ਤਪਾ ਮੰਡੀ, (ਸ਼ਾਮ)- ਰਾਤ ਸਮੇਂ ਪੰਜਾਬ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਅਪਣੇ ਸਾਥੀਆਂ ਨਾਲ ਬਾਗੀ ਧਡ਼ੇ ਦੇ ਇਕ ਮਜ਼ਦੂਰ ਦੀ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਦਰਜਨ ਤੋਂ ਵੱਧ ਮਜ਼ਦੂਰਾਂ ’ਤੇ ਮਾਮਲਾ ਦਰਜ ਕਰਨ ਬਾਰੇ ਜਾਣਕਾਰੀ ਮਿਲੀ ਹੈ। ਹਸਪਤਾਲ ’ਚ ਜ਼ੇਰੇ ਇਲਾਜ ਅਮਰਜੀਤ ਸਿੰਘ ਪਾਸਵਾਨ ਨੇ ਪੁਲਸ ਪਾਸ ਬਿਆਨ ਦਰਜ ਕਰਵਾਏ ਹਨ ਕਿ 16 ਜਨਵਰੀ ਨੂੰ ਗੁਆਂਢੀਆਂ ਨਾਲ ਝਗਡ਼ਾ ਹੋ ਗਿਆ ਸੀ, ਜਿਸ ਸੰਬੰਧ ’ਚ ਪੁਲਸ ਸਟੇਸ਼ਨ ’ਚ ਦਰਖਾਸਤ ਦੇਣ ਤੋਂ ਬਾਅਦ ਆਪਣੇ ਘਰ ਆ ਰਿਹਾ ਸੀ ਤਾਂ ਕੁਝ ਮਜ਼ਦੂਰਾਂ ਨੇ ਦਰਾਜ ਫਾਟਕ ਨਜ਼ਦੀਕ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਬਚਾਅ ਲਈ ਘਰ ਚਲਾ ਗਿਆ ਤਾਂ ਸਿਟੀ ਇੰਚਾਰਜ ਸਰਵਜੀਤ ਸਿੰਘ ਨੇ ਜ਼ਖਮੀ ਅਮਰਜੀਤ ਸਿੰਘ ਪਾਸਵਾਨ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਚੌਕੀ ਇੰਚਾਰਜ ਸਰਵਜੀਤ ਸਿੰਘ ਨੇ ਦੱਸਿਆ ਕਿ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ, ਪ੍ਰੇਮ ਲਾਲ ਯਾਦਵ, ਗੀਤਾ, ਮਨੋਜ ਕੁਮਾਰ, ਵਿਜੈ ਸ਼ਾਹ, ਰਾਜੂ, ਰਮਨੀ, ਗੋਪਾਲ ਪਾਸਵਾਨ, ਪ੍ਰਦੀਪ ਪਾਸਵਾਨ, ਜੀਵਾਸ ਯਾਦਵ ਪੁੱਤਰ ਪ੍ਰਮੇਸ਼ਵਰ ਯਾਦਵ, ਮੋਹਿਤ ਯਾਦਵ, ਮੋਹਣ ਪਾਸਵਾਨ, ਮਾਰਟਨ ਪਾਸਵਾਨ ਵਾਸੀਆਨ ਤਪਾ ਅਤੇ 2-3 ਨਾ-ਮਾਲੂਮ ਵਿਅਕਤੀਅਾਂ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੇਸਹਾਰਾ ਪਸ਼ੂ ਅੱਗੇ ਆਉਣ ਨਾਲ ਸਕੂਟਰ ਕਾਰ ਨਾਲ ਟਕਰਾਇਆ, ਚਾਲਕ ਦੀ ਮੌਤ
NEXT STORY