ਫਿਰੋਜ਼ਪੁਰ (ਕੁਮਾਰ) - ਇਕ ਪਿੰਡ 'ਚ ਪਰਾਲੀ ਨੂੰ ਲਾਈ ਗਈ ਅੱਗ ਨਾਲ ਸੜਕ 'ਤੇ ਜਾਂਦਾ ਮੋਟਰਸਾਈਕਲ ਸੜ ਕੇ ਸੁਆਹ ਹੋ ਜਾਣ ਦੀ ਸੂਚਨਾ ਮਿਲੀ ਹੈ, ਜਦਕਿ ਮੋਟਰਸਾਈਕਲ ਸਵਾਰ ਪਰਿਵਾਰ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ ਉਕਤ ਪਰਿਵਾਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਆ ਰਿਹਾ ਸੀ ਕਿ ਉਸ ਨੇ ਰਸਤੇ 'ਚ ਅਚਾਨਕ ਮੋਟਰਸਾਈਕਲ ਰੋਕ ਦਿੱਤਾ। ਇਸ ਦੌਰਾਨ ਖੇਤਾਂ 'ਚ ਸੜ ਰਹੀ ਪਰਾਲੀ ਦੀ ਅੱਗ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਚਾਲਕ ਨੇ ਬਹੁਤ ਮੁਸ਼ਕਲ ਨਾਲ ਆਪਣੇ ਪਰਿਵਾਰ ਨੂੰ ਬਚਾਇਆ। ਵਿਅਕਤੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ ਮੋਟਰਸਾਈਕਲ ਸੜ ਕੇ ਰਾਖ ਹੋ ਗਿਆ ਹੈ।
ਐੱਨ. ਜੀ. ਟੀ. ਕਮੇਟੀ ਵਲੋਂ ਨਦੀਆਂ ਦਾ ਪ੍ਰਦੂਸ਼ਣ ਰੋਕਣ ਲਈ ਕਾਰਵਾਈ ਦੇ ਨਿਰਦੇਸ਼
NEXT STORY