ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਰੋਡ ਸਥਿਤ ਲੱਧੂਵਾਲਾ ਨਹਿਰ ਤੋਂ ਲਾਪਤਾ ਹੋਏ 22 ਸਾਲਾ ਸੂਰਜ ਪੁੱਤਰ ਪੂਰਨ ਚੰਦ ਵਾਸੀ ਗਾਂਧੀ ਨਗਰ ਜਲਾਲਾਬਾਦ ਦੀ ਲਾਸ਼ ਸ੍ਰੀ ਗੰਗਾ ਨਗਰ 'ਚ ਲੰਘਦੀ ਨਹਿਰ ਤੋਂ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਮੰਗਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੂਰਜ ਸ੍ਰੀ ਮੁਕਤਸਰ ਸਾਹਿਬ 'ਚ ਇੱਕ ਅਨਮੋਲ ਗਿਰਧਰ ਪੈਸਟੀਸਾਈਡ ਦੀ ਦੁਕਾਨ ਤੇ ਕੰਮ ਕਰਦਾ ਸੀ ਕਿ 16 ਅਪ੍ਰੈਲ ਨੂੰ ਦੁਕਾਨ ਮਾਲਕਾਂ ਦਾ ਫੋਨ ਕੰਮ ਤੇ ਆਉਣ ਲਈ ਆਇਆ, ਜਿਸ ਤੋਂ ਬਾਅਦ ਸੂਰਜ ਦਾ ਦੋਸਤ ਉਸ ਨੂੰ ਬਾਅਦ ਦੁਪਿਹਰ ਲਧੂਵਾਲਾ ਨਹਿਰਾਂ ਨਜ਼ਦੀਕ ਛੱਡ ਕੇ ਵਾਪਸ ਆ ਗਿਆ।
ਉਸਨੇ ਦੱਸਿਆ ਕਿ ਉਧਰ ਸ੍ਰੀ ਮੁਤਕਸਰ ਸਾਹਿਬ ਤੋਂ ਦੁਕਾਨ ਮਾਲਕ ਨੇ ਕਿਸੇ ਵਿਅਕਤੀ ਨੂੰ ਲੱਧੂਵਾਲਾ ਤੱੱਕ ਸੂਰਜ ਨੂੰ ਲੈਣ ਲਈ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਸੂਰਜ ਲਾਪਤਾ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਜਾਣਕਾਰੀ ਸਬੰਧਤ ਚੌਂਕੀ ਤੇ ਥਾਣਾ ਸਿਟੀ ਜਲਾਲਾਬਾਦ ਪੁਲਸ ਨੂੰ ਦਿੱਤੀ ਪਰ 21 ਅਪ੍ਰੈਲ ਨੂੰ ਉਨ੍ਹਾਂ ਨੂੰ ਸ੍ਰੀ ਗੰਗਾਨਗਰ ਤੋਂ ਸੂਰਜ ਦੇ ਪਛਾਣ ਪੱਤਰ ਰਾਹੀਂ ਫੋਨ ਆਇਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਹ ਸੂਰਜ ਦੀ ਲਾਸ਼ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸੂਰਜ ਦੀ ਹੱਤਿਆ ਕਰਕੇ ਨਹਿਰ 'ਚ ਸੁੱਟਿਆ ਗਿਆ ਹੈ।
ਉਧਰ ਇਸ ਸਬੰਧੀ ਜਦੋਂ ਡੀ.ਐਸ.ਪੀ. ਜਸਪਾਲ ਸਿੰਘ ਢਿਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੂਰਜ ਦੇ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਸਿਟੀ 'ਚ ਲਾਪਤਾ ਹੋਣ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਥਾਣਾ ਸਿਟੀ ਪੁਲਸ ਵਲੋਂ ਰਿਪੋਰਟ ਦਰਜ ਕੀਤੀ ਗਈ ਸੀ। ਡੀ.ਐਸ.ਪੀ. ਨੇ ਦੱਸਿਆ ਕਿ ਮ੍ਰਿਤਕ ਦੀ ਆਖਰੀ ਵਾਰ ਕਿਸੇ ਔਰਤ ਨਾਲ ਵੀ ਗੱਲਬਾਤ ਵੀ ਹੋਈ ਹੈ। ਬਾਕੀ ਪੜਤਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲਾਸ਼ ਮਿਲਣ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਕੋਰੋਨਾ ਦਾ ਖੌਫ: 586 ਪਿੰਡਾਂ ਦੇ ਵਾਸੀਆਂ ਨੇ ਆਉਣ-ਜਾਣ ਵਾਲੇ ਰਸਤਿਆਂ 'ਤੇ ਕੀਤੀ ਨਾਕਾਬੰਦੀ
NEXT STORY