ਤਪਾ ਮੰਡੀ, (ਸ਼ਾਮ, ਮਾਰਕੰਡਾ, ਮੇਸ਼ੀ)- ਬੀਤੀ ਰਾਤ 9 ਵਜੇ ਦੇ ਕਰੀਬ ਦਰਾਜ ਫਾਟਕ ਨਜ਼ਦੀਕ ਥਾਣੇਦਾਰ ਅਤੇ ਉਸ ਦੇ ਮੁਲਾਜ਼ਮਾਂ ਦੀ ਕਥਿਤ ਤੌਰ ’ਤੇ ਖਿੱਚ-ਧੂਹ ਕਰਨ, ਵਰਦੀ ਫਾਡ਼ਨ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ ’ਚ 8 ਮਜ਼ਦੂਰਾਂ ’ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਟੀ ਇੰਚਾਰਜ ਸਰਵਜੀਤ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪਾਸਵਾਨ ਵੱਲੋਂ ਪ੍ਰੇਮ ਯਾਦਵ ਖਿਲਾਫ ਇਕ ਦਰਖਾਸਤ ਦਿੱਤੀ ਗਈ ਸੀ, ਜਿਸ ਦੇ ਸਬੰਧ ’ਚ ਏ. ਐੱਸ. ਆਈ. ਭੋਲਾ ਸਿੰਘ ਨੂੰ ਜਾਂਚ ਕਰਨ ਲਈ ਦਰਖਾਸਤ ਦਿੱਤੀ ਸੀ ਤਾਂ 9 ਵਜੇ ਦੇ ਕਰੀਬ ਥਾਣੇਦਾਰ ਭੋਲਾ ਸਿੰਘ ਅਾਪਣੇ ਨਾਲ ਕਾਂਸਟੇਬਲ ਰਾਜਵਿੰਦਰ ਸਿੰਘ ਅਤੇ ਪੀ. ਐੱਚ. ਜੀ. ਹੰਸ ਰਾਜ ਨੂੰ ਨਾਲ ਲੈ ਕੇ ਦਰਖਾਸਤ ਦਾ ਨਿਬੇਡ਼ਾ ਕਰਨ ਲਈ ਚਲੇ ਗਏ। ਜਦ ਪੁਲਸ ਮੁਲਾਜ਼ਮ ਪ੍ਰੇਮ ਯਾਦਵ ਅਤੇ ਮੁਦੱਈ ਅਮਰਜੀਤ ਸਿੰਘ ਪਾਸਵਾਨ ਦੀ ਦਰਖਾਸਤ ਦੀ ਜਾਂਚ ਲਈ ਦੋਹਾਂ ਜਣਿਆਂ ਨੂੰ ਚੌਕੀ ਆਉਣ ਲਈ ਕਹਿ ਰਹੀ ਸੀ ਤਾਂ ਹਾਜ਼ਰ ਕੁਝ ਮਜ਼ਦੂਰਾਂ ਜਿਨ੍ਹਾਂ ਸ਼ਰਾਬ ਪੀਤੀ ਹੋਈ ਸੀ, ਪੁਲਸ ਨਾਲ ਧੱਕੇਸ਼ਾਹੀ ਕਰਨ ਲੱਗ ਪਏ ਅਤੇ ਵਰਦੀ ਫਾਡ਼ ਦਿੱਤੀ। ਪੁਲਸ ਨੇ ਮੌਕੇ ’ਤੇ ਹੋਈ ਰਿਕਾਰਡਿੰਗ ਦੇ ਜ਼ਰੀਏ ਪ੍ਰੇਮ ਯਾਦਵ, ਗੀਤਾ, ਮਨੋਜ ਕੁਮਾਰ, ਵਿਜੈ, ਰਾਜੂ, ਰਮਨੀ, ਗੋਪਾਲ ਅਤੇ ਪ੍ਰਦੀਪ ਖਿਲਾਫ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ’ਚ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਜ਼ਦੂਰ ਦੀ ਕੁੱਟ-ਮਾਰ, ਪੱਲੇਦਾਰ ਯੂਨੀਅਨ ਦੇ ਪ੍ਰਧਾਨ ਸਣੇ 15 ’ਤੇ ਪਰਚਾ
NEXT STORY