ਖੰਨਾ (ਸੁਨੀਲ)— ਪਿੰਡ ਲਲਹੇੜੀ ਵਿਚ ਇਕ ਵਿਅਕਤੀ ਵੱਲੋਂ ਸਰਪੰਚ ਦੇ ਘਰ 'ਚ ਵੜਕੇ ਉਸ 'ਤੇ ਹਮਲਾ ਕਰਕੇ ਨੱਕ ਦੀ ਹੱਡੀ ਤੋੜ ਦਿੱਤੀ ਗਈ । ਉਥੇ ਹੀ ਇਸ ਘਟਨਾ 'ਚ ਦੂਜੇ ਧਿਰ ਦਾ ਵਿਅਕਤੀ ਵੀ ਸਿਵਲ ਹਸਪਤਾਲ 'ਚ ਦਾਖਲ ਹੋਇਆ ਹੈ । ਪਹਿਲੇ ਧਿਰ ਦੇ ਸਰਪੰਚ ਦੀਦਾਰ ਸਿੰਘ (50) ਪੁੱਤਰ ਮਲਕੀਤ ਸਿੰਘ ਵਾਸੀ ਲਲਹੇੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸ਼ਮਸ਼ੇਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲਲਹੇੜੀ ਨੇ ਆਪਣਾ ਆਧਾਰ ਕਾਰਡ ਬਣਾਉਣਾ ਸੀ ।
ਉਸਦੀ ਨੂੰਹ ਦੇ ਆਧਾਰ ਕਾਰਡ ਵਿਚ ਨਾਮ ਬਦਲਣਾ ਸੀ । ਇਸਨੂੰ ਲੈ ਕੇ ਉਨ੍ਹਾਂ ਨੇ ਆਪਣੀ ਵਲੋਂ ਲਿਖਕੇ ਦੇ ਦਿੱਤਾ ਸੀ । ਮੰਗਲਵਾਰ ਸਵੇਰੇ ਸ਼ਮਸ਼ੇਰ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਆਧਾਰ ਕਾਰਡ ਬਣਾਉਣ ਨੂੰ ਲੈ ਕੇ ਬਹਿਸ ਕਰਨ ਲੱਗਾ ਅਤੇ ਉਸਨੇ ਕਿਹਾ ਕਿ ਹਾਲੇ ਆਧਾਰ ਕਾਰਡ ਬਣਕੇ ਨਹੀਂ ਆਇਆ ਹੈ । ਉਸਨੇ ਜਦੋਂ ਸ਼ਮਸ਼ੇਰ ਨੂੰ ਕਿਹਾ ਕਿ ਪ੍ਰਕਿਰਿਆ ਲੰਬੀ ਹੁੰਦੀ ਹੈ ਤਾਂ ਉਹ ਬਹਿਸ ਕਰਨ ਲੱਗਾ । ਇਸ 'ਚ ਸ਼ਮਸ਼ੇਰ ਸਿੰਘ ਨੇ ਆਪਣੇ ਹੱਥ 'ਚ ਫੜਿਆ ਮੋਬਾਇਲ ਉਸਦੇ ਨੱਕ 'ਤੇ ਮਾਰਿਆ ਅਤੇ ਇਸਤੋਂ ਉਸਦੇ ਨੱਕ ਦੀ ਹੱਡੀ ਟੁੱਟ ਗਈ । ਉਸਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ । ਉਥੇ ਹੀ ਦੂਜੀ ਧਿਰ ਦੇ ਸ਼ਮਸ਼ੇਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦਿੰਦੇ ਹੋਏ ਕਿਹਾ ਕਿ ਉਹ ਸਰਪੰਚ ਕੋਲ ਆਧਾਰ ਕਾਰਡ ਨੂੰ ਲੈ ਕੇ ਗੱਲ ਕਰਨ ਗਿਆ ਸੀ ਤਾਂ ਉੱਥੇ ਸਰਪੰਚ ਨੇ ਉਸਤੋਂ ਹੱਥੋਪਾਈ ਕਰਦੇ ਹੋਏ ਜ਼ਮੀਨ 'ਤੇ ਡੇਗ ਦਿੱਤਾ ਅਤੇ ਉਸਤੋਂ ਕੁੱਟ-ਮਾਰ ਕੀਤੀ ਗਈ । ਉਸਦੀ ਨੂੰਹ ਨਾਲ ਵੀ ਕੁੱਟ-ਮਾਰ ਕੀਤੀ ਗਈ ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY