ਮੋਗਾ (ਅਜ਼ਾਦ): ਪੰਜਾਬ ਸਰਕਾਰ ਵਲੋਂ ਗੈਰ ਕਾਨੂੰਨੀ ਢੰਗ ਨਾਲ ਰੇਤ ਦੀ ਖੁਦਾਈ ਕਰਨ ਵਾਲਿਆਂ ਖ਼ਿਲਾਫ਼ ਲਗਾਈ ਗਈ ਪਾਬੰਦੀ ਦੇ ਬਾਵਜੂਦ ਰੇਤ ਮਾਫ਼ੀਆ ਨਾਲ ਸਬੰਧਤ ਵਿਅਕਤੀ ਚੋਰੀ ਛਿਪੇ ਰੇਤ ਦੀ ਖੁਦਾਈ ਕਰ ਕੇ ਵਿੱਕਰੀ ਕਰਨ 'ਚ ਲੱਗੇ ਹੋਏ ਹਨ। ਮੋਗਾ ਪੁਲਸ ਨੇ ਇਕ ਪਿਕਅਪ ਗੱਡੀ ਸਮੇਤ ਇਕ ਟਰਾਲੀ ਨੂੰ ਕਾਬੂ ਕੀਤਾ, ਜਦਕਿ ਕਥਿਤ ਦੋਸ਼ੀ ਭੱਜਣ 'ਚ ਸਫ਼ਲ ਹੋ ਗਏ।
ਇਹ ਵੀ ਪੜ੍ਹੋ : SGPC ਅਤੇ ਸਤਿਕਾਰ ਕਮੇਟੀਆਂ ਵਿਚਾਲੇ ਹੋਈ ਝੜਪ 'ਤੇ ਬੋਲੇ ਸੁਖਬੀਰ , ਕਾਂਗਰਸ 'ਤੇ ਲਾਏ ਵੱਡੇ ਦੋਸ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਪਿੰਡ ਮੰਝਲੀ ਦੇ ਕੋਲ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਮੁਖਤਿਆਰ ਸਿੰਘ ਨਿਵਾਸੀ ਸ਼ੇਰਪੁਰ ਤਾਇਬਾਂ ਅਤੇ ਖੇਮ ਸਿੰਘ ਨਿਵਾਸੀ ਪਿੰਡ ਮੰਝਲੀ ਸਤਲੁਜ ਦਰਿਆ ਤੋਂ ਚੋਰੀ ਛਿਪੇ ਗੈਰ ਕਾਨੂੰਨੀ ਢੰਗ ਨਾਲ ਰੇਤ ਕੱਢ ਕੇ ਵਿੱਕਰੀ ਕਰਦੇ ਹਨ ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਇਸ 'ਤੇ ਅਸੀਂ ਦੱਸੀ ਗਈ ਜਗ੍ਹਾ 'ਤੇ ਛਾਪਾਮਾਰੀ ਕਰ ਕੇ ਰੇਤ ਨਾਲ ਭਰੀ ਇਕ ਮਹਿੰਦਰਾ ਪਿਕਅਪ ਗੱਡੀ ਅਤੇ ਇਕ ਟਰਾਲੀ ਜਿਸ 'ਚ ਅੱਧੀ ਰੇਤਾ ਭਰੀ ਹੋਈ ਸੀ ਬਰਾਮਦ ਕੀਤੀ ਜਦਕਿ ਕਥਿਤ ਦੋਸ਼ੀ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ 'ਚ ਸਫ਼ਲ ਹੋ ਗਏ। ਦੋਨੋਂ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਧਰਮਕੋਟ ਵਿਚ ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਜਨਾਨੀ ਨਾਲ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਫਾਜ਼ਿਲਕਾ: ਅਧਿਆਪਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਮਚੀ ਹਫੜਾ ਦਫੜੀ, 2 ਸਕੂਲ ਕੀਤੇ ਗਏ ਬੰਦ
NEXT STORY