ਫਿਰੋਜ਼ਪੁਰ, (ਮਲਹੋਤਰਾ)- ਵੀਰਵਾਰ ਰਾਤ ਜ਼ੀਰਾ ਰੋਡ ’ਤੇ ਹੋਏ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਪਿੰਡ ਅਲੀਕੇ ਵਾਸੀ ਸਾਰਜ ਸਿੰਘ ਆਪਣੀ ਪਤਨੀ ਸੱਤੋ ਬਾਈ ਨੂੰ ਲੈ ਕੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਪਿੰਡ ਸਾਂਦੇ ਹਾਸ਼ਮ ਕੋਲ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਸੱਤੋ ਬਾਈ ਦੀ ਟਰੱਕ ਹੇਠਾਂ ਕੁਚਲੇ ਜਾਣ ਕਾਰਣ ਮੌਤ ਹੋ ਗਈ ਜਦਕਿ ਸਾਰਜ ਸਿੰਘ ਮਸਾਂ ਬਚਿਆ। ਚਾਲਕ ਹਾਦਸੇ ਨੂੰ ਅੰਜਾਮ ਦੇ ਕੇ ਟਰੱਕ ਉਥੇ ਹੀ ਛੱਡ ਕੇ ਭੱਜ ਗਿਆ। ਥਾਣਾ ਕੁੱਲਗਡ਼ੀ ਦੇ ਮੁਖੀ ਪੁਸ਼ਪਿੰਦਰ ਸ਼ਰਮਾ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਕੈਪਟਨ ਸਰਕਾਰ ਵਲੋਂ ਸੁਪਰੀਮ ਕੋਰਟ 'ਚ ਦਿੱਤੇ ਹਲਫਨਾਮੇ 'ਤੇ ਲੌਂਗੋਵਾਲ ਦੀ ਦੋ ਟੁੱਕ
NEXT STORY