ਮੋਗਾ (ਆਜ਼ਾਦ)- ਫੋਕਲ ਪੁਆਇੰਟ ਪੁਲਸ ਚੌਂਕੀ ਨੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਚੌਂਕੀ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਜਦੋਂ ਹੌਲਦਾਰ ਮਨਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਮਹਿਮੇਵਾਲਾ ਨੂੰ ਜਾਂਦੀ ਲਿੰਕ ਰੋਡ ’ਤੇ ਦੇਰ ਸ਼ਾਮ ਨੂੰ ਜਾ ਰਹੇ ਸੀ ਤਾਂ ਗੁਪਤ ਸੂਤਰਾਂ ਦੇ ਆਧਾਰ ’ਤੇ ਮਨਦੀਪ ਕੁਮਾਰ ਉਰਫ਼ ਮੋਨੀ ਨਿਵਾਸੀ ਮਹਿੰਮੇਵਾਲਾ ਰੋਡ ਮੋਗਾ ਨੂੰ ਕਾਬੂ ਕਰ ਕੇ ਉਸ ਕੋਲੋਂ 24 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ, ਜਿਸ ਖ਼ਿਲਾਫ ਥਾਣਾ ਸਿਟੀ ਮੋਗਾ ਵਿਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪਟਾਕਾ ਫਟਣ ਕਾਰਨ ਕੁੜੀ ਬੁਰੀ ਤਰ੍ਹਾਂ ਝੁਲਸੀ
NEXT STORY