ਪਟਿਆਲਾ (ਪੰਜੋਲਾ)—ਪਿੰਡ ਕਕਰਾਲਾ ਭਾਈਕਾ ਵਿਖੇ ਸੇਂਟ ਲਾਰੈਂਸ ਸਕੂਲ ਦੇ ਸਾਹਮਣੇ ਪੈਂਦੇ ਪੈਟਰੋਲ ਪੰਪ ਤੋਂ ਕਿਸੇ ਕਿਸਾਨ ਨੇ ਪੈਟਰੋਲ ਪਵਾਇਆ ਜਿਸ ਦਾ ਰੰਗ ਕਾਲਾ ਹੋਣ ਦਾ ਦੋਸ਼ ਲਗਾਉਂਦਿਆਂ ਕਿਸਾਨ ਜਥੇਬੰਦੀਆਂ ਵਲੋਂ ਰੋਡ ਜਾਮ ਕਰਕੇ ਧਰਨਾ ਲਾਇਆ ਗਿਆ। ਇਸ ਸਬੰਧੀ ਇਕ ਕਿਸਾਨ ਵਲੋਂ ਫੋਨ ਕਰਨ ਦੇ ਬਾਅਦ ਖਬਰ ਲੈਣ ਲਈ ਪਹੁੰਚੇ ਪੱਤਰਕਾਰ ਵਲੋਂ ਜਦੋਂ ਉਸ ਨੂੰ ਫੋਨ ਕਰਨ ਵਾਲੇ ਕਿਸਾਨ ਨੇ ਜਾਣਕਾਰੀ ਦਿੱਤੀ ਕਿ ਕਿਸਾਨ ਵਲੋਂ ਪਵਾਏ ਗਏ ਪੈਟਰੋਲ ਦਾ ਰੰਗ ਕਾਲਾ ਹੈ ਜਿਸ ਨਾਲ ਸਾਡੇ ਮੋਟਰਸਾਈਕਲ ਸੀਜ਼ ਹੋਏ ਹਨ। ਕਿਸਾਨਾਂ ਵਲੋਂ ਪੰਪ ਨੂੰ ਸੀਲ ਕਰਨ ਦੀ ਮੰਗ ਕੀਤੀ ਗਈ ਹੈ। ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।
ਬਠਿੰਡਾ 'ਚ ਡੀ.ਸੀ. ਦਫਤਰ ਬਾਹਰ ਕਿਸਾਨਾਂ ਨੇ ਪਰਾਲੀ ਦੀਆਂ ਭਰੀਆਂ ਟਰਾਲੀਆਂ ਸੁੱਟ ਕੇ ਕੀਤਾ ਪ੍ਰਦਰਸ਼ਨ
NEXT STORY