਦਿ ਨਹੀਂ ਦਿੱਤੇ ਜਾਂਦੇ ਉਕਤ ਸੰਦ ਮੁਲਾਜ਼ਮਾਂ ਵੱਲੋਂ ਆਪਣੀ ਜਾਣ ਪਹਿਚਾਣ ਵਾਲੇ ਵੱਡੇ ਕਿਸਾਨਾਂ ਨੂੰ ਹੀ ਦਿੱਤੇ ਜਾਂਦੇ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਕਤ ਸੰਦਾ ਨੂੰ ਠੀਕ ਕਰ ਕੇ ਇਨ੍ਹਾਂ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਕਿਸਾਨ ਸਰਕਾਰ ਵੱਲੋਂ ਸਹੂਲਤ ਦੇ ਰੂਪ ’ਚ ਦਿੱਤੇ ਉਕਤ ਸੰਦਾ ਦੀ ਘੱਟ ਖਰਚੇ ’ਤੇ ਵਰਤੋਂ ਕਰ ਸਕਣ।
ਕੀ ਕਹਿਣਾ ਹੈ ਸਹਿਕਾਰੀ ਸਭਾ ਦੇ ਸਕੱਤਰ ਦਾ
ਇਸ ਸਬੰਧੀ ਜਦੋਂ ਸਹਿਕਾਰੀ ਸਭਾ ਦੇ ਸਕੱਤਰ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਲੇਜ਼ਰ ਕਰਾਹੇ ਦੇ ਗੁੰਮ ਹੋਏ ਪੁਰਜੇ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ, ਜਦੋਂ ਉਨ੍ਹਾਂ ਦਾ ਧਿਆਨ ਖੁੱਲੇ ਅਸਮਾਨ ਹੇਠ ਪਏ ਸੰਦਾ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਇਹ ਕਹਿੰਦਿਆ ਆਪਣਾ ਪੱਲਾ ਝਾਡ਼ ਲਿਆ ਕਿ ਸੁਸਇਟੀ ਕੋਲ ਆਪਣੀ ਕੋਈ ਜਗ੍ਹਾ ਨਹੀਂ ਹੈ ਤੇ ਨਾ ਹੀ ਸੰਦ ਰੱਖਣ ਵਸਤੇ ਕੋਈ ਸ਼ੈੱਡ ਆਦਿ।
ਭੁੱਕੀ, ਚੂਰਾ ਪੋਸਤ ਅਤੇ ਸ਼ਰਾਬ ਸਮੇਤ ਅੌਰਤ ਕਾਬੂ, ਪਤੀ ਫਰਾਰ
NEXT STORY