ਨਾਭਾ (ਰਾਹੁਲ ਖੁਰਾਨਾ)— ਪੰਜਾਬ ਵਿਚ ਦਿਨੋ ਦਿਨ ਆਪਸੀ ਰੰਜਿਸ ਦੇ ਚੱਲਦਿਆ ਕਤਲ ਦੀਆ ਘਟਨਾਵਾਂ ਵਿਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਦਿਲ ਦਹਿਲਾਊਣ ਵਾਲਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਬਲਾਕ ਦੇ ਪਿੰਡ ਢੀਗੀ ਵਿਖੇ ਜਿੱਥੇ ਸਮਸਾਦ ਖਾਨ ਉਮਰ 38 ਸਾਲਾ ਦੀ ਅਣਪਛਾਤੇ ਵਿਅਕਤੀਆਂ ਵੱਲੋ ਤੇਜ ਧਾਰ ਹਥਿਆਰਾਂ ਨਾਲ ਐਨੇ ਵਾਰ ਕੀਤੇ ਕੀ ਉਸ ਦਾ ਸਰੀਰ ਤੇ ਗਿਣਤੀ ਕਰਨਾ ਮੁਸ਼ਕਲ ਜਾਪ ਰਿਹਾ ਸੀ। ਸਮਸਾਦ ਖਾਨ ਬਾਡੀ ਬਿਲਡਰ ਵੀ ਸੀ ਅਤੇ ਪਿੱਛੇ ਅਪਣੇ ਬੁੱਢੇ ਮਾਤਾ ਪਿਤਾ ਅਤੇ ਅਪਣੀ ਪਤਨੀ ਅਤੇ ਅਪਣੇ ਬੇਟੇ ਨੂੰ ਛੱਡ ਗਿਆ ਹੈ। ਮੌਕੇ ਤੇ ਨਾਭਾ ਦੇ ਡੀ.ਐੱਸ.ਪੀ ਵਰਿੰਦਰਜੀਤ ਸਿੰਘ ਥਿੰਦ ਨੇ ਦੱਸਿਆ ਕੀ ਇਹ ਮਾਮਲਾ ਕਤਲ ਦਾ ਹੈ ਅਤੇ ਇਸ ਸਬੰਧੀ ਛਾਣ ਬੀਣ ਕਰ ਰਹੇ ਹਾਂ।
ਗੈਸ ਸਿਲੰਡਰ 'ਚ ਲੀਕੇਜ ਨਾਲ ਲੱਗੀ ਅੱਗ
NEXT STORY