ਨਾਭਾ (ਖੁਰਾਣਾ)-ਥਾਣਾ ਕੋਤਵਾਲੀ ਪੁਲਸ ਨੇ ਸਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਸੀ ਪਿੰਡ ਇਛੇਵਾਲ ਥਾਣਾ ਭਾਦਸੋਂ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਮੇਤ ਪੁਲਸ ਪਾਰਟੀ ਨੇ ਸਰਕੁਰ ਰੋਡ ਦੇ ਇਕ ਨਿੱਜੀ ਹੋਟਲ ਵਿੱਚ ਰੇਡ ਕੀਤੀ ਤਾਂ ਇਕ ਵਿਅਕਤੀ ਰਿਸੈਪਸ਼ਨ 'ਤੇ ਬੈਠਾ ਹੋਇਆ ਸੀ ਤਾਂ ਉਸ ਦੇ ਕਾਊਂਟਰ ਨੂੰ ਚੈੱਕ ਕੀਤਾ। ਇਸ ਦੌਰਾਨ 13 ਬੋਤਲਾਂ ਬੀਅਰ ਮਾਰਕਾ ਕਿੰਗ ਫਿਸਰ ਪੰਜਾਬ ਅਤੇ 12 ਬੋਤਲਾਂ ਬੀਅਰ ਮਾਰਕਾ ਮੀਲਰ ਐੱਸ. ਪੰਜਾਬ ਦੀਆਂ ਬਰਾਮਦ ਹੋਈਆਂ। ਐਕਸਾਈਜ਼ ਇੰਸਪੈਕਟਰ ਸੁਰਜੀਤ ਸਿੰਘ ਪਟਿਆਲਾ ਦੇ ਬਿਆਨਾਂ 'ਤੇ ਮੁਲਜ਼ਮ ਖ਼ਿਲਾਫ਼ ਪੁਲਸ ਨੇ ਧਾਰਾ 61/1/14/ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵਿਆਹ ਦੇ ਤੀਜੇ ਦਿਨ ਸੱਜਰੀ ਵਿਆਹੀ ਲਾੜੀ ਨੇ ਕਰ 'ਤਾ ਕਾਂਡ, ਕਰਤੂਤ ਦੇਖ ਹੈਰਾਨ ਰਹਿ ਗਿਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
534 ਰੁਪਏ ਦੀ ਨਗਦੀ ਸਮੇਤ ਸੱਟੇਬਾਜ਼ ਕਾਬੂ
NEXT STORY