ਬਾਘਾਪੁਰਾਣਾ, (ਚਟਾਨੀ)- ਡੇਢ ਸਾਲ ਪਹਿਲਾਂ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਵੱਲੋਂ ਸ਼ਹਿਰ ਬਾਘਾਪੁਰਾਣਾ ਲਈ ਆਈ 18 ਕਰੋਡ਼ ਦੀ ਗ੍ਰਾਂਟ ਨਾਲ ਸ਼ਹਿਰ ਦੀ ਨੁਹਾਰ ਬਦਲ ਦੇਣ ਦੀਆਂ ਗੱਲਾਂ ਹੁਣ ਸ਼ਹਿਰੀਆਂ ਨੂੰ ਸੁਪਨਾ ਦਿਖਾਈ ਦੇਣ ਲੱਗੀਆਂ ਹਨ। ਸ਼ਹਿਰੀਆਂ ਦਾ ਕਹਿਣਾ ਹੈ ਕਿ ਸਹੂਲਤਾਂ ਲਈ ਵੱਡੇ ਪ੍ਰਾਜੈਕਟਾਂ ਦੀ ਗੱਲ ਤਾਂ ਇਕ ਪਾਸੇ ਛੋਟੇ-ਛੋਟੇ ਕੰਮ ਵੀ ਚਿਰਾਂ ਤੋਂ ਲਟਕੇ ਪਏ ਹਨ, ਜਿਸ ਕਾਰਨ ਲੋਕਾਂ ਦਾ ਗੁੱਸਾ ਹੁਣ ਸੱਤਵੇਂ ਅਾਸਮਾਨ ’ਤੇ ਹੈ। ਸ਼ਹਿਰ ਦੇ ਵਿਕਾਸ ਸਬੰਧੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੀ ਤੁਲਨਾ ਆਮ ਸ਼ਹਿਰੀਆਂ ਹੀ ਨਹੀਂ, ਸਗੋਂ ਕਾਂਗਰਸ ਦੇ ਮੋਹਰੀ ਆਗੂਆਂ ਨੇ ਕਰਦਿਆਂ ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਤੇ ਵਧੇਰੇ ਬਿਹਤਰ ਦੱਸਿਆ। ਲਟਕੇ ਅਤੇ ਹੁਣ ਤੱਕ ਸ਼ੁਰੂ ਨਾ ਹੋਣ ਵਾਲੇ ਪ੍ਰਾਜੈਕਟਾਂ ’ਤੇ ਉਂਗਲ ਧਰਦਿਆਂ ਸ਼ਹਿਰ ਦੇ ਮੋਹਤਬਰਾਂ ਗੋਬਿੰਦ ਸਿੰਘ ਭਿੰਦੀ, ਸੁਖਪਾਲ ਸਿੰਘ, ਪਵਨ ਕੁਮਾਰ, ਹਰੀਸ਼ ਕੁਮਾਰ, ਸੁਭਾਸ਼ ਚੰਦਰ ਅਤੇ ਵੱਖ-ਵੱਖ ਕਲੱਬਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮੰਡੀਰਾਂ ਰੋਡ ਸਡ਼ਕ ਦੀ ਚੌਡ਼ਾਈ ਵਧਾਉਣ ਲਈ ਲੋਕਾਂ ਵੱਲੋਂ ਤਾਰੇ ਵਾਲਾ ਛੱਪਡ਼ ’ਚ ਪਾਈ ਗਈ ਮਿੱਟੀ ਵਿਧਾਇਕ ਦੇ ਲਾਰਿਆਂ ਨੇ ਖੋਰ ਸੁੱਟੀ ਹੈ, ਜਦਕਿ ਮੁਗਲੂ ਪੱਤੀ ਵਾਲੇ ਪੱਕੇ ਰਸਤੇ ਦੇ ਨਿਰਮਾਣ ਦੀ ਉਮੀਦ ਵੀ ਹੁਣ ਲੋਕਾਂ ਨੇ ਅਸਲੋਂ ਮੁਕਾ ਛੱਡੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਬਾਘਾਪੁਰਾਣਾ ਸ਼ਹਿਰੀ ਖੇਤਰ ਦੇ ਪ੍ਰਧਾਨ ਪਵਨ ਢੰਡ ਨੇ ਕਿਹਾ ਕਿ ਕੌਂਸਲ ਦੇ ਰਹਿ ਚੁੱਕੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਅਤੇ ਉਨ੍ਹਾਂ ਦੀ ਟੀਮ ਨੇ ਪੂਰਨ ਰੂਪ ਵਿਚ ਸੁਤੰਤਰ ਰਹਿ ਕੇ ਲਗਾਤਾਰ ਪੰਜ ਸਾਲ ਸ਼ਹਿਰ ਦਾ ਵਿਕਾਸ ਕਰਵਾਇਆ, ਜਦਕਿ ਹੁਣ ਕੌਂਸਲ ਦੇ ਕੰਮਾਂ ’ਚ ਵਿਧਾਇਕ ਦੀ ਬੇਲੋਡ਼ੀ ਦਖਲ਼ਅੰਦਾਜ਼ੀ ਸਾਰੇ ਕਾਰਜਾਂ ਵਿਚ ਅਡ਼ਿੱਕੇ ਹੀ ਅਡ਼ਿੱਕੇ ਪੈਦਾ ਕਰ ਰਹੀ ਹੈ ਅਤੇ ਕੋਈ ਵੀ ਨੁਮਾਇੰਦਾ ਸੁਤੰਤਰ ਹੋ ਕੇ ਕੰਮ ਕਰਨ ਦੀ ਸਮਰਥਾ ਵਿਚ ਨਹੀਂ ਹੈ।
ਵਿਧਾਇਕ ਆਪਣੇ ਬਿਆਨਾਂ ਦਾ ਲੇਖਾ-ਜੋਖਾ ਜਨਤਕ ਕਰਨ : ਸ਼ਹਿਰ ਵਾਸੀ
ਇਹ ਹਨ ਪ੍ਰਾਜੈਕਟ, ਜੋ ਅਜੇ ਤੱਕ ਆਰੰਭ ਹੀ ਨਹੀਂ ਹੋਏ
r ਆਧੁਨਿਕ ਕਾਰ ਪਾਰਕਿੰਗ
r ਰੇਹਡ਼ੀ ਮਾਰਕੀਟ ਦਾ ਨਿਰਮਾਣ
r ਅੌਰਤਾਂ ਤੇ ਮਰਦਾਂ ਲਈ ਸੈਰਗਾਹਾਂ
r ਜਨਤਕ ਪਖਾਨੇ
r ਰਿੰਗ ਰੋਡ (ਬਾਈਪਾਸ)
r ਖੇਡ ਸਟੇਡੀਅਮ
r ਲਾਇਬ੍ਰੇਰੀ
r ਰਸਤਿਆਂ ਦੀ ਚੌਡ਼ਾਈ ’ਚ ਵਾਧਾ
r ਬੇਸਹਾਰਾ ਪਸ਼ੂਆਂ ਤੋਂ ਨਿਜਾਤ
r ਛੱਪਡ਼ਾਂ ਦੀ ਸਫਾਈ
ਵਿਧਾਇਕ ਆਪਣੇ ਬਿਆਨਾਂ ਦਾ ਲੇਖਾ-ਜੋਖਾ ਜਨਤਕ ਕਰਨ : ਸ਼ਹਿਰ ਵਾਸੀ
ਵਿਧਾਇਕ ਵੱਲੋਂ ਹੁਣ ਤੱਕ ਸੈਂਕਡ਼ੇ ਵਾਰ 18 ਕਰੋਡ਼ ਦੀ ਗ੍ਰਾਂਟ ਦੇ ਅਲਾਪੇ ਗਏ ਰਾਗ ਦਾ ਅਕਾਲੀ ਦਲ ਅਤੇ ਸ਼ਹਿਰ ਦੇ ਵਿਕਾਸ ਲਈ ਚਿੰਤਤ ਲੋਕਾਂ ਨੇ ਨੋਟਿਸ ਲੈਂਦਿਆਂ ਵਿਧਾਇਕ ਨੂੰ ਪੁੱਛਿਆ ਹੈ ਕਿ ਉਹ ਆਪਣੇ ਬਿਆਨਾਂ ਦਾ ਲੇਖਾ-ਜੋਖਾ ਜਨਤਕ ਕਰਨ ਜਾਂ ਫਿਰ ਬਿਨਾਂ ਦੇਰੀ ਸਾਰੇ ਪ੍ਰਾਜੈਕਟ ਆਰੰਭ ਕਰਵਾਉਣ। ਕਈ ਸ਼ਹਿਰੀਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਵਿਧਾਇਕ ਵਿਕਾਸ ਕਾਰਜ ਮੁਕੰਮਲ ਕਰਵਾਏ ਜਾਂ ਨਾ ਕਰਵਾਏ ਪਰ ਬਿਆਨਾਂ ਨਾਲ ਸ਼ਹਿਰ ਦੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰਨ।
ਸੱਤਾਧਾਰੀ ਧਿਰ ਨਾਲ ਸਬੰਧਤ ਵਿਧਾਇਕ ਤੋਂ ਵਿਕਾਸ ਦੀ ਵੱਡੀ ਉਮੀਦ ਰੱਖੀ ਸੀ। ਦਲਿਤ ਲੋਕਾਂ ਦੀਆਂ ਸਮੱਸਿਆਵਾਂ ਬਾਕੀ ਵਰਗਾਂ ਨਾਲੋਂ ਅਕਸਰ ਵਧੇਰੇ ਹੁੰਦੀਆਂ ਹਨ ਪਰ ਅਫਸੋਸ ਕਿ ਦਲਿਤਾਂ ਮੂਹਰੇ ਸਮੱਸਿਆਵਾਂ ਦੇ ਅੱਜ ਵੀ ਢੇਰ ਦੇ ਢੇਰ ਪਏ ਹਨ। ਵਿਧਾਇਕ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਸਮੱਸਿਆਵਾਂ ਦਾ ਹੱਲ ਬਿਨਾਂ ਦੇਰੀ ਹੋ ਜਾਵੇਗਾ ਪਰ ਅਜੇ ਤੱਕ ਦਲਿਤ ਲੋਕ ਸਹੂਲਤਾਂ ਤੋਂ ਵਾਂਝੇ ਹੀ ਤੁਰੇ ਆ ਰਹੇ ਹਨ, ਜਿਸ ਕਾਰਨ ਨਿਰਾਸ਼ਾ ਹੀ ਦਲਿਤਾਂ ਦੇ ਵਿਹਡ਼ਿਆਂ ’ਚ ਦਿਖਾਈ ਦੇ ਰਹੀ ਹੈ।
-ਗੋਬਿੰਦ ਸਿੰਘ, ਪ੍ਰਧਾਨ ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ, ਬਾਘਾਪੁਰਾਣਾ
ਸਟਰੀਟ ਲਾਈਟਾਂ ਨਾ ਚੱਲਣ ਕਾਰਨ ਲੋਕ ਪ੍ਰੇਸ਼ਾਨ
NEXT STORY