ਫਿਰੋਜ਼ਪੁਰ (ਕੁਮਾਰ) : ਨਸ਼ੇ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਫਿਰੋਜ਼ਪੁਰ ਪੁਲਸ ਨੇ ਨਾਰਕੋਟਿਕ ਕੰਟਰੋਲ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ’ਚ 2 ਤਸਕਰਾਂ ਨੂੰ ਟਰੱਕ ’ਤੇ 10 ਕਿੱਲੋ ਅਫ਼ੀਮ ਲਿਆਉਂਦੇ ਹੋਏ ਕਾਬੂ ਕੀਤਾ ਹੈ ਜਦਕਿ 2 ਤਸਕਰ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ’ਚ ਨਾਰਕੋਟਿਕ ਕੰਟਰੋਲ ਸੈੱਲ ਦੀ ਪੁਲਸ ਜਦੋਂ ਬੀ.ਐੱਸ.ਐੱਫ. ਹੈੱਡ ਕੁਆਰਟਰ ਕੋਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮੁੱਸੇ ਕਲਾਂ ਜ਼ਿਲ੍ਹਾ ਤਰਨਤਾਰਨ ਅਤੇ ਨਿਸ਼ਾਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਦੇ ਵਕੀਲਾ (ਜ਼ੀਰਾ) ਦੀ ਆਪਸ ’ਚ ਜਾਣ ਪਹਿਚਾਣ ਹੈ ਅਤੇ ਦੋਵੇਂ ਮਿਲ ਕੇ ਅਫ਼ੀਮ ਵੇਚਣ ਦਾ ਧੰਦਾ ਕਰਦੇ ਹਨ।
ਇਹ ਵੀ ਪੜ੍ਹੋ : ਬਜ਼ੁਰਗਾਂ ਨੇ ਮਾਸੂਮ ਬੱਚੇ 'ਤੇ ਢਾਹਿਆ ਤਸ਼ੱਦਦ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਲਿਆ ਫੌਰੀ ਐਕਸ਼ਨ
ਪੁਲਸ ਨੂੰ ਮਿਲੀ ਗੁਪਤਾ ਸੂਚਨਾ ਮੁਤਾਬਕ ਕੁਲਦੀਪ ਸਿੰਘ ਦੇ ਕੋਲ ਜਿਹੜਾ ਘੋੜਾ ਟਰਾਲਾ ਨੰਬਰ ਪੀ. ਬੀ. 03 ਬੀ.ਈ. 8654 ਹੈ ਜਿਸ ’ਤੇ ਮੁਖਤਿਆਰ ਸਿੰਘ ਪੁੱਤਰ ਸ਼ਰੀਮ ਸਿੰਘ ਵਾਸੀ ਪਿੰਡ ਸੁੱਧਾ (ਮੱਖੂ) ਡਰਾਈਵਰ ਅਤੇ ਰਾਜਨ ਪੁੱਤਰ ਬਿੱਟੂ ਵਾਸੀ ਪਿੰਡ ਜੱਲਾ ਚੋਜਕੀ ਮੱਖੂ ਕਲੀਨਰ ਲੱਗੇ ਹੋਏ ਹਨ, ਜੋ ਬਾਹਰੀ ਸੂਬਿਆਂ ਤੋਂ ਅਫੀਮ ਲਿਆ ਕੇ ਅੱਗੇ ਵੇਚਦਾ ਹੈ ਅਤੇ ਅੱਜ ਵੀ ਉਹ ਭਾਰੀ ਮਾਤਰਾ ’ਚ ਦੂਜੇ ਸੂਬਿਆਂ ਤੋਂ ਟਰੱਕ ਟਰਾਲੇ ’ਤੇ ਅਫ਼ੀਮ ਦੀ ਵੱਡੀ ਖੇਪ ਲਿਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨਾਰਕੋਟਿਕਸ ਕੰਟਰੋਲ ਸੈੱਲ ਦੇ ਇੰਸਪੈਕਟਰ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਪੁਲਸ ਟੀਮ ਨੇ ਸਰਕਟ ਹਾਊਸ ਨੇੜੇ ਪੁਲਸ ਅਧਿਕਾਰੀਆਂ ਦੀ ਅਗਵਾਈ ’ਚ ਨਾਕਾਬੰਦੀ ਲਿਖ ਕੇ ਦਿੱਤੀ ਅਤੇ ਮੁਖਤਿਆਰ ਸਿੰਘ ਅਤੇ ਰਾਜਨ ਵਲੋਂ ਲਿਆਈ ਜਾ ਰਹੀ 10 ਕਿਲੋ ਅਫੀਮ ਨਾਲ ਕਾਬੂ ਕਰ ਲਿਆ ਗਿਆ, ਜਿਨ੍ਹਾਂ ਖ਼ਿਲਾਫ਼ ਥਾਣਾ ਕੁਲਗੜੀ ’ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ 2 ਲੋਕਾਂ ਦੇ ਕਤਲ ਨਾਲ ਦਹਿਸ਼ਤ ਦਾ ਮਾਹੌਲ, ਰੰਜਿਸ਼ ਕਾਰਨ ਦਿੱਤਾ ਵਾਰਦਾਤਾਂ ਨੂੰ ਅੰਜ਼ਾਮ
ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੌਮਾਂਤਰੀ ਗਿਰੋਹ ਅਫੀਮ ਦੇ ਗੈਰ ਕਾਨੂੰਨੀ ਕਾਰੋਬਾਰ ’ਚ ਲੱਗਾ ਹੋਇਆ ਸੀ ਜਿਸ ਨੂੰ ਫਿਰੋਜ਼ਪੁਰ ਪੁਲਸ ਨੇ ਬੇਨਕਾਬ ਕਰ ਦਿੱਤਾ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਤਸਕਰ ਗਿਰੋਹ ਦੇ ਇਨ੍ਹਾਂ ਮੈਂਬਰਾਂ ਨੂੰ ਅੱਜ ਅਦਾਲਤ ’ਚ ਪੇਸ਼ ਕਰ ਕੇ ਇਨ੍ਹਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਇਨ੍ਹਾਂ ਤੋਂ ਹੋਰ ਪੁੱਛਗਿਛ ਕੀਤੀ ਜਾਵੇਗੀ ਕਿ ਇਹ ਕਦੋਂ ਤੋਂ ਅਫ਼ੀਮ ਵੇਚਣ ਦਾ ਧੰਦਾ ਕਰ ਰਹੇ ਹਨ ਅਤੇ ਅਫ਼ੀਮ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਕਿੱਥੇ ਕਿੱਥੇ ਸਪਲਾਈ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬੇਰਹਿਮ ਮਾਪਿਆਂ ਦੀ ਕਰਤੂਤ, ਮੂੰਹ 'ਚ ਕੱਪੜਾ ਤੁੰਨ ਬੋਰੀ 'ਚ ਬੰਦ ਕਰਕੇ ਸੜਕ 'ਤੇ ਸੁੱਟੀ ਮਾਸੂਮ ਬੱਚੀ
NEXT STORY