ਫ਼ਤਿਹਗਡ਼੍ਹ ਸਾਹਿਬ, (ਜੱਜੀ)- ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਸਮਾਜ ਸੇਵਾ ਹੀ ਉੱਤਮ ਸੇਵਾ ਹੈ। ਇਹ ਪ੍ਰਗਟਾਵਾ ਥਾਣਾ ਫਤਿਹਗਡ਼੍ਹ ਸਾਹਿਬ ਦੇ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਅਮਰ ਚੰਦ ਜੱਲੇ ਵਾਲੇ ਮੈਮੋਰੀਅਲ ਸਪੋਰਟਸ ਐਂਡ ਵੈੱਲਫੇਅਰ ਕਲੱਬ ਸਰਹਿੰਦ ਵੱਲੋਂ ਗਰੀਬ ਲਡ਼ਕੀ ਦੇ ਵਿਆਹ ਲਈ ਜ਼ਰੂਰਤ ਦਾ ਘਰੇਲੂ ਸਾਮਾਨ ਦੇਣ ਉਪਰੰਤ ਕੀਤਾ। ਇਸ ਮੌਕੇ ਕਲੱਬ ਦੀ ਸਰਪ੍ਰਸਤ ਰੇਣੂ ਬਿੱਥਰ ਨੇ ਦੱਸਿਆ ਕਿ ਗਰੀਬ ਵਿਧਵਾਵਾਂ ਨੂੰ ਰਾਸ਼ਨ ਵੰਡਣ ਅਤੇ ਹੋਰ ਸਮਾਜ ਸੇਵਾ ਦੇ ਕੰਮ 13 ਸਾਲ ਪਹਿਲਾਂ ਪਦਮਸ਼੍ਰੀ ਵਿਜੇ ਚੋਪਡ਼ਾ ਜੀ ਦੀ ਪ੍ਰੇਰਣਾ ਨਾਲ ਸ਼ੁਰੂ ਕੀਤੇ ਸਨ। ਇਹ ਸਮਾਜ ਸੇਵਾ ਦੇ ਕੰਮ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਅੱਜ ਵੀ ਇਕ ਗਰੀਬ ਲਡ਼ਕੀ ਦੇ ਵਿਆਹ ਲਈ ਘਰੇਲੂ ਸਾਮਾਨ ਦਿੱਤਾ ਗਿਆ ਹੈ। ਇਸ ਮੌਕੇ ਉਘੇ ਸਮਾਜ ਸੇਵਕ ਰਵਿੰਦਰ ਪੁਰੀ, ਸੰਜੀਵ ਉੱਪਲ, ਤਿਰਲੋਕੀ ਨਾਥ ਸ਼ਰਮਾ, ਜੋਤੀ ਸੂਦ, ਅਭਿਸ਼ੇਕ ਬਿੱਥਰ ਅਤੇ ਹੋਰ ਹਾਜ਼ਰ ਸਨ।
ਕੈਂਸਰ ਪੀਡ਼ਤਾ ਦੇ ਪਤੀ ਤੇ ਬੱਚਿਆਂ ਨੇ ਲਾਈ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ
NEXT STORY