ਮੁਕਤਸਰ ਸਾਹਿਬ (ਕੁਲਦੀਪ ਰਿਣੀ): 40 ਮੁਕਤਿਆਂ ਦੀ ਯਾਦ 'ਚ ਲੱਗਣ ਵਾਲੇ ਮੇਲਾ ਮਾਘੀ ਦਾ ਮਨੋਰੰਜਨ ਮੇਲਾ ਇਸ ਵਾਰ ਪ੍ਰਸ਼ਾਸਨ ਲਈ ਕੁਝ ਮੰਦਾ ਰਿਹਾ। ਪ੍ਰਸ਼ਾਸਨ ਨੂੰ ਇਸ ਵਾਰ ਮਨੋਰੰਜਨ ਮੇਲੇ ਦਾ ਠੇਕਾ ਪਿਛਲੇ ਸਾਲ ਨਾਲੋਂ 8 ਲੱਖ ਰੁਪਏ ਘੱਟ 'ਤੇ ਦੇਣਾ ਪਿਆ। ਇਸ ਵਾਰ ਮਨੋਰੰਜਨ ਮੇਲੇ ਦੀ ਬੋਲੀ 'ਚ 12 ਠੇਕੇਕਾਰਾਂ ਨੇ ਬੋਲੀ ਦਿੱਤੀ, ਜੋ ਸਵਾ 42 ਲੱਖ ਰੁਪਏ 'ਚ ਉਮੇਧ ਰਾਠੀ ਦੇ ਨਾਂ 'ਤੇ ਟੁੱਟੀ। ਹਾਲਾਂਕਿ ਜੀ.ਐੱਸ.ਟੀ. ਸਮੇਤ ਮੇਲਾ ਠੇਕੇਦਾਰ ਕੁੱਲ 49 ਲੱਖ 85 ਹਜ਼ਾਰ ਰੁਪਏ ਦੇਵੇਗਾ।
ਦੱਸਣਯੋਗ ਹੈ ਕਿ ਮਨੋਰੰਜਨ ਮੇਲਾ ਲਾਉਣ ਲਈ ਮੇਲਾ ਗਰਾਉਂਡ ਦਾ ਕਿਰਾਇਆ ਜੋ 8 ਤੋਂ 10 ਲੱਖ ਦੇ ਕਰੀਬ ਹੁੰਦਾ ਹੈ, ਉਹ ਵੀ ਮੇਲਾ ਠੇਕੇਦਾਰ ਵਲੋਂ ਭਰਿਆ ਜਾਂਦਾ ਹੈ। ਇਹ ਮੇਲਾ 6 ਜਨਵਰੀ ਤੋਂ 2 ਫਰਵਰੀ ਤੱਕ ਲੱਗ ਰਿਹਾ ਹੈ।
ਰਾਤ ਸਮੇਂ ਹੁੰਦੈ ਜੰਗਲੀ ਜਾਨਵਰਾਂ ਦਾ ਸ਼ਿਕਾਰ, ਵਿਭਾਗ ਬੇਖਬਰ
NEXT STORY